ਮੁੱਖ ਖਬਰਾਂ

ਜਸਵੀਰ ਸਿੰਘ ਗੜ੍ਹੀ ਨੇ ਨਾਮਜ਼ਦਗੀ ਪੱਤਰ ਕੀਤਾ ਦਾਖ਼ਲ

By Pardeep Singh -- January 29, 2022 7:33 pm -- Updated:January 29, 2022 7:39 pm

ਫਗਵਾੜਾ: ਬਸਪਾ ਅਤੇ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੇ ਸ਼ਨੀਵਾਰ ਨੂੰ ਧਾਰਮਿਕ ਸਥਾਨਾਂ 'ਤੇ ਨਤਮਸਤਕ ਹੋਣ ਤੋਂ ਬਾਅਦ ਫਗਵਾੜਾ ਰਿਟਰਨਿੰਗ ਅਫ਼ਸਰ ਕੁਲਪ੍ਰੀਤ ਸਿੰਘ ਕੋਲ ਨਾਮਜ਼ਦਗੀ ਪੱਤਰ ਦਾਖਲ ਕੀਤਾ। ਇਸ ਮੌਕੇ ਉਨ੍ਹਾਂ ਨੇ ਸ਼ਿਰੋਮਣੀ ਅਕਾਲੀ ਦਲ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਸਰਵਣ ਸਿੰਘ ਕੁਲਾਰ ਜੀ ਹਾਜ਼ਰ ਸਨ।

ਉਨ੍ਹਾਂ ਨੇ ਦੱਸਿਆ ਕਿ ਫਗਵਾੜਾ ਨੂੰ ਜ਼ਿਲ੍ਹਾ ਬਣਾਉਣਾ ਅਤੇ ਅਜੋਕੇ ਸਮੇਂ ਦੀ ਮੰਗ ਹੈ ਕਿ ਸਾਰੀਆਂ ਜਾਤੀਆਂ ਵਿੱਚ ਭਾਈਚਾਰਕ ਸਾਂਝ ਪੈਦਾ ਕਰਨਾ ਉਨ੍ਹਾਂ ਦਾ ਮੁੱਖ ਉਦੇਸ਼ ਹੋਵੇਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਰਹਿ ਚੁੱਕੇ ਆਗੂਆਂ ਅਤੇ ਅਧਿਕਾਰੀਆਂ ਨੇ ਫਗਵਾੜਾ ਨੂੰ ਪ੍ਰਸ਼ਾਸ਼ਨਿਕ ਟਾਪੂ ਬਣਾ ਦਿੱਤਾ ਹੈ। ਲੋਕਾਂ ਨੂੰ ਆਪਣਾ ਹਰ ਛੋਟਾ-ਵੱਡਾ ਕੰਮ ਕਰਵਾਉਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਨੇ ਦੱਸਿਆ ਹੈ ਕਿ ਇੱਕ ਅੰਦਾਜ਼ੇ ਅਨੁਸਾਰ ਫਗਵਾੜਾ ਦੇ ਸਥਾਨਕ ਲੋਕ 40 ਹਜ਼ਾਰ ਦੇ ਕਰੀਬ ਪਰਿਵਾਰ ਕੰਮ ਕਰਵਾਉਣ ਲਈ ਜ਼ਿਲ੍ਹਾ ਕਪੂਰਥਲਾ ਜਾਂਦੇ ਹਨ। ਜਿਸ 'ਤੇ ਕਰੀਬ 24 ਕਰੋੜ ਰੁਪਏ ਸਾਲਾਨਾ ਕਿਰਾਇਆ ਖਰਚ ਅਤੇ ਪੰਜ ਸਾਲਾਂ ਵਿੱਚ ਇਹ ਰਕਮ ਕਰੀਬ 125 ਕਰੋੜ ਰੁਪਏ ਸਾਲਾਨਾ ਕਿਰਾਇਆ ਬਣਦਾ ਹੈ। ਗੜ੍ਹੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਬਣਨ 'ਤੇ ਸਭ ਤੋਂ ਪਹਿਲਾਂ ਫਗਵਾੜਾ ਨੂੰ ਜ਼ਿਲ੍ਹਾ ਬਣਾਇਆ ਜਾਵੇਗਾ, ਜਿਸ ਨਾਲ ਲੋਕ ਕਿਰਾਏ ਦੇ ਰੂਪ 'ਚ ਰਾਸ਼ੀ ਖਰਚ ਕਰ ਰਹੇ ਹਨ ਇਹ ਰਕਮ ਸਿਹਤ ਸੇਵਾਵਾਂ, ਰੁਜ਼ਗਾਰ ਵਰਗੇ ਲੋਕਾਂ ਦੀ ਭਲਾਈ 'ਤੇ ਖਰਚ ਕੀਤੀ ਜਾਵੇਗੀ।

ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਉਨ੍ਹਾਂ ਨਾਲ ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਜਥੇਦਾਰ ਸਰਬਣ ਸਿੰਘ ਕੁਲਾਰ ਅਤੇ ਜਰਨੈਲ ਸਿੰਘ ਵਾਹਦ ਵੀ ਹਾਜ਼ਰ ਸਨ। ਇਸ ਤੋਂ ਇਲਾਵਾ ਹਰਭਜਨ ਸਿੰਘ ਬਲਾਲੋਂ, ਗੁਰਮੇਲ ਚੁੰਬਰ, ਚਿਰੰਜੀ ਲਾਲ ਕਾਲਾ, ਲੇਖ ਰਾਜ ਜਮਾਲਪੁਰ, ਸਤਨਾਮ ਸਿੰਘ ਅਰਸ਼ੀ, ਰਜਿੰਦਰ ਚੰਦੀ, ਇੰਜੀਨੀਅਰ ਪਰਦੀਪ ਮੱਲ, ਬਲਵੀਰ ਬੇਗਮਪੁਰ, ਮਨਜੀਤ ਵਾਹਿਦ, ਅਜੀਤ ਸਿੰਘ ਭੈਣੀ, ਰਣਜੀਤ ਖੁਰਾਣਾ, ਹਰਭਜਨ ਸੁਮਨ, ਅਤੇ ਹੋਰ ਸ਼ਾਮਿਲ ਸਨ।

ਇਹ ਵੀ ਪੜ੍ਹੋ:ਪੰਜਾਬ ਲੋਕ ਕਾਂਗਰਸ ਪਾਰਟੀ ਨੇ 7 ਉਮੀਦਵਾਰਾਂ ਦਾ ਕੀਤਾ ਐਲਾਨ

-PTC News

  • Share