ਦੇਸ਼

ਜੰਮੂ ਦੇ ਸ਼ੋਪੀਆ 'ਚ ਸ਼ੱਕੀ ਅੱਤਵਾਦੀਆਂ ਨੇ ਨਾਗਰਿਕ ਨੂੰ ਮਾਰੀ ਗੋਲੀ, ਹੋਈ ਮੌਤ

By Jashan A -- March 27, 2019 7:50 pm

ਜੰਮੂ ਦੇ ਸ਼ੋਪੀਆ 'ਚ ਸ਼ੱਕੀ ਅੱਤਵਾਦੀਆਂ ਨੇ ਨਾਗਰਿਕ ਨੂੰ ਮਾਰੀ ਗੋਲੀ, ਹੋਈ ਮੌਤ,ਸ਼ੋਪੀਆਂ: ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਅੱਜ ਸ਼ੱਕੀ ਅੱਤਵਾਦੀਆਂ ਨੇ ਇਕ ਨਾਗਰਿਕ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਜਾਣਕਾਰੀ ਸਥਾਨਕ ਪੁਲਿਸ ਨੇ ਦਿੱਤੀ ਹੈ।

jk ਜੰਮੂ ਦੇ ਸ਼ੋਪੀਆ 'ਚ ਸ਼ੱਕੀ ਅੱਤਵਾਦੀਆਂ ਨੇ ਨਾਗਰਿਕ ਨੂੰ ਮਾਰੀ ਗੋਲੀ, ਹੋਈ ਮੌਤ

ਮ੍ਰਿਤਕ ਦੀ ਪਛਾਣ ਤਨਵੀਰ ਅਹਿਮਦ ਡਾਰ ਵਾਸੀ ਬੇਮਨੀਪੋਰਾ ਦੇ ਤੌਰ 'ਤੇ ਹੋਈ ਹੈ। ਗੋਲੀ ਲੱਗਣ ਕਾਰਨ ਡਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਹੋਰ ਪੜ੍ਹੋ:ਲੜਕੀਆਂ ਨਾਲ ਜਬਰ-ਜਨਾਹ ਕਰ ਬਣਾਉਂਦੇ ਸਨ ਵੀਡੀਓ, ਪੁਲਿਸ ਨੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ, ਚਾੜਿਆ ਕੁਟਾਪਾ

jk ਜੰਮੂ ਦੇ ਸ਼ੋਪੀਆ 'ਚ ਸ਼ੱਕੀ ਅੱਤਵਾਦੀਆਂ ਨੇ ਨਾਗਰਿਕ ਨੂੰ ਮਾਰੀ ਗੋਲੀ, ਹੋਈ ਮੌਤ

ਪੁਲਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧ 'ਚ ਇੱਕ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਸ਼ੁਰੂ ਕੀਤੀ ਗਈ ਹੈ। ਸਥਾਨਕ ਪੁਲਿਸ ਮੁਤਬਾਕ ਅੱਤਵਾਦੀਆਂ ਨੇ ਸ਼ੋਪੀਆਂ ਜ਼ਿਲੇ ਦੇ ਬੇਮਨੀਪੋਰਾ ਇਲਾਕੇ 'ਚ ਅਹਿਮਦ ਡਾਰ 'ਤੇ ਗੋਲੀਬਾਰੀ ਕੀਤੀ ਗਈ।

-PTC News

  • Share