Fri, Apr 19, 2024
Whatsapp

ਜਸਪਾਲ ਕਤਲ ਮਾਮਲਾ : ਹਨੂੰਮਾਨਗੜ੍ਹ ਤੋਂ ਮਿਲੀ ਲਾਸ਼ ਜਸਪਾਲ ਦੀ ਨਹੀਂ , ਪਰਿਵਾਰਕ ਮੈਂਬਰਾਂ ਨੇ ਕੀਤੀ ਪੁਸ਼ਟੀ

Written by  Shanker Badra -- May 31st 2019 03:26 PM
ਜਸਪਾਲ ਕਤਲ ਮਾਮਲਾ : ਹਨੂੰਮਾਨਗੜ੍ਹ ਤੋਂ ਮਿਲੀ ਲਾਸ਼ ਜਸਪਾਲ ਦੀ ਨਹੀਂ , ਪਰਿਵਾਰਕ ਮੈਂਬਰਾਂ ਨੇ ਕੀਤੀ ਪੁਸ਼ਟੀ

ਜਸਪਾਲ ਕਤਲ ਮਾਮਲਾ : ਹਨੂੰਮਾਨਗੜ੍ਹ ਤੋਂ ਮਿਲੀ ਲਾਸ਼ ਜਸਪਾਲ ਦੀ ਨਹੀਂ , ਪਰਿਵਾਰਕ ਮੈਂਬਰਾਂ ਨੇ ਕੀਤੀ ਪੁਸ਼ਟੀ

ਜਸਪਾਲ ਕਤਲ ਮਾਮਲਾ : ਹਨੂੰਮਾਨਗੜ੍ਹ ਤੋਂ ਮਿਲੀ ਲਾਸ਼ ਜਸਪਾਲ ਦੀ ਨਹੀਂ , ਪਰਿਵਾਰਕ ਮੈਂਬਰਾਂ ਨੇ ਕੀਤੀ ਪੁਸ਼ਟੀ:ਫਰੀਦਕੋਟ: ਫਰੀਦਕੋਟ 'ਚ ਪੁਲਿਸ ਹਿਰਾਸਤ ਦੌਰਾਨ ਜਸਪਾਲ ਸਿੰਘ ਨਾਮਕ ਨੌਜਵਾਨ ਦੀ ਮੌਤ ਤੇ ਉਸ ਦੀ ਲਾਸ਼ ਨਾ ਮਿਲਣ ਕਰਕੇ ਵੱਡਾ ਵਿਵਾਦ ਬਣਿਆ ਹੋਇਆ ਹੈ।ਪੁਲਿਸ ਨੂੰ ਰਾਜਸਥਾਨ ਦੇ ਹਨੂੰਮਾਨਗੜ੍ਹ ਦੇ ਮਸੀਤਾਂ ਨਜ਼ਦੀਕ ਨਹਿਰ ਤੋਂ ਇੱਕ ਨੌਜਵਾਨ ਦੀ ਲਾਸ਼ ਮਿਲੀ ਸੀ ,ਜਿਸ ਨੂੰ ਲੈ ਕੇ ਖਦਸ਼ਾ ਪ੍ਰਗਟਿਆ ਜਾ ਰਿਹਾ ਸੀ ਕਿ ਇਹ ਲਾਸ਼ ਜਸਪਾਲ ਦੀ ਹੋ ਸਕਦੀ ਹੈ ਪਰ ਉਸਦੇ ਮਾਤਾ-ਪਿਤਾ ਨੇ ਲਾਸ਼ ਨੂੰ ਨਕਾਰ ਦਿੱਤਾ ਹੈ। [caption id="attachment_302050" align="aligncenter" width="300"]Jaspal murder case : Not of Jaspal body found from Hanumangarh ਜਸਪਾਲ ਕਤਲ ਮਾਮਲਾ : ਹਨੂੰਮਾਨਗੜ੍ਹ ਤੋਂ ਮਿਲੀ ਲਾਸ਼ ਜਸਪਾਲ ਦੀ ਨਹੀਂ , ਪਰਿਵਾਰਕ ਮੈਂਬਰਾਂ ਨੇ ਕੀਤੀ ਪੁਸ਼ਟੀ[/caption] ਸੀ.ਆਈ.ਏ. ਫ਼ਰੀਦਕੋਟ ਦੀ ਹਿਰਾਸਤ 'ਚ ਮਾਰੇ ਗਏ ਨੌਜਵਾਨ ਜਸਪਾਲ ਸਿੰਘ ਦੀ ਲਾਸ਼ ਮਿਲਣ ਬਾਰੇ ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਸੀ।ਇਸ ਦੌਰਾਨ ਜਸਪਾਲ ਦੇ ਮਾਮਾ-ਪਿਤਾ ਨੇ ਹਨੂਮਾਨਗੜ੍ਹ ਪਹੁੰਚ ਕੇ ਲਾਸ਼ ਦੀ ਸ਼ਨਾਖ਼ਤ ਕੀਤੀ ਹੈ ਅਤੇ ਉਨ੍ਹਾਂ ਕਿਹਾ ਕਿ ਇਹ ਲਾਸ਼ ਜਸਪਾਲ ਦੀ ਨਹੀਂ ਹੈ।ਉਨ੍ਹਾਂ ਕਿਹਾ ਕਿ ਜਸਪਾਲ ਦਾ ਕੱਦ 5'4'' ਸੀ ਪ੍ਰੰਤੂ ਬਰਾਮਦ ਹੋਈ ਲਾਸ਼ ਦਾ ਕੱਦ 5'10'' ਦੱਸੀ ਜਾਂਦੀ ਹੈ ਅਤੇ ਜਿਹੜੀ ਲਾਸ਼ ਬਰਾਮਦ ਹੋਈ ਹੈ ਉਹ ਤਿੰਨ-ਚਾਰ ਦਿਨ ਪਹਿਲਾਂ ਦੀ ਹੈ, ਪ੍ਰੰਤੂ ਜਸਪਾਲ ਸਿੰਘ ਦੀ ਲਾਸ਼ 11 ਦਿਨ ਪਹਿਲਾਂ ਪਾਣੀ 'ਚ ਸੁੱਟੀ ਗਈ ਸੀ। [caption id="attachment_302053" align="aligncenter" width="300"]Jaspal murder case : Not of Jaspal body found from Hanumangarh ਜਸਪਾਲ ਕਤਲ ਮਾਮਲਾ : ਹਨੂੰਮਾਨਗੜ੍ਹ ਤੋਂ ਮਿਲੀ ਲਾਸ਼ ਜਸਪਾਲ ਦੀ ਨਹੀਂ , ਪਰਿਵਾਰਕ ਮੈਂਬਰਾਂ ਨੇ ਕੀਤੀ ਪੁਸ਼ਟੀ[/caption] ਜ਼ਿਕਰਯੋਗ ਹੈ ਕਿ ਸੀਆਈਏ ਫਰੀਦਕੋਟ ਦੀ ਹਿਰਾਸਤ ਵਿਚ ਨੌਜਵਾਨ ਜਸਪਾਲ ਸਿੰਘ ਦੀ 18 ਮਈ ਨੂੰ ਮੌਤ ਹੋ ਗਈ ਸੀ।ਜਸਪਾਲ ਦੀ ਮੌਤ ਹੋ ਜਾਣ ਬਾਅਦ ਪੁਲਿਸ ਨੇ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਸੀ, ਜੋ ਅਜੇ ਤੱਕ ਨਹੀਂ ਮਿਲੀ।ਪੁਲਿਸ ਵੱਲੋਂ ਇਸਦੀ ਭਾਲ ਕੀਤੀ ਜਾ ਰਹੀ ਹੈ। [caption id="attachment_302051" align="aligncenter" width="300"]Jaspal murder case : Not of Jaspal body found from Hanumangarh ਜਸਪਾਲ ਕਤਲ ਮਾਮਲਾ : ਹਨੂੰਮਾਨਗੜ੍ਹ ਤੋਂ ਮਿਲੀ ਲਾਸ਼ ਜਸਪਾਲ ਦੀ ਨਹੀਂ , ਪਰਿਵਾਰਕ ਮੈਂਬਰਾਂ ਨੇ ਕੀਤੀ ਪੁਸ਼ਟੀ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਠਿੰਡਾ : ਸਿਵਲ ਹਸਪਤਾਲ ਦੇ ਐਕਸਰੇ ਰੂਮ ਨੂੰ ਲੱਗੀ ਭਿਆਨਕ ਅੱਗ , ਕਈ ਦਿਨ ਨਹੀਂ ਹੋਣਗੇ ਐਕਸਰੇ ਜਸਪਾਲ ਦੀ ਮੌਤ ਦੇ ਅਗਲੇ ਦਿਨ ਉਸ ਨੂੰ ਗ੍ਰਿਫਤਾਰ ਕਰਨ ਵਾਲਾ ਪੁਲਿਸ ਇੰਸੈਪਟਰ ਅਗਲੇ ਦਿਨ ਆਤਮ ਹੱਤਿਆ ਕਰ ਗਿਆ ਸੀ।ਇਸ ਦੌਰਾਨ ਪਰਿਵਾਰ ਤੇ ਹੋਰ ਜਨਤਕ ਜਥੇਬੰਦੀਆਂ ਵੱਲੋਂ ਇਨਸਾਫ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। -PTCNews


Top News view more...

Latest News view more...