ਮੁੱਖ ਖਬਰਾਂ

Janta Curfew: ਗੁਰਦਾਸ ਮਾਨ ਨੇ ਛੱਤ 'ਤੇ ਚੜ੍ਹ ਕੇ ਵਜਾਈ ਡਫਲੀ, ਕਈ ਫ਼ਿਲਮੀ ਸਿਤਾਰਿਆਂ ਨੇ ਵਜਾਈਆਂ ਤਾੜੀਆਂ ਤੇ ਖੜਕਾਈਆਂ ਥਾਲ਼ੀਆਂ

By Shanker Badra -- March 22, 2020 10:34 pm

Janta Curfew: ਗੁਰਦਾਸ ਮਾਨ ਨੇ ਛੱਤ 'ਤੇ ਚੜ੍ਹ ਕੇ ਵਜਾਈ ਡਫਲੀ, ਕਈ ਫ਼ਿਲਮੀ ਸਿਤਾਰਿਆਂ ਨੇ ਵਜਾਈਆਂ ਤਾੜੀਆਂ ਤੇ ਖੜਕਾਈਆਂ ਥਾਲ਼ੀਆਂ:ਮੁੰਬਈ : ਕੋਰੋਨਾ ਵਾਇਰਸ ਨੂੰ ਲੈ ਕੇ ਜਨਤਾ ਕਰਫ਼ਿਊ ਦੇ ਸਮਰਥਨ ਵਿੱਚ ਪੂਰਾ ਦੇਸ਼ ਉਤਰ ਆਇਆ ਹੈ। ਸਵੇਰੇ 7 ਵਜੇ ਤੋਂ 9 ਵਜੇ ਤੱਕ ਪ੍ਰਧਾਨ ਮੰਤਰੀ ਦੀ ਘਰਾਂ ਵਿਚ ਰਹਿਣ ਦੀ ਅਪੀਲ ਦਾ ਅਸਰ ਦੇਖਣ ਨੂੰ ਮਿਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਐਤਵਾਰ ਨੂੰ ਲੋਕਾਂ ਨੇ ਡਾਕਟਰਾਂ, ਮੀਡੀਆ ਕਰਮਚਾਰੀਆਂ, ਸਫ਼ਾਈ ਸੇਵਕਾਂ, ਪੁਲਿਸ, ਫ਼ੌਜ ਦਾ ਤਾੜੀਆਂ, ਥਾਲੀਆਂ ਅਤੇ ਸ਼ੰਖ ਵਜਾ ਕੇ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ ਹੈ।

ਇਸ ਦੌਰਾਨ ਬਾਲੀਵੁੱਡ ਅਤੇ ਪੰਜਾਬੀ ਫ਼ਿਲਮੀ ਸਿਤਾਰਿਆਂ ਨੇ ਵੀ ਜਨਤਾ ਕਰਫ਼ਿਊ ਦਾ ਸਮਰਥਨ ਕੀਤਾ ਅਤੇ ਡਾਕਟਰਾਂ ,ਮੀਡੀਆ ਕਰਮਚਾਰੀਆਂ ,ਪੁਲਿਸ ਅਤੇ ਫ਼ੌਜ ਦਾ ਤਾੜੀਆਂ, ਥਾਲੀਆਂ ਅਤੇ ਸ਼ੰਖ ਵਜਾ ਕੇ  ਧੰਨਵਾਦ ਕੀਤਾ ਹੈ।ਫ਼ਿਲਮੀ ਸਿਤਾਰਿਆਂ ਨੇ ਆਪਣੇ ਵੀਡੀਓਜ਼ ਇੰਸਟਾਗ੍ਰਾਮ 'ਤੇ ਪੋਸਟ ਕੀਤੇ ਹਨ।

ਪੰਜਾਬੀ ਗਾਇਕ ਗੁਰਦਾਸ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਛੱਤ 'ਤੇ ਖੜੇ ਹੋ ਕੇ ਡਫ਼ਲੀ ਵਜਾ ਰਹੇ ਹਨ। ਗੁਰਦਾਸ ਮਾਨ ਨੇ ਜਨਤਾ ਕਰਫਿਊ ਦੌਰਾਨ ਵੀਡੀਓ ਸ਼ੂਟ ਕਰਦਿਆਂ ਲਿਖਿਆ, “ਉਹ ਸਾਰੇ ਡਾਕਟਰਾਂ, ਨਰਸਾਂ, ਫ਼ੌਜੀਆਂ, ਪੁਲਿਸ, ਏਅਰਲਾਈਨ ਮੁਲਾਜ਼ਮਾਂ, ਟਰਾਂਸਪੋਰਟਰਾਂ, ਕੈਮਿਸਟ ਦੁਕਾਨਦਾਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਇਸ ਘੜੀ ਵਿੱਚ ਉਹ ਆਪਣੇ ਬਾਰੇ ਨਹੀਂ ਸੋਚ ਰਹੇ, ਦੂਜਿਆਂ ਬਾਰੇ ਸੋਚ ਰਹੇ ਹਨ। ਪ੍ਰਮਾਤਮਾ ਤੁਹਾਡੀ ਅਤੇ ਸਾਰੇ ਸੰਸਾਰ ਦੀ ਰੱਖਿਆ ਕਰੇ।

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਆਪਣੇ ਟਵਿੱਟਰ ਅਕਾਉਂਟ ਤੋਂ ਇੱਕ ਵੀਡੀਓ ਸ਼ੇਅਰ ਕੀਤੀ ਹੈ ਅਤੇ ਇਸ ਕੰਮ ਲਈ ਲੋਕਾਂ ਦੀ ਪ੍ਰਸ਼ੰਸਾ ਕੀਤੀ ਹੈ। ਅਕਸ਼ੇ ਕੁਮਾਰ ਨੇ ਟਵਿੱਟਰ 'ਤੇ ਅਪਲੋਡ ਕੀਤੀ ਗਈ ਵੀਡੀਓ ਵਿੱਚ ਉਹ ਆਪਣੇ ਘਰ ਦੀ ਚਾਰਦੀਵਾਰੀ 'ਤੇ ਖੜ੍ਹੇ ਹੋ ਕੇ ਤਾੜੀਆਂ ਮਾਰਦੇ ਦਿਖਾਈ ਦੇ ਰਹੇ ਹਨ। ਅਕਸ਼ੇ ਦੇ ਨਾਲ ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਅਤੇ ਫ਼ਿਲਮ ਨਿਰਮਾਤਾ ਸਾਜ਼ਿਦ ਨਾਡੀਆਡਵਾਲਾ ਵੀ ਇਸ ਵੀਡੀਓ 'ਚ ਤਾੜੀਆਂ ਮਾਰ ਰਹੇ ਹਨ।

 

View this post on Instagram

 

Tribute to those who are serving the world selflessly.. #JantaCurfew #Coronavirus

A post shared by Himanshi Khurana ? (@iamhimanshikhurana) on

ਬਾਹੁਬਲੀ ਫੇਮ ਅਦਾਕਾਰਾ ਤਮੰਨਾ ਭਾਟੀਆ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਚਮਚ ਨਾਲ ਪਤੀਲਾ ਵਜਾਉਂਦੇ ਆਪਣੀ ਇੱਕ ਵੀਡੀਓ ਨੂੰ ਸਾਂਝਾ ਕੀਤਾ ਹੈ, ਜੋ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਬਿਪਾਸ਼ਾ ਬਾਸੂ ਨੇ ਆਪਣੇ ਪਤੀ ਕਰਨ ਸਿੰਘ ਨਾਲ ਥਾਲੀ ਵਜਾ ਕੇ ਦੇਸ਼ ਦੇ ਸੈਨਿਕਾਂ, ਡਾਕਟਰਾਂ ਅਤੇ ਮੈਡੀਕਲ ਸਟਾਫ਼ ਦਾ ਧੰਨਵਾਦ ਕੀਤਾ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਦੇਸ਼ ਦੀ ਏਕਤਾ 'ਤੇ ਖੁਸ਼ੀ ਵੀ ਜ਼ਾਹਰ ਕੀਤੀ। ਪੰਜਾਬੀ ਗਾਇਕਾ ਤੇ ਮਾਡਲ ਹਿਮਾਂਸ਼ੀ ਖੁਰਾਨਾ ਵੀ ਆਪਣੇ ਘਰ ਦੀ ਬਾਲਕੋਨੀ 'ਚ ਖੜ ਕੇ ਤਾੜੀਆਂ ਮਾਰਦੀਦਿਖਾਈ ਦਿੱਤੀ ਹੈ।
-PTCNews

  • Share