ਹੋਰ ਖਬਰਾਂ

ਜਸਮੀਤ ਹੈ ਡੇਰਾ ਸੱਚਾ ਸੌਦਾ ਦਾ ਅਗਲਾ ਪ੍ਰਮੁੱਖ?

By Joshi -- August 31, 2017 1:08 pm -- Updated:Feb 15, 2021

ਗੁਰਮੀਤ ਰਾਮ ਰਹੀਮ ਹੁਣ ਜੇਲ 'ਚ ਪਹੁੰਚ ਚੁੱਕਾ ਹੈ ਅਤੇ ਡੇਰਾ ਪ੍ਰਮੁੱਖ ਦੀ ਗੱਦੀ ਖਾਲੀ ਹੋ ਚੁੱਕੀ ਹੈ। ਇਸ ਦੇ ਚੱਲਦਿਆਂ ਅਗਲਾ ਪ੍ਰਮੁੱਖ ਚੁਣਨ ਦੀ ਭਾਲ ਵੀ ਜਾਰੀ ਹੋ ਚੁੱਕੀ ਹੈ। ਸੂਤਰਾਂ ਅਨੁਸਾਰ ਇਸ ਚੋਣ ਨੂੰ ਲੈ ਕੇ ਇੱਕ ਬੈਠਕ ਵੀ ਕੀਤੀ ਗਈ ਸੀ ਤਾਂ ਜੋ ਰਾਮ ਰਹੀਮ ਦੇ ਡੇਰੇ ਦੀ "ਸਾਂਭ-ਸੰਭਾਲ" ਵਾਲਾ ਕੋਈ "ਯੋਗ" ਬੰਦਾ ਲੱਭਿਆ ਜਾ ਸਕੇ।

Jasmeet will be next Dera Mukhi after Ram Rahim?

ਵਰਨਣਯੋਗ ਹੈ ਕਿ ਡੇਰੇ ਕੋਲ ਅਥਾਹ ਜਾਇਦਾਦ ਹੈ ਜਿਸ ਦੇ ਚੱਲਦਿਆਂ ਇਸਦਾ ਵਾਰਿਸ ਬਣਨ ਦੀ ਹੋੜ 'ਚ ਸਭ ਅੱਗੇ ਆਉਣ ਨੂੰ ਕਾਹਲੇ ਵੀ ਹਨ।

ਇੱਕ ਪਾਸੇ ਜਿੱਥੇ ਕਿਆਸ ਲਗਾਏ ਜਾ ਰਹੇ ਹਨ ਕਿ ਡੇਰੇ ਦੀ ਕਿਸੇ ਪ੍ਰਥਾ ਅਨੁਸਾਰ ਕੋਈ ਵੀ "ਘਰ ਦਾ ਬੰਦਾ" ਭਾਵ ਪਰਿਵਾਰ ਨਾਲ ਸੰਬੰਧਤ ਇਨਸਾਨ ਡੇਰਾ ਨਹੀਂ ਸੰਭਾਲ ਸਕਦਾ ਹੈ, ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਸਮੀਤ ਨੂੰ ਅਗਲੇ ਡੇਰਾ ਪ੍ਰਮੁੱਖ ਦੀ ਗੱਦੀ ਮਿਲ ਸਕਦੀ ਹੈ।

ਰਾਮ ਰਹੀਮ ਦੇ ਪਰਿਵਾਰ ਵਾਲੇ, ਉਸਦੀ ਪਤਨੀ ਨਸੀਬ ਕੌਰ, ਨੂੰਹ ਹਰਜੀਤ ਕੌਰ ਅਤੇ ਪੁੱਤਰ ਜਸਮੀਤ ਦੁਆਰਾ ਵੀ ਇਹ ਫੈਸਲਾ ਸਵੀਕਾਰ ਲਿਆ ਗਿਆ ਹੈ।

ਦੱਸਣਯੋਗ ਹੈ ਕਿ ਡੇਰਾ ਮੁਖੀ ਦੀ ਗੋਦ ਲਈ ਬੇਟੀ ਹਨੀਪ੍ਰੀਤ ਦੇ ਗੱਦੀ ਸੰਭਾਲਣ ਦੀਆਂ ਖਬਰਾਂ ਮਗਰੋਂ ਇਹ ਵੀ ਸੁਣਨ 'ਚ ਆਇਆ ਹੈ ਕਿ ਪਰਿਵਾਰ ਨਹੀਂ ਚਾਹੁੰਦਾ ਕਿ ਅਜਿਹਾ ਕੋਈ ਫੈਸਲਾ ਲਿਆ ਜਾਵੇ ਅਤੇ ਪਰਿਵਾਰ ਦਾ ਹਰ ਇੱਕ ਜੀਅ ਹਰ ਬਣਦੀ ਕੋਸ਼ਿਸ਼ ਕਰ ਕੇ ਜਸਮੀਤ ਨੂੰ ਡੇਰਾ ਪ੍ਰਮੁੱਖ ਦੀ ਗੱਦੀ 'ਤੇ ਬਿਠਾਉਣ ਲਈ ਕਾਹਲੇ ਹਨ।

—PTC News