ਮੁੱਖ ਖਬਰਾਂ

ਸੰਜਨਾ ਗਣੇਸ਼ਨ ਨਾਲ ਵਿਆਹ ਦੇ ਬੰਧਨ 'ਚ ਬੱਝੇ ਕ੍ਰਿਕਟਰ ਜਸਪ੍ਰੀਤ ਬੁਮਰਾਹ

By Jagroop Kaur -- March 15, 2021 5:04 pm -- Updated:March 15, 2021 5:04 pm

ਭਾਰਤੀ ਕ੍ਰਿਕਟ ਟੀਮ ਵਿਚ ਇਕ ਤੋਂ ਬਾਅਦ ਇਕ ਖੁਸ਼ਖਬਰੀ ਸਾਮਣੇ ਆ ਰਹੀ ਹੈ , ਜਿਥੇ ਬੀਤੇ ਕੁਝ ਸਮਾਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅੱਜ ਗੋਆ ਵਿਚ ਮਸ਼ਹੂਰ ਸਪੋਰਟਸ ਐਂਕਰ ਸੰਜਨਾ ਗਣੇਸ਼ਨ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਬੁਮਰਾਹ ਅਤੇ ਸੰਜਨਾ ਦੇ ਵਿਆਹ ਦਾ ਪ੍ਰੋਗਰਾਮ ਨਿੱਜੀ ਰਿਹਾ। ਕੋਰੋਨਾ ਮਹਾਮਾਰੀ ਦੇ ਚੱਲਦੇ ਵਿਆਹ ਵਿਚ ਬੇਹੱਦ ਕਰੀਬ ਲੋਕ ਹੀ ਵਿਆਹ ਵਿਚ ਸ਼ਾਮਲ ਹੋਏ।

 

View this post on Instagram

 

A post shared by Sanjana Ganesan (@sanjanaganesan)

ਬੁਰਮਾਹ ਅਤੇ ਸੰਜਨਾ ਨੇ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਵਿਆਹ ਕੁੱਝ ਦੀਆਂ ਤਸਵੀਰਾਂ ਸਾਂਝੀਆਂ ਕੀਤੀਆ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਉਹਨਾਂ ਦੀ ਜੀਵਨ ਸਾਥਣ ਟੀਵੀ ਪੇਸ਼ਕਾਰ ਸੰਜਨਾ ਗਣੇਸ਼ਨ ਨਾਲ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਜਸਪ੍ਰੀਤ ਬੁਮਰਾਹ ਨੇ ਵਿਆਹ ਤੋਂ ਬਾਅਦ ਦੋਹਾਂ ਦੀ ਪਹਿਲੀ ਤਸਵੀਰ ਆਪਣੇ ਫੈਨਸ ਨਾਲ ਸ਼ੇਅਰ ਕੀਤੀ ਹੈ। ਇੰਸਟਾਗ੍ਰਾਮ 'ਤੇ ਇਹ ਤਸਵੀਰਾਂ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

Jasprit Bumrah Marriage: Indian cricketer Jasprit Bumrah tied the knot with the TV presenter Sanjana Ganesan in traditional ceremony.

ਇਹ ਵੀ ਪਤਾ ਲੱਗਾ ਹੈ ਕਿ ਬੁਮਰਾਹ ਤੇ ਸੰਜਨਾ ਦੇ ਵਿਆਹ ਵਿੱਚ ਮੋਬਾਇਲ ਫ਼ੋਨ ਦੀ ਵਰਤੋਂ ਦੀ ਮਨਾਹੀ ਹੈ। ਬੁਮਰਾਹ ਤੇ ਸੰਜਨਾ ਦੇ ਵਿਆਹ ਸਮਾਰੋਹ ’ਚ ਕੋਰੋਨਾ ਮਹਾਮਾਰੀ ਦੀਆਂ ਸਾਵਧਾਨੀਆਂ ਦਾ ਪੂਰਾ ਖ਼ਿਆਲ ਰੱਖਿਆ ਗਿਆ। ਸਿਰਫ਼ ਬਹੁਤ ਨੇੜਲੇ 20 ਜਣੇ ਹੀ ਇਸ ਵਿਆਹ ਦਾ ਹਿੱਸਾ ਬਣੇ।Jasprit Bumrah Marriage: Indian cricketer Jasprit Bumrah tied the knot with the TV presenter Sanjana Ganesan in traditional ceremony.

Also Read | WTC 2021 final gets new venue, limited fans may be allowed

ਦੱਸ ਦੇਈਏ ਕਿ ਬੁਮਰਾਹ ਨੇ ਭਾਰਤ ਤੇ ਇੰਗਲੈਂਡ ਵਿਚਾਲੇ ਖੇਡੇ ਗਏ ਚਾਰ ਟੈਸਟ ਮੈਚਾਂ ਦੀ ਲੜੀ ਦੇ ਚੌਥੇ ਟੈਸਟ ਦੌਰਾਨ ਹੀ ਆਪਣਾ ਨਾਂਅ ਵਾਪਸ ਲੈ ਲਿਆ ਸੀ। ਬੁਮਰਾਹ ਨੇ ਬੀਸੀਸੀਆਈ ਤੋਂ ਵਿਅਕਤੀਗਤ ਕਾਰਣ ਕਰਕੇ ਛੁੱਟੀ ਮੰਗੀ ਸੀ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਸੀ। ਉਸ ਦੇ ਕੁਝ ਦਿਨਾਂ ਬਾਅਦ ਪਤਾ ਲੱਗਾ ਸੀ ਕਿ ਜਸਪ੍ਰੀਤ ਬੁਮਰਾਹ ਦਾ ਵਿਆਹ ਹੋਣ ਵਾਲਾ ਹੈ।

 

View this post on Instagram

 

A post shared by Sanjana Ganesan (@sanjanaganesan)

28 ਸਾਲਾ ਸੰਜਨਾ ਗਣੇਸ਼ਨ ਇੱਕ ਕ੍ਰਿਕੇਟ ਐਂਕਰ ਹਨ। ਪਿਛਲੇ ਕੁਝ ਸਮੇਂ ਤੋਂ ਉਹ ਕਈ ਟੂਰਨਾਮੈਂਟਾਂ ’ਚ ਹਿੱਸਾ ਲੈਂਦੇ ਰਹੇ ਹਨ। ਆਈਪੀਐੱਲ ਵਿੱਚ ਸਰਗਰਮ ਰਹਿਣ ਦੇ ਨਾਲ ਹੀ ਉਹ ਸਟਾਰ ਸਪੋਰਟਸ ਨਾਲ ਵੀ ਜੁੜੇ ਰਹੇ ਹਨ।

Click here to follow PTC News on Twitter.

  • Share