ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਮਿਲੇਗਾ ਇਹ ਵੱਡਾ ਪੁਰਸਕਾਰ

Jasprit Bumrah

ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਮਿਲੇਗਾ ਇਹ ਵੱਡਾ ਪੁਰਸਕਾਰ,ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਅੱਜ ਕ੍ਰਿਕਟ ‘ਚ ਆਪਣੇ ਬਿਹਤਰੀਨ ਪ੍ਰਦਰਸ਼ਨ ਲਈ ਪੋਲੀ ਉਮਰੀਗਰ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

ਅੱਜ ਮੁੰਬਈ ਵਿੱਚ ਹੋਣ ਵਾਲੇ ਬੀਸੀਸੀਆਈ ਦੇ ਸਾਲਾਨਾ ਪੁਰਸਕਾਰਾਂ ‘ਚ ਜਸਪ੍ਰੀਤ ਬੁਮਰਾਹ ਸਰਬੋਤਮ ਅੰਤਰਰਾਸ਼ਟਰੀ ਕ੍ਰਿਕਟਰ (2018-19) ਲਈ ਇਹ ਪੁਰਸਕਾਰ ਪ੍ਰਾਪਤ ਕਰਨਗੇ।

ਦੁਨੀਆ ਦੇ ਨੰਬਰ-1 ਵਨ ਡੇ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਜਨਵਰੀ 2018 ਵਿਚ ਭਾਰਤ ਦੇ ਦੱਖਣੀ ਅਫਰੀਕਾ ਦੌਰੇ ਦੌਰਾਨ ਟੈਸਟ ਕ੍ਰਿਕਟ ਵਿਚ ਡੈਬਿਊ ਕੀਤਾ ਸੀ ਅਤੇ ਤਦ ਤੋਂ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

ਹੋਰ ਪੜ੍ਹੋ: ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫਰੀਕਾ ਨੂੰ ਹਰਾ ਕੇ 3-0 ਨਾਲ ਜਿੱਤੀ ਸੀਰੀਜ਼

ਜਨਵਰੀ 2018’ਚ ਦੱਖਣੀ ਅਫਰੀਕਾ ਖ਼ਿਲਾਫ਼ ਟੈਸਟ ਮੈਚ ਦੀ ਸ਼ੁਰੂਆਤ ਤੋਂ ਬਾਅਦ ਸਿਰਫ 12 ਮੈਚਾਂ ਵਿਚ 19.24 ਦੀ ਕਔਸਤ ਨਾਲ 62 ਵਿਕਟਾਂ ਲੈਣ ਤੋਂ ਬਾਅਦ, ਜਸਪ੍ਰੀਤ ਬੁਮਰਾਹ ਨੇ ਸਭ ਤੋਂ ਲੰਬੇ ਫਾਰਮੈਟ ਵਿੱ ਤੇਜ਼ੀ ਨਾਲ ਰੈਂਕਿੰਗ ਵਿੱਚ ਵਾਧਾ ਕੀਤਾ ਹੈ।

ਜਸਪ੍ਰੀਤ ਬੁਮਰਾਹ ਨੇ ਟੈਸਟ ਕ੍ਰਿਕਟ ਵਿਚ ਦੱਖਣੀ ਅਫਰੀਕਾ, ਇੰਗਲੈਂਡ, ਆਸਟਰੇਲੀਆ ਅਤੇ ਵੈਸਟਇੰਡੀਜ਼ ਵਿਚ ਇਕ ਪਾਰੀ ਦੌਰਾਨ 5 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਅਤੇ ਅਜਿਹਾ ਕਰਨ ਵਾਲੇ ਉਹ ਪਹਿਲੇ ਅਤੇ ਇਕਲੌਤੇ ਏਸ਼ੀਆਈ ਗੇਂਦਬਾਜ਼ ਹਨ।

-PTC News