Advertisment

ਜਾਪਾਨ ’ਚ ਹਗਿਬਿਸ ਤੂਫਾਨ ਦਾ ਕਹਿਰ ਜਾਰੀ, ਹੁਣ ਤੱਕ 33 ਮੌਤਾਂ, ਕਈ ਜ਼ਖਮੀ !

author-image
Jashan A
Updated On
New Update
ਜਾਪਾਨ ’ਚ ਹਗਿਬਿਸ ਤੂਫਾਨ ਦਾ ਕਹਿਰ ਜਾਰੀ, ਹੁਣ ਤੱਕ 33 ਮੌਤਾਂ, ਕਈ ਜ਼ਖਮੀ !
Advertisment
ਜਾਪਾਨ ’ਚ ਹਗਿਬਿਸ ਤੂਫਾਨ ਦਾ ਕਹਿਰ ਜਾਰੀ, ਹੁਣ ਤੱਕ 33 ਮੌਤਾਂ, ਕਈ ਜ਼ਖਮੀ !,ਟੋਕੀਓ: ਜਾਪਾਨ ’ਚ ਆਏ ਸ਼ਕਤੀਸ਼ਾਲੀ ਹਗਿਬਿਸ ਤੂਫਾਨ ਦਾ ਕਹਿਰ ਲਗਾਤਾਰ ਜਾਰੀ ਹੈ। ਜਿਸ ਕਾਰਨ ਹੁਣ ਤੱਕ 33 ਮੌਤਾਂ ਹੋ ਚੁੱਕੀਆਂ ਅਤੇ 100 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਉਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਜੇ ਤੱਕ 16 ਲੋਕ ਲਾਪਤਾ ਹਨ। Japanਟੋਕੀਓ ਮਹਾਨਗਰ ਖੇਤਰ ਦੇ ਇਕ ਲੱਖ ਚਾਲੀ ਹਜ਼ਾਰ ਤੋਂ ਜ਼ਿਆਦਾ ਘਰਾਂ ’ਚ ਲੋਕ ਬਿਨਾਂ ਬਿਜਲੀ ਦੇ ਰਹਿ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ 12 ਸੂਬਿਆਂ ’ਚ ਘੱਟ ਤੋਂ ਘੱਟ 48 ਥਾਵਾਂ ’ਤੇ ਜ਼ਮੀਨ ਖਿਸਕਣ ਅਤੇ 9 ਨਦੀਆਂ ਦੇ ਕੰਢੇ ਟੁੱਟਣ ਦੀ ਸੂਚਨਾ ਹੈ। ਹੋਰ ਪੜ੍ਹੋ:
Advertisment
ਬਿਹਾਰ ਦੇ ਔਰੰਗਾਬਾਦ 'ਚ ਲੂ ਦਾ ਕਹਿਰ, 30 ਲੋਕਾਂ ਦੀ ਹੋਈ ਮੌਤ Japanਪੂਰੇ ਦੇਸ਼ ’ਚ ਬਚਾਅ ਅਤੇ ਰਾਹਤ ਕੰਮਾਂ ਲਈ 27 ਹਜ਼ਾਰ ਆਤਮ-ਰੱਖਿਆ ਬਲ ਦੇ ਕਰਮਚਾਰੀਆਂ ਨੂੰ ਰਾਹਤ ਕੰਮਾਂ ’ਤੇ ਲਾਇਆ ਗਿਆ ਹੈ। ਉਧਰ ਤੂਫ਼ਾਨ ਕਾਰਨ ਲੋਕਾਂ ਦੇ ਘਰਾਂ 'ਚ ਪਾਣੀ ਵੜ੍ਹ ਗਿਆ ਹੈ, ਜਿਸ ਕਾਰਨ ਰਹਿਣਾ ਕਾਫੀ ਮੁਸ਼ਕਿਲ ਹੋ ਰਿਹਾ ਹੈ। Japanਨਾਗਾਨੋ ਸਟੇਸ਼ਨ ਦੇ ਕੋਲ ਈਸਟ ਜਾਪਾਨ ਰੇਲ ਕੰਪਨੀ ਦੇ ਰੇਲਯਾਰਡ ਖੜ੍ਹੀ ਬੁਲੇਟ ਟ੍ਰੇਨ ਵੀ ਡੁੱਬ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ 60 ਸਾਲਾ ਤੋਂ ਜਪਾਨ ਇਸ ਵਿਨਾਸ਼ਕਾਰੀ ਤੂਫ਼ਾਨ ਨਾਲ ਜੂਝ ਰਿਹਾ ਹੈ। -PTC News-
punjabi-news japan latest-punjabi-news typhoon-hagibis
Advertisment

Stay updated with the latest news headlines.

Follow us:
Advertisment