ਜੰਮੂ ‘ਚ ਵੱਖ ਵੱਖ ਸੜਕ ਹਾਦਸਿਆਂ ‘ਚ ਨਾਬਾਲਿਗ ਸਮੇਤ 4 ਦੀ ਹੋਈ ਮੌਤ

jammu road accident 4 death

ਜੰਮੂ ‘ਚ ਵੱਖ ਵੱਖ ਸੜਕ ਹਾਦਸਿਆਂ ‘ਚ ਨਾਬਾਲਿਗ ਸਮੇਤ 4 ਦੀ ਹੋਈ ਮੌਤ

ਜੰਮੂ:ਸੜਕ ਹਾਦਸਿਆਂ ਦੀਆਂ ਘਟਨਾਵਾਂ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਹਨ। ਜਿਸ ਵਿੱਚ ਹੁਣ ਤੱਕ ਅਨੇਕਾਂ ਲੋਕ ਆਪਣੀ ਜਾਨ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਜੰਮੂ ਤੋਂ ਸਾਹਮਣੇ ਆਇਆ ਹੈ, ਜਿੱਥੇ ਵੱਖ ਵੱਖ ਸੜਕ ਹਾਦਸਿਆਂ ਵਿੱਚ 5 ਲੋਕਾਂ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ।

ਸੂਤਰਾਂ ਅਨੁਸਾਰ ਸ਼ਹਿਰ ਦੇ ਬਾਹਰੀ ਇਲਾਕੇ ਸਤਾਵਰੀ ਨੇੜੇ ਸੜਕ ਹਾਦਸੇ ‘ਚ ਇਕ ਨਬਾਲਿਗ ਲੜਕੀ ਦੀ ਮੌਤ ਹੋ ਗਈ। ਲੜਕੀ ਦੀ ਪਹਿਚਾਣ ਜਸਵਿੰਦਰ ਕੌਰ ਵਜੋਂ ਹੋਈ ਹੈ। ਦੂਸਰੇ ਪਾਸੇ ਸ਼ਾਸਤਰੀ ਨਗਰ ਦੇ ਹਾਈ ਸਕੂਲ ਦੀ ਵਿਦਿਆਰਥਣ ਮੀਰਨ ਦੀ ਵੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।

ਹੋਰ ਪੜ੍ਹੋ: ਜ਼ਮੀਨੀ ਵਿਵਾਦ ਚੱਲਦਿਆਂ ਚੱਲੀ ਗੋਲੀ, 1 ਦੀ ਮੌਤ, 29 ਲੋਕ ਜ਼ਖਮੀ

ਇਕ ਹੋਰ ਹਾਦਸੇ ‘ਚ ਨਰਦਾਨੀ ਨੇੜੇ ਮੋਟਰਸਾਈਕਲ ਤੇ ਟੈਂਕਰ ਦੀ ਟੱਕਰ ‘ਚ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅਕਸ਼ੇ ਪੰਡਿਤ ਦੇ ਰੂਪ ‘ਚ ਹੋਈ ਹੈ।ਨਾਲ ਹੀ ਡੋਡਾ ਜ਼ਿਲ੍ਹੇ ‘ਚ ਇੱਕ ਹੋਰ ਭਿਆਨਕ ਹਾਦਸਾ ਵਾਪਰਿਆ ਹੈ, ਜਿੱਥੇ ਦੋ ਗੱਡੀਆਂ ਦੀ ਆਪਸ ‘ਚ ਟੱਕਰ ਹੋਣ ਕਾਰਨ ਇਕ ਗੱਡੀ ਖਾਈ ‘ਚ ਡਿੱਗ ਗਈ, ਜਿਸ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਸਥਾਨਕ ਲੋਕਾਂ ਨੇ ਇਹਨਾਂ ਨੂੰ ਖਾਈ ਵਿੱਚੋਂ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾਕਾਮਯਾਬ ਰਹੇ। ਇਸ ਮੌਕੇ ਘਟਨਾ ਦਾ ਪਤਾ ਚੱਲਦਿਆਂ ਸਥਾਨਕ ਮੌਕੇ `ਤੇ ਪਹੁੰਚੀ ਪੁਲਿਸ ਵੱਲੋਂ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈਂਦੇ ਹੋਏ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।

—PTC News