ਨਕੋਦਰ ਰੋਡ ‘ਤੇ ਵਾਪਰਿਆ ਦਰਦਨਾਕ ਹਾਦਸਾ, ਮਾਂ-ਪੁੱਤ ਦੀ ਮੌਤ,ਦੋਵੇਂ ਵਾਹਨਾਂ ਨੂੰ ਲੱਗੀ ਅੱਗ

Jandiala Nakodar Road Accident ,Mother -Son Death
ਨਕੋਦਰ ਰੋਡ 'ਤੇ ਵਾਪਰਿਆ ਦਰਦਨਾਕ ਹਾਦਸਾ, ਮਾਂ-ਪੁੱਤ ਦੀ ਮੌਤ,ਦੋਵੇਂ ਵਾਹਨਾਂ ਨੂੰ ਲੱਗੀ ਅੱਗ

ਨਕੋਦਰ ਰੋਡ ‘ਤੇ ਵਾਪਰਿਆ ਦਰਦਨਾਕ ਹਾਦਸਾ, ਮਾਂ-ਪੁੱਤ ਦੀ ਮੌਤ,ਦੋਵੇਂ ਵਾਹਨਾਂ ਨੂੰ ਲੱਗੀ ਅੱਗ:ਨਕੋਦਰ :ਅੱਜ ਜੰਡਿਆਲਾ ਨਕੋਦਰ ਰੋਡ ‘ਤੇ 2 ਵਾਹਨਾਂ ਦੀ ਆਪਸ ‘ਚ ਟੱਕਰ ਹੋਣ ਤੋਂ ਬਾਅਦ ਦੋਵੇਂ ਵਾਹਨਾਂ ਨੂੰ ਭਿਆਨਕ ਅੱਗ ਲੱਗ ਗਈ ਹੈ। ਇਸ ਹਾਦਸੇ ਦੌਰਾਨ ਇਕ ਔਰਤ ਦੀ ਮੌਕੇ ‘ਤੇ ਹੋ ਗਈ, ਜਦਕਿ ਇਕ ਨੌਜਵਾਨ ਨੇ ਹਸਪਤਾਲ ਵਿਖੇ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਦਿੱਤਾ ਹੈ।ਇਸ ਮੌਕੇ ‘ਤੇ ਫਾਇਰ ਬ੍ਰਿਗੇਡ ਨੇ ਆ ਕੇ ਅੱਗ ਬੁਝਾਈ।

Jandiala Nakodar Road Accident ,Mother -Son Death
ਨਕੋਦਰ ਰੋਡ ‘ਤੇ ਵਾਪਰਿਆ ਦਰਦਨਾਕ ਹਾਦਸਾ, ਮਾਂ-ਪੁੱਤ ਦੀ ਮੌਤ,ਦੋਵੇਂ ਵਾਹਨਾਂ ਨੂੰ ਲੱਗੀ ਅੱਗ

ਮਿਲੀ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਇਕ ਸਵਿੱਫਟ ਕਾਰ ‘ਚ ਸਵਾਰ ਪਤੀ-ਪਤਨੀ ਨਕੋਦਰ ਤੋਂ ਜੰਡਿਆਲਾ ਵੱਲ ਜਾ ਰਹੇ ਸਨ। ਇਸ ਦੌਰਾਨ ਜਦੋਂ ਉਹ ਪਿੰਡ ਸ਼ਰੀਹ ਨਕੋਦਰ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਹੀਰੋ ਹਾਂਡਾ ਮੋਟਰਸਾਈਕਲ ਦੀ ਉਨ੍ਹਾਂ ਦੀ ਸਵਿਫਟ ਕਾਰ ਨਾਲ ਟੱਕਰ ਹੋ ਗਈ। ਇਸ ਦੌਰਾਨ ਸਵਿੱਫਟ ਕਾਰ ਨੂੰ ਅੱਗ ਲੱਗ ਗਈ ਅਤੇ ਸਾਹਮਣੇ ਤੋਂ ਹੀਰੋ ਹਾਂਡਾ ਮੋਟਰਸਾਈਕਲ ਵੀ ਸਵਿੱਫਟ ਕਾਰ ‘ਚ ਵੱਜਣ ਨਾਲ ਸੜ ਗਿਆ।

Jandiala Nakodar Road Accident ,Mother -Son Death
ਨਕੋਦਰ ਰੋਡ ‘ਤੇ ਵਾਪਰਿਆ ਦਰਦਨਾਕ ਹਾਦਸਾ, ਮਾਂ-ਪੁੱਤ ਦੀ ਮੌਤ,ਦੋਵੇਂ ਵਾਹਨਾਂ ਨੂੰ ਲੱਗੀ ਅੱਗ

ਜਿਸ ਕਾਰਨ ਮੋਟਰਸਾਈਕਲ ਦੇ ਪਿੱਛੇ ਬੈਠੀ ਪਰਮਜੀਤ ਕੌਰਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਪੁੱਤਗਗਨਦੀਪ ਸਿੰਘ ਵਾਸੀ ਪਿੰਡ ਸਮਰਾਏ ਦੇ ਸੱਟਾਂ ਲੱਗੀਆਂ ਸਨ। ਜਿਸ ਤੋਂ ਬਾਅਦ ਨੌਜਵਾਨ ਨੂੰ ਸਿਵਲ ਹਸਪਤਾਲ ਨਕੋਦਰ ਤੋਂ ਸਿਵਲ ਹਸਪਤਾਲ ਜਲੰਧਰ ਰੈਫਰ ਕੀਤਾ ਗਿਆ, ਜਿੱਥੇ ਜ਼ਖਮਾਂ ਦੀ ਤਾਬ ਨਾ ਝਲਦੇ ਹੋਏ ਉਕਤ ਨੌਜਵਾਨ ਨੇ ਦਮ ਤੋੜ ਦਿੱਤਾ।
-PTCNews