ਮੁੱਖ ਖਬਰਾਂ

ਕਾਮੇਡੀ ਕਲਾਕਾਰ ਜਸਵਿੰਦਰ ਭੱਲਾ ਨੇ ਕੋਰੋਨਾ ਦਾ ਟੀਕਾ ਲਗਵਾਉਂਦੇ ਪਤਨੀ ਲਈ ਆਖੀ ਇਹ ਗੱਲ

By Jagroop Kaur -- April 07, 2021 6:10 pm -- Updated:April 07, 2021 6:10 pm

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਾਮੇਡੀ ਕਲਾਕਾਰਾਂ ਵਿਚੋਂ ਇਕ ਮੰਨੇ ਜਾਂਦੇ ਦਿੱਗਜ ਅਦਾਕਾਰ ਜਸਵਿੰਦਰ ਭੱਲਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਹਾਲ ਹੀ 'ਚ ਜਸਵਿੰਦਰ ਭੱਲਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਕਾਰਨ ਉਹ ਮੁੜ ਸੁਰਖੀਆਂ ਬਟੋਰ ਰਹੇ ਹਨ। ਦਰਅਸਲ, ਜਸਵਿੰਦਰ ਭੱਲਾ ਨੇ ਹਾਲ ਹੀ 'ਚ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ ਹੈ, ਜਿਸ ਦੀ ਇਕ ਤਸਵੀਰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।

 

View this post on Instagram

 

A post shared by Jaswinder Bhalla (@jaswinderbhalla)

ਪੜ੍ਹੋ ਹੋਰ ਖ਼ਬਰਾਂ : ਪੰਜਾਬ ‘ਚ ਮੁੜ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ , ਕੈਪਟਨ ਸਰਕਾਰ ਨੇ ਲਾਇਆ ਇੱਕ ਹੋਰ ਨਵਾਂ ਟੈਕਸ

ਜਸਵਿੰਦਰ ਭੱਲਾ ਨੇ ਆਪਣੀ ਤਸਵੀਰ ਨੂੰ ਪੋਸਟ ਕਰਦਿਆਂ ਕੈਪਸ਼ਨ 'ਚ ਮਜ਼ਾਕਿਆ ਲਹਿਜ਼ਾ ਨਹੀਂ ਛੱਡਿਆ ਅਤੇ ਉਹਨਾਂ ਲਿਖਿਆ ਕਿ ਆਪਾਂ ਤਾਂ ਜੀ ਨਿਚੋੜ ਕੱਢਿਆ ਲਿਆ ਕਿ ਕੋਰੋਨਾ ਤਾਂ ਜਮਾ ਹੀ ਘਰਵਾਲੀ ਵਰਗਾ, ਪਹਿਲਾਂ-ਪਹਿਲਾਂ ਤਾਂ ਲੱਗਦਾ ਸੀ ਕੇ ਕਾਬੂ ਕਰ ਲਵਾਂਗੇ, ਪਰ ਫ਼ਿਰ ਬਾਅਦ 'ਚ ਜਾ ਕੇ ਸਮਝ ਆਇਆ ਕਿ ਭਾਈ ਇਹਦੇ ਨਾਲ ਤਾਂ ਅਡਜਸਟ (Adjust) ਹੀ ਕਰਨਾ ਪੈਣਾ....ਸੋ ਹਾਰ ਕੇ ਅੱਜ ਲਵਾ ਲਿਆ
ਟੀਕਾ।Jaswinder Bhalla gets his first dose of the Covid-19 vaccine | Punjabi  Movie News - Times of India

ਪੜ੍ਹੋ ਹੋਰ ਖ਼ਬਰਾਂ : ਇਸ ਸੂਬੇ ‘ਚ ਹੁਣ ਕਾਰ ‘ਚ ਇਕੱਲੇ ਬੈਠੇ ਵਿਅਕਤੀ ਲਈ ਵੀ ਮਾਸਕ ਲਾਜ਼ਮੀ

ਇਸ ਤੋਂ ਇਲਾਵਾ ਜਸਵਿੰਦਰ ਭੱਲਾ ਨੇ ਇਸ ਪੋਸਟ 'ਚ ਅੱਗੇ ਲਿਖਿਆ ਹੈ-
ਧਰਮ-ਪਤਨੀ ਦੇ ਵਾਂਗ ਹੋ ਗਿਆ ਲੋਕੀ ਕਹਿਣ ਕਰੋਨਾ...
ਕਾਬੂ ਕਰਨਾ ਔਖਾ ਇਸ ਨੂੰ, ਸਿਖ ਲਓ ਇਸ ਨਾਲ ਜਿਊਣਾ।
ਐਪਰ ਇਹੀ ਸਲਾਹ ਹੈ ਸਭ ਨੂੰ ਵੈਕਸੀਨ ਸਭ ਕਰਵਾਈਏ।
ਸੈਨੀਟਾਈਜਰ, ਦੋ ਗਜ਼ ਦੂਰੀ, ਮਾਸਕ ਫਿਰ ਵੀ ਪਾਈਏ।'ਜਸਵਿੰਦਰ ਭੱਲਾ ਨੇ ਲਗਵਾਇਆ ਕੋਰੋਨਾ ਵੈਕਸੀਨ ਦਾ ਟੀਕਾ, ਘਰਵਾਲੀ ਨਾਲ ਕੀਤੀ 'ਕੋਰੋਨਾ' ਦੀ  ਤੁਲਨਾ

ਜ਼ਿਕਰਯੋਗ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਫ਼ਿਲਮੀ ਜਗਤ ਦੇ ਦਿੱਗਜ ਅਦਾਕਾਰ ਜਸਵਿੰਦਰ ਭੱਲਾ ਨੇ ਹਾਲ ਹੀ 'ਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ Extension Education ਵਿਭਾਗ ਦੇ ਸਾਬਕਾ ਮੁਖੀ ਡਾ. ਜਸਵਿੰਦਰ ਭੱਲਾ ਨੂੰ ਪੀ. ਏ. ਯੂ. ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਜਿਸ ਵਿਚ ਸੇਵਾ ਨਿਭਾਉਣ ਲਈ ਉਹਨਾਂ ਨੇ ਵਚਨ ਦਿੱਤਾ ਹੈ , ਕਿ ਆਪਣੀ ਪੂਰੀ ਮਿਹਨਤ ਅਤੇ ਲਗਨ ਨਾਲ ਆਪਣੀ ਸੇਵਾ ਨਿਭਾਉਂਦੇ ਰਹਿਣਗੇ।

  • Share