Tue, Apr 23, 2024
Whatsapp

ਜੰਮੂ-ਕਸ਼ਮੀਰ 'ਚ ਇੱਕ ਵਾਰ ਫਿਰ ਹੋਇਆ ਅੱਤਵਾਦੀ ਹਮਲਾ, 1 ਜਵਾਨ ਸ਼ਹੀਦ

Written by  Joshi -- October 26th 2018 08:50 AM
ਜੰਮੂ-ਕਸ਼ਮੀਰ 'ਚ ਇੱਕ ਵਾਰ ਫਿਰ ਹੋਇਆ ਅੱਤਵਾਦੀ ਹਮਲਾ, 1 ਜਵਾਨ ਸ਼ਹੀਦ

ਜੰਮੂ-ਕਸ਼ਮੀਰ 'ਚ ਇੱਕ ਵਾਰ ਫਿਰ ਹੋਇਆ ਅੱਤਵਾਦੀ ਹਮਲਾ, 1 ਜਵਾਨ ਸ਼ਹੀਦ

ਜੰਮੂ-ਕਸ਼ਮੀਰ 'ਚ ਇੱਕ ਵਾਰ ਫਿਰ ਹੋਇਆ ਅੱਤਵਾਦੀ ਹਮਲਾ, 1 ਜਵਾਨ ਸ਼ਹੀਦ,ਕਸ਼ਮੀਰ: ਜੰਮੂ - ਕਸ਼ਮੀਰ ਵਿੱਚ ਸੁਰੱਖਿਆ ਬਲਾਂ ਦੀ ਤਾਬੜਤੋੜ ਕਾਰਵਾਈ ਨਾਲ ਬੌਖਲਾਏ ਅੱਤਵਾਦੀਆਂ ਨੇ ਵੀਰਵਾਰ ਦੇਰ ਸ਼ਾਮ ਫੌਜ ਦੇ ਕੈਂਪ ਨੂੰ ਨਿਸ਼ਾਨਾ ਬਣਾਇਆ। ਪੁਲਵਾਮਾ ਜਿਲ੍ਹੇ ਦੇ ਤਰਾਲ ਇਲਾਕੇ ਵਿੱਚ ਵੀਰਵਾਰ ਨੂੰ ਅੱਤਵਾਦੀਆਂ ਨੇ ਫੌਜ ਦੇ ਇੱਕ ਕੈਂਪ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਹੈ , ਉਥੇ ਹੀ ਇੱਕ ਗੰਭੀਰ ਰੂਪ ਨਾਲ ਜਖ਼ਮੀ ਹੈ। ਸੂਤਰਾਂ ਅਨੁਸਾਰ ਜਵਾਨ ਦੀ ਮੌਤ ਇਲਾਜ ਲਈ ਹਸਪਤਾਲ ਲੈ ਜਾਣ ਦੇ ਦੌਰਾਨ ਹੋਈ। ਇਸ ਤੋਂ ਪਹਿਲਾਂ ਰਾਜ ਵਿੱਚ ਹੋਈਆਂ ਦੋ ਵੱਖ - ਵੱਖ ਮੁੱਠਭੇੜਾਂ ਵਿੱਚ ਵੀਰਵਾਰ ਨੂੰ ਛੇ ਅੱਤਵਾਦੀ ਮਾਰੇ ਗਏ ਸਨ। ਹੋਰ ਪੜ੍ਹੋ: ਹਰਿਆਣਾ ‘ਚ ਸ਼੍ਰੋਮਣੀ ਅਕਾਲੀ ਦਲ ਦੇ ਐਮ.ਐਲ.ਏ ਦੇ ਬੇਟੇ ‘ਤੇ ਹੋਇਆ ਜਾਨਲੇਵਾ ਹਮਲਾ,ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਦਾ ਹਮਲਾ ਤਰਾਲ ਦੇ ਨਾਦੇਰ ਸਥਿਤ 42 ਰਾਸ਼ਟਰੀ ਰਾਇਫਲਸ ਦੇ ਕੈਂਪ ਉੱਤੇ ਹੋਇਆ ਹੈ। ਅਤਵਾਦੀਆਂ ਨੇ ਕੈਂਪ ਨੂੰ ਨਿਸ਼ਾਨਾ ਬਣਾਉਂਦੇ ਹੋਏ ਜਬਰਦਸਤ ਗੋਲੀਬਾਰੀ ਕੀਤੀ।ਜਿਸ ਦੌਰਾਨ ਦੋ ਜਵਾਨ ਜਖ਼ਮੀ ਹੋ ਗਏ। —PTC News


Top News view more...

Latest News view more...