ਦੇਸ਼

ਜੰਮੂ ਦੇ ਕਿਸ਼ਤਵਾੜ 'ਚ ਪਲਟੀ ਬੱਸ, 18 ਲੋਕ ਜ਼ਖਮੀ

By Jashan A -- June 22, 2019 4:45 pm

ਜੰਮੂ ਦੇ ਕਿਸ਼ਤਵਾੜ 'ਚ ਪਲਟੀ ਬੱਸ, 18 ਲੋਕ ਜ਼ਖਮੀ,ਜੰਮੂ: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲੇ 'ਚ ਇੱਕ ਮਿੰਨੀ ਬੱਸ ਦੇ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਕਾਰਨ 18 ਲੋਕ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ਾਲੀਮਾਰ ਨੇੜੇ ਫੋਗਮੋਰ 'ਚ ਵਾਪਰਿਆ।

ਜ਼ਖਮੀਆਂ 'ਚ ਕੁਝ ਬੱਚੇ ਵੀ ਸ਼ਾਮਲ ਹਨ। ਮਿੰਨੀ ਬੱਸ ਡਰਾਈਵਰ ਸਮੇਤ ਸਾਰੇ ਜ਼ਖਮੀਆਂ ਨੂੰ ਜ਼ਿਲਾ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ।

ਹੋਰ ਪੜ੍ਹੋ:ਹਿਮਾਚਲ ਪ੍ਰਦੇਸ਼ ਦੇ ਨੂਰਪੁਰ 'ਚ ਵਾਪਰਿਆ ਵੱਡਾ ਹਾਦਸਾ 

ਪੁਲਿਸ ਅਧਿਕਾਰੀ ਮੁਤਾਬਕ ਬੱਸ ਕੰਦਨੀ ਪਿੰਡ ਤੋਂ ਕਿਸ਼ਤਵਾੜ ਜਾ ਰਹੀ ਸੀ। ਕਿਸ਼ਤਵਾੜ ਦੇ ਜ਼ਿਲਾ ਵਿਕਾਸ ਕਮਿਸ਼ਨਰ ਏ. ਐੱਸ. ਰਾਣਾ ਨੇ ਹਸਪਤਾਲ ਪਹੁੰਚ ਕੇ ਜ਼ਖਮੀਆਂ ਦੀ ਹਾਲਤ ਦਾ ਜਾਇਜ਼ਾ ਲਿਆ।

-PTC News

  • Share