ਜਸਪਾਲ ਸਿੰਘ ਕਤਲ ਮਾਮਲੇ ‘ਚ ਜਨਤਕ ਜਥੇਬੰਦੀਆਂ ਨੇ ਰੋਸ ਮੁਜ਼ਾਹਰਾ ਕਰਕੇ ਐੱਸ.ਐੱਸ.ਪੀ. ਦਫਤਰ ਦਿੱਤਾ ਧਰਨਾ

Jaspal murder case organizations SSP Office Protest
ਜਸਪਾਲ ਸਿੰਘ ਕਤਲ ਮਾਮਲੇ 'ਚ ਜਨਤਕ ਜਥੇਬੰਦੀਆਂ ਨੇ ਰੋਸ ਮੁਜ਼ਾਹਰਾ ਕਰਕੇ ਐੱਸ.ਐੱਸ.ਪੀ. ਦਫਤਰ ਦਿੱਤਾ ਧਰਨਾ

ਜਸਪਾਲ ਸਿੰਘ ਕਤਲ ਮਾਮਲੇ ‘ਚ ਜਨਤਕ ਜਥੇਬੰਦੀਆਂ ਨੇ ਰੋਸ ਮੁਜ਼ਾਹਰਾ ਕਰਕੇ ਐੱਸ.ਐੱਸ.ਪੀ. ਦਫਤਰ ਦਿੱਤਾ ਧਰਨਾ:ਫਰੀਦਕੋਟ : ਫਰੀਦਕੋਟ ‘ਚ ਪੁਲਿਸ ਹਿਰਾਸਤ ਦੌਰਾਨ ਜਸਪਾਲ ਸਿੰਘ ਨਾਮਕ ਨੌਜਵਾਨ ਦੀ ਮੌਤ ਤੇ ਉਸ ਦੀ ਲਾਸ਼ ਨਾ ਮਿਲਣ ਕਰਕੇ ਵੱਡਾ ਵਿਵਾਦ ਬਣਿਆ ਹੋਇਆ ਹੈ।ਇਸ ਦੇ ਲਈ ਇਨਸ਼ਾਫ ਪਸੰਦ ਜਥੇਬੰਦੀਆਂ ਵੱਲੋਂ ਬਣਾਈ ਗਈ ਐਕਸ਼ਨ ਕਮੇਟੀ ਦੇ ਸੱਦੇ ਤਹਿਤ ਜਨਤਕ ਜਥੇਬੰਦੀਆਂ ਵੱਲੋਂ ਫਰੀਦਕੋਟ ਦੇ ਸੀਆਈਏ ਸਟਾਫ ਵਿੱਚ ਕਤਲ ਕੀਤੇ ਗਏ ਨੌਜਵਾਨ ਜਸਪਾਲ ਦੀ ਮ੍ਰਿਤਕ ਦੇਹ ਨਾ ਮਿਲਣ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਨੂੰ ਲੈ ਕੇ ਅੱਜ ਐੱਸ.ਐੱਸ.ਪੀ. ਦਫਤਰ ਦੇ ਬਾਹਰ ਧਰਨਾ ਦਿੱਤਾ ਹੈ।ਇਸ ਤੋਂ ਬਾਅਦ ਜਨਤਕ ਜਥੇਬੰਦੀਆਂ ਵੱਲੋਂ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕੀਤਾ ਹੈ।

Jaspal murder case organizations SSP Office Protest

ਜਸਪਾਲ ਸਿੰਘ ਕਤਲ ਮਾਮਲੇ ‘ਚ ਜਨਤਕ ਜਥੇਬੰਦੀਆਂ ਨੇ ਰੋਸ ਮੁਜ਼ਾਹਰਾ ਕਰਕੇ ਐੱਸ.ਐੱਸ.ਪੀ. ਦਫਤਰ ਦਿੱਤਾ ਧਰਨਾ

ਇਸ ਦੌਰਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਅਤੇ ਫਰੀਦਕੋਟ ਪੁਲੀਸ ਖ਼ਿਲਾਫ਼ ਕਤਲ ਕੇਸ ਨੂੰ ਲੈ ਨਾਅਰੇਬਾਜ਼ੀ ਕੀਤੀ ਅਤੇ ਦੋਸ਼ ਲਗਾਇਆ ਕਿ ਪੁਲੀਸ ਅਤੇ ਸਰਕਾਰ ਪੀੜਤ ਪਰਿਵਾਰ ਨੂੰ ਇਨਸਾਫ਼ ਨਹੀਂ ਦੇ ਰਹੀ।ਉਨ੍ਹਾਂ ਕਿਹਾ ਕਿ ਸਘੰਰਸ਼ਸ਼ੀਲ ਜਥੇਬੰਦੀਆਂ ਪੀੜਤ ਪਰਿਵਾਰ ਨੂੰ ਇਨਸਾਫ਼ ਮਿਲਣ ਤੱਕ ਸਘੰਰਸ਼ ਜਾਰੀ ਰੱਖਣਗੀਆਂ।ਉਨ੍ਹਾਂ ਇਸ ਕੇਸ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।

Jaspal murder case organizations SSP Office Protest

ਜਸਪਾਲ ਸਿੰਘ ਕਤਲ ਮਾਮਲੇ ‘ਚ ਜਨਤਕ ਜਥੇਬੰਦੀਆਂ ਨੇ ਰੋਸ ਮੁਜ਼ਾਹਰਾ ਕਰਕੇ ਐੱਸ.ਐੱਸ.ਪੀ. ਦਫਤਰ ਦਿੱਤਾ ਧਰਨਾ

ਓਧਰ ਇਸ ਮਾਮਲੇ ‘ਚ ਪੁਲਿਸ ਨੇ 2 ਦੋਸ਼ੀਆਂ ਨੂੰ ਵੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।ਇਸ ਦੌਰਾਨ ਫਰੀਦਕੋਟ ਅਦਾਲਤ ਨੇ ਗ੍ਰਿਫਤਾਰ ਕੀਤੇ 2 ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਇੱਕ ਦਿਨ ਪੁਲਿਸ ਰਿਮਾਂਡ ‘ਤੇ ਭੇਜਿਆ ਸੀ।ਇਸੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਜਸਵੰਤ ਸਿੰਘ ਬਿੱਟਾ ਨੂੰ ਵੀ 7 ਦਿਨਾਂ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ।

Jaspal murder case organizations SSP Office Protest

ਜਸਪਾਲ ਸਿੰਘ ਕਤਲ ਮਾਮਲੇ ‘ਚ ਜਨਤਕ ਜਥੇਬੰਦੀਆਂ ਨੇ ਰੋਸ ਮੁਜ਼ਾਹਰਾ ਕਰਕੇ ਐੱਸ.ਐੱਸ.ਪੀ. ਦਫਤਰ ਦਿੱਤਾ ਧਰਨਾ

ਜ਼ਿਕਰਯੋਗ ਹੈ ਕਿ ਸੀਆਈਏ ਫਰੀਦਕੋਟ ਦੀ ਹਿਰਾਸਤ ਵਿਚ ਨੌਜਵਾਨ ਜਸਪਾਲ ਸਿੰਘ ਦੀ 18 ਮਈ ਨੂੰ ਮੌਤ ਹੋ ਗਈ ਸੀ।ਜਸਪਾਲ ਦੀ ਮੌਤ ਹੋ ਜਾਣ ਬਾਅਦ ਪੁਲਿਸ ਨੇ ਲਾਸ਼ ਨੂੰ ਖੁਰਦ ਬੁਰਦ ਕਰ ਦਿੱਤਾ ਸੀ, ਜੋ ਅਜੇ ਤੱਕ ਨਹੀਂ ਮਿਲੀ।ਪੁਲਿਸ ਵੱਲੋਂ ਇਸਦੀ ਭਾਲ ਕੀਤੀ ਜਾ ਰਹੀ ਹੈ।

Jaspal murder case organizations SSP Office Protest

ਜਸਪਾਲ ਸਿੰਘ ਕਤਲ ਮਾਮਲੇ ‘ਚ ਜਨਤਕ ਜਥੇਬੰਦੀਆਂ ਨੇ ਰੋਸ ਮੁਜ਼ਾਹਰਾ ਕਰਕੇ ਐੱਸ.ਐੱਸ.ਪੀ. ਦਫਤਰ ਦਿੱਤਾ ਧਰਨਾ

ਜਸਪਾਲ ਦੀ ਮੌਤ ਦੇ ਅਗਲੇ ਦਿਨ ਉਸ ਨੂੰ ਗ੍ਰਿਫਤਾਰ ਕਰਨ ਵਾਲਾ ਪੁਲਿਸ ਇੰਸੈਪਟਰ ਅਗਲੇ ਦਿਨ ਆਤਮ ਹੱਤਿਆ ਕਰ ਗਿਆ ਸੀ।ਉਥੇ ਹੀ ਪੀੜਤ ਪਰਿਵਾਰ ਵੱਲੋਂ ਆਪਣੇ ਪੁੱਤ ਦੀ ਲਾਸ਼ ਲਈ ਲਗਾਤਾਰ ਡੀਸੀ ਦਫਤਰ ਦੇ ਬਾਹਰ ਧਰਨਾ ਲਗਾਇਆ ਹੋਇਆ ਹੈ, ਪਰ ਅਜੇ ਤੱਕ ਪੀੜਤ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ।
-PTCNews