Thu, Apr 25, 2024
Whatsapp

ਜੰਮੂ 'ਚ ਠੰਡ ਨੇ ਤੋੜਿਆ ਰਿਕਾਰਡ, ਠੁਰ- ਠੁਰ ਕਰਨ ਲੱਗੇ ਲੋਕ

Written by  Jashan A -- December 25th 2018 06:39 PM -- Updated: December 25th 2018 07:28 PM
ਜੰਮੂ 'ਚ ਠੰਡ ਨੇ ਤੋੜਿਆ ਰਿਕਾਰਡ, ਠੁਰ- ਠੁਰ ਕਰਨ ਲੱਗੇ ਲੋਕ

ਜੰਮੂ 'ਚ ਠੰਡ ਨੇ ਤੋੜਿਆ ਰਿਕਾਰਡ, ਠੁਰ- ਠੁਰ ਕਰਨ ਲੱਗੇ ਲੋਕ

ਜੰਮੂ 'ਚ ਠੰਡ ਨੇ ਤੋੜਿਆ ਰਿਕਾਰਡ, ਠੁਰ- ਠੁਰ ਕਰਨ ਲੱਗੇ ਲੋਕ,ਜੰਮੂ : ਦੇਸ਼ ਭਰ 'ਚ ਠੰਡ ਨੇ ਲੋਕਾਂ ਨੂੰ ਕੰਬਣੀ ਛੇੜੀ ਹੋਈ ਹੈ। ਲਗਾਤਾਰ ਪੈ ਰਹੀ ਠੰਡ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕਰਕੇ ਰੱਖਿਆ ਹੋਇਆ ਹੈ। ਅੱਜ ਜੰਮੂ 'ਚ ਵੀ ਬਰਦਸਤ ਠੰਡ ਮਹਿਸੂਸ ਕੀਤੀ ਗਈ। ਜੰਮੂ 'ਚ ਅੱਜ 4.1 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। [caption id="attachment_232418" align="aligncenter" width="300"]jammu ਜੰਮੂ 'ਚ ਠੰਡ ਨੇ ਤੋੜਿਆ ਰਿਕਾਰਡ, ਠੁਰ- ਠੁਰ ਕਰਨ ਲੱਗੇ ਲੋਕ[/caption] ਜੰਮੂ 'ਚ ਜਿਥੇ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਹਨ, ਉਥੇ ਹੀ ਸੜਕੀ ਆਵਾਜਾਈ ਅਤੇ ਰੇਲ ਆਵਾਜਾਈ 'ਤੇ ਵੀ ਕਾਫੀ ਅਸਰ ਪਿਆ ਹੈ। ਇਸ ਵਾਰ ਠੰਡ ਨੇ ਪਿਛਲੇ ਸਾਲ ਦੇ ਰਿਕਾਰਡ ਤੋੜ ਦਿੱਤੇ ਹਨ। ਜੰਮੂ 'ਚ ਇਸ ਤੋਂ ਪਹਿਲਾਂ 17 ਦਸੰਬਰ ਨੂੰ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। [caption id="attachment_232420" align="aligncenter" width="300"]jammu ਜੰਮੂ 'ਚ ਠੰਡ ਨੇ ਤੋੜਿਆ ਰਿਕਾਰਡ, ਠੁਰ- ਠੁਰ ਕਰਨ ਲੱਗੇ ਲੋਕ[/caption] ਮੋਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ 'ਚ ਠੰਡ ਹੋਰ ਵਧਣ ਦੇ ਆਸਾਰ ਹਨ। ਠੰਡ ਨਾਲ ਫਸਲਾਂ ਅਤੇ ਸਬਜ਼ੀਆਂ 'ਤੇ ਵੀ ਵਧੇਰੇ ਅਸਰ ਪਵੇਗਾ। [caption id="attachment_232420" align="aligncenter" width="300"]jammu ਜੰਮੂ 'ਚ ਠੰਡ ਨੇ ਤੋੜਿਆ ਰਿਕਾਰਡ, ਠੁਰ- ਠੁਰ ਕਰਨ ਲੱਗੇ ਲੋਕ[/caption] ਦੱਸਣਯੋਗ ਹੈ ਕਿ ਪਿਛਲੇ ਦਿਨੀ ਇਥੇ ਹੋਈ ਬਰਫਬਾਰੀ ਨੇ ਠੰਡ ਨੂੰ ਹੋਰ ਵਧਾ ਦਿੱਤਾ ਤੇ ਲੋਕਾਂ ਲਈ ਮੁਸ਼ਕਲਾਂ ਪੈਦਾ ਕਰ ਦਿੱਤੀਆਂ। ਠੰਡ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਵੀ ਮੁਸ਼ਕਲ ਹੋਇਆ ਪਿਆ ਹੈ। ਠੰਡ ਕਾਰਨ ਕੰਮਕਾਜ ਵੀ ਠੱਪ ਹੋ ਰਹੇ ਹਨ ਆਏ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। -PTC News


Top News view more...

Latest News view more...