Advertisment

ਜੰਮੂ-ਕਸ਼ਮੀਰ 'ਚ ਇੱਕ ਟਰੱਕ 'ਤੇ ਡਿੱਗੀ ਚੱਟਾਨ ,2 ਵਿਅਕਤੀਆਂ ਦੀ ਹੋਈ ਮੌਤ

author-image
Shanker Badra
Updated On
New Update
ਜੰਮੂ-ਕਸ਼ਮੀਰ 'ਚ ਇੱਕ ਟਰੱਕ 'ਤੇ ਡਿੱਗੀ ਚੱਟਾਨ ,2 ਵਿਅਕਤੀਆਂ ਦੀ ਹੋਈ ਮੌਤ
Advertisment
ਜੰਮੂ-ਕਸ਼ਮੀਰ 'ਚ ਇੱਕ ਟਰੱਕ 'ਤੇ ਡਿੱਗੀ ਚੱਟਾਨ ,2 ਵਿਅਕਤੀਆਂ ਦੀ ਹੋਈ ਮੌਤ:ਸ੍ਰੀਨਗਰ : ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਇੱਕ ਟਰੱਕ 'ਤੇ ਢਿੱਗਾਂ ਡਿੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ।ਮ੍ਰਿਤਕਾਂ ਦੀ ਪਛਾਣ ਚਿਰਾਲਾ ਵਾਸੀ ਸ਼ਹਿਜ਼ਾਦ ਹੁਸੈਨ ਅਤੇ ਆਰਿਫ ਹੁਸੈਨ ਵਾਸੀ ਕਿਸ਼ਤਵਾੜਾ ਵਜੋਂ ਹੋਈ ਹੈ। Jammu Kashmir truck Landslide 2 people Died ਜੰਮੂ-ਕਸ਼ਮੀਰ 'ਚ ਇੱਕ ਟਰੱਕ 'ਤੇ ਡਿੱਗੀ ਚੱਟਾਨ ,2 ਵਿਅਕਤੀਆਂ ਦੀ ਹੋਈ ਮੌਤ ਇਸ ਸਬੰਧੀ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਹੈ ਕਿ ਬੀਤੀ ਰਾਤ ਜ਼ਿਲ੍ਹੇ ਦੇ ਗਨਡੋਹ ਇਲਾਕੇ ਦੇ ਥਾਥਰੀ ਰੋਡ 'ਤੇ ਇੱਕ ਟਰੱਕ ਜਾ ਰਿਹਾ ਸੀ।ਇਸ ਦੌਰਾਨ ਪਹਾੜੀ ਤੋਂ ਚੱਟਾਨ ਡਿੱਗਣ ਕਾਰਨ ਟਰੱਕ ਉਨ੍ਹਾਂ ਦੀ ਲਪੇਟ ਵਿਚ ਆ ਗਿਆ ਹੈ।ਜਿਸ ਕਰਕੇ ਟਰੱਕ ਪਹਾੜੀ ਹੇਠਾਂ ਦੱਬੇ ਜਾਣ ਕਾਰਨ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ, ਜਿਸ ਕਾਰਨ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।ਇਸ ਦੌਰਾਨ ਟਰੱਕ 'ਚ ਚਾਲਕ ਅਤੇ ਇੱਕ ਸਹਾਇਕ ਮੌਜੂਦ ਸਨ। Jammu Kashmir truck Landslide 2 people Died ਜੰਮੂ-ਕਸ਼ਮੀਰ 'ਚ ਇੱਕ ਟਰੱਕ 'ਤੇ ਡਿੱਗੀ ਚੱਟਾਨ ,2 ਵਿਅਕਤੀਆਂ ਦੀ ਹੋਈ ਮੌਤ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਲੋਕ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਮੌਕੇ 'ਤੇ ਹੀ ਦੋਹਾਂ ਦੀ ਮੌਤ ਹੋ ਗਈ।ਬੁਲਾਰੇ ਨੇ ਦੱਸਿਆ ਟਰੱਕ 'ਚੋਂ ਲਾਸ਼ਾਂ ਨੂੰ ਕੱਢ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਿਆਸੀ ਸਫ਼ਰ ਦੇ ਪੁਰਾਣੇ ਸਾਥੀ ਸਵ. ਪਰਮਜੀਤ ਸਿੰਘ ਸੰਧੂ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ -PTCNews-
latest-news india-latest-news jammu-kashmir-news news-in-punjabi news-in-punjab truck-landslide-news
Advertisment

Stay updated with the latest news headlines.

Follow us:
Advertisment