Thu, Apr 25, 2024
Whatsapp

ਕਿਸਾਨ ਅੰਦੋਲਨ ਦੌਰਾਨ ਟਰੈਕਟਰ ਮਕੈਨਿਕ ਦੀ ਮੌਤ , ਅੱਜ ਧਨੌਲਾ ਵਿਖੇ ਹੋਇਆ ਅੰਤਿਮ ਸਸਕਾਰ

Written by  Shanker Badra -- December 03rd 2020 03:27 PM
ਕਿਸਾਨ ਅੰਦੋਲਨ ਦੌਰਾਨ ਟਰੈਕਟਰ ਮਕੈਨਿਕ ਦੀ ਮੌਤ , ਅੱਜ ਧਨੌਲਾ ਵਿਖੇ ਹੋਇਆ ਅੰਤਿਮ ਸਸਕਾਰ

ਕਿਸਾਨ ਅੰਦੋਲਨ ਦੌਰਾਨ ਟਰੈਕਟਰ ਮਕੈਨਿਕ ਦੀ ਮੌਤ , ਅੱਜ ਧਨੌਲਾ ਵਿਖੇ ਹੋਇਆ ਅੰਤਿਮ ਸਸਕਾਰ

ਕਿਸਾਨ ਅੰਦੋਲਨ ਦੌਰਾਨ ਟਰੈਕਟਰ ਮਕੈਨਿਕ ਦੀ ਮੌਤ , ਅੱਜ ਧਨੌਲਾ ਵਿਖੇ ਹੋਇਆ ਅੰਤਿਮ ਸਸਕਾਰ:ਧਨੌਲਾ : ਦਿੱਲੀ ਵਿਖੇ ਕਿਸਾਨ ਅੰਦੋਲਨ ਦੌਰਾਨ ਕਾਫ਼ਲੇ ਦੇ ਨਾਲ ਆਏ ਇੱਕ ਟਰੈਕਟਰ ਮਕੈਨਿਕ ਦੀ ਕਾਰ ਸਮੇਤ ਸੜਨ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ,ਜਿਸ ਦਾ ਅੱਜ ਅੰਤਿਮ ਸਸਕਰ ਕਰ ਦਿੱਤਾ ਗਿਆ ਹੈ। ਮ੍ਰਿਤਿਕ ਕਿਸਾਨਜਨਕ ਰਾਜ ਬਰਨਾਲੇ ਜ਼ਿਲ੍ਹੇ ਦੇ ਕਸਬਾ ਧਨੌਲਾ ਦਾ ਰਹਿਣ ਵਾਲਾ ਸੀ। [caption id="attachment_454626" align="aligncenter" width="300"]Janak Raj dies during farmers' Protest, cremation at Dhanaula ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਜਨਕ ਰਾਜ ਦਾ ਅੱਜ ਧਨੌਲਾ ਵਿਖੇ ਹੋਇਆਅੰਤਿਮ ਸਸਕਾਰ[/caption] ਇਸ ਦੌਰਾਨ ਮ੍ਰਿਤਕ ਕਿਸਾਨ ਦਾ ਧਨੌਲਾ ਮੰਡੀ ਵਿਖੇ ਅੱਜ ਕਿਸਾਨ ਜਥੇਬੰਦੀਆਂ ਨੇ ਵੱਡੀ ਪੱਧਰ 'ਤੇ ਸ਼ਮੂਲੀਅਤ ਕਰਕੇ ਅੰਤਿਮ ਸਸਕਾਰ ਕੀਤਾ ਹੈ। ਅੰਤਿਮ ਸਸਕਾਰ ਲਈ ਚੱਲਣ ਤੋਂ ਪਹਿਲਾਂ ਕਿਸਾਨ ਯੂਨੀਅਨ ਵਲੋਂ ਜਨਕ ਰਾਜ ਦੀ ਮ੍ਰਿਤਕ ਦੇਹ 'ਤੇ ਕਿਸਾਨ ਯੂਨੀਅਨ ਦਾ ਝੰਡਾ ਪਾਇਆ ਗਿਆ। ਧਨੌਲਾ ਦੀਆਂ ਸਮੁੱਚੀਆਂ ਸਮਾਜ ਸੇਵੀ ਜਥੇਬੰਦੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। [caption id="attachment_454627" align="aligncenter" width="300"]Janak Raj dies during farmers' Protest, cremation at Dhanaula ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਜਨਕ ਰਾਜ ਦਾ ਅੱਜ ਧਨੌਲਾ ਵਿਖੇ ਹੋਇਆਅੰਤਿਮ ਸਸਕਾਰ[/caption] ਇਸ ਤੋਂ ਪਹਿਲਾਂ ਨਾਇਬ ਤਹਿਸੀਲਦਾਰ ਧਨੌਲਾ ਆਸ਼ੂ ਪ੍ਰਭਾਸ਼ ਜੋਸ਼ੀ ਨੇ ਪੰਜਾਬ ਸਰਕਾਰ ਵਲੋਂ ਭੇਜੇ ਗਏ ਪੰਜ ਲੱਖ ਰੁਪਏ ਦਾ ਚੈੱਕ ਜਨਕ ਰਾਜ ਦੇ ਬੇਟੇ ਸਾਹਿਲ ਅਤੇ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੂੰ ਸਪੁਰਦ ਕੀਤਾ ਅਤੇ ਬਾਕੀ ਪੰਜ ਲੱਖ ਰੁਪਏ ਦਾ ਚੈੱਕ ਭੋਗ ਮੌਕੇ ਦੇਣ ਦਾ ਭਰੋਸਾ ਦਿਵਾਇਆ ਹੈ ,ਇਸ ਮੌਕੇ ਹਰ ਇੱਕ ਦੀਆਂ ਅੱਖਾਂ ਨਮ ਸਨ। ਇਸ ਦੌਰਾਨ ਸੈਂਕੜੇ ਲੋਕਾਂ ਨੇ ਮ੍ਰਿਤਕ ਕਿਸਾਨ ਨੂੰ ਸ਼ਰਧਾਜਲੀ ਦਿੱਤੀ ਹੈ। [caption id="attachment_454625" align="aligncenter" width="300"]Janak Raj dies during farmers' Protest, cremation at Dhanaula ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਜਨਕ ਰਾਜ ਦਾ ਅੱਜ ਧਨੌਲਾ ਵਿਖੇ ਹੋਇਆਅੰਤਿਮ ਸਸਕਾਰ[/caption] ਦੱਸ ਦੇਈਏ ਕਿ ਕਿਸਾਨੀ ਸੰਘਰਸ਼ 'ਚ ਸ਼ਹੀਦ ਹੋਇਆ ਇਹ ਕਿਸਾਨ ਹੈਲਪਰ ਦੇ ਤੌਰ 'ਤੇ ਕਾਫ਼ਲੇ ਦੇ ਨਾਲ ਦਿੱਲੀ ਗਿਆ ਸੀ। ਓਥੇ ਟਰੈਕਟਰ ਠੀਕ ਕਰਦਾ ਥੱਕ ਟੁੱਟ ਕੇ ਸਵਿੱਫਟ ਕਾਰ 'ਚ ਆ ਕੇ ਸੋ ਗਿਆ ,ਜਿਸ ਤੋਂ ਬਾਅਦ ਗੱਡੀ 'ਚ ਸ਼ਾਟ ਸਰਕਟ ਹੋਇਆ ਤੇ ਜਿਸ ਨਾਲ ਗੱਡੀ ਨੂੰ ਅੱਗ ਲੱਗ ਗਈ ਤੇ ਮਿੰਟਾਂ 'ਚ ਹੀ ਜਨਕ ਰਾਜ ਸੜ ਕੇ ਸੁਆਹ ਹੋ ਗਿਆ।ਕਿਸਾਨੀ ਸੰਘਰਸ਼ ਦੌਰਾਨ ਪੰਜਾਬ ਦੇ 5 ਕਿਸਾਨ ਸ਼ਹੀਦ ਹੋ ਗਏ ਹਨ। -PTCNews


Top News view more...

Latest News view more...