Advertisment

ਮੋਹਾਲੀ ਦੇ ਪਿੰਡ ਜਵਾਹਰਪੁਰ 'ਚ 2 ਹੋਰ ਕੋਰੋਨਾ ਮਰੀਜ਼ਾਂ ਦੀ ਹੋਈ ਪੁਸ਼ਟੀ,ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 53

author-image
Shanker Badra
Updated On
New Update
ਮੋਹਾਲੀ ਦੇ ਪਿੰਡ ਜਵਾਹਰਪੁਰ 'ਚ 2 ਹੋਰ ਕੋਰੋਨਾ ਮਰੀਜ਼ਾਂ ਦੀ ਹੋਈ ਪੁਸ਼ਟੀ,ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 53
Advertisment
ਮੋਹਾਲੀ ਦੇ ਪਿੰਡ ਜਵਾਹਰਪੁਰ 'ਚ 2 ਹੋਰ ਕੋਰੋਨਾ ਮਰੀਜ਼ਾਂ ਦੀ ਹੋਈ ਪੁਸ਼ਟੀ,ਜ਼ਿਲ੍ਹੇ 'ਚ ਮਰੀਜ਼ਾਂ ਦੀ ਗਿਣਤੀ 53:ਮੋਹਾਲੀ : ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਹੁਣ ਪੂਰੀ ਦੁਨੀਆ ਵਿਚ ਫੈਲ ਚੁੱਕਾ ਹੈ। ਹਰ ਕੋਈ ਇਸ ਬਿਮਾਰੀ ਨੂੰ ਲੈ ਕੇ ਡਰਿਆ ਹੋਇਆ ਹੈ।ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ।ਮੋਹਾਲੀ ਜ਼ਿਲ੍ਹਾ ਪੰਜਾਬ 'ਚ ਸਭ ਤੋਂ ਵੱਧ ਮਰੀਜ਼ਾਂ ਵਾਲਾ ਜ਼ਿਲ੍ਹਾ ਬਣ ਗਿਆ ਹੈ ,ਜਿੱਥੇ ਜ਼ਿਲ੍ਹੇ 'ਚ ਕੋਰੋਨਾ ਦੇ ਹੁਣ ਤੱਕ 53 ਕੇਸ ਸਾਹਮਣੇ ਆਏ ਹਨ। ਇਸ ਦੌਰਾਨ ਜ਼ਿਲ੍ਹਾ ਮੋਹਾਲੀ ਦੇ ਡੇਰਾਬਸੀ ਬਲਾਕ ਦੇ ਪਿੰਡ ਜਵਾਹਰਪੁਰ ਵਿਖੇ ਕੋਰੋਨਾ ਦੇ 2 ਹੋਰ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਜਿੱਥੇ 55 ਸਾਲਾ ਤੇਜ ਕੌਰ ਅਤੇ 80 ਸਾਲਾ ਹਰਦੇਵ ਕੌਰ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਜ਼ਿਲ੍ਹਾ ਮੋਹਾਲੀ ਦੇ ਵਿੱਚ ਅੱਜ 2 ਹੋਰ ਕੇਸ ਆਉਣ ਨਾਲ ਜ਼ਿਲ੍ਹੇ ਦੇ ਕੁੱਲ ਮਰੀਜ਼ਾਂ ਦੀ ਗਿਣਤੀ 53 ਹੋ ਗਈ ਹੈ। ਉੱਥੇ ਹੀ ਪਿੰਡ ਜਵਾਹਰਪੁਰ ਵਿਖੇ ਮਰੀਜ਼ਾਂ ਦੀ ਕੁੱਲ ਗਿਣਤੀ 36 ਹੋ ਗਈ ਹੈ। ਜਿਸ ਨਾਲ ਜਿਲ੍ਹੇ 'ਚ ਕੋਰੋਨਾ ਵਾਇਰਸ ਦਾ ਖ਼ਤਰਾ ਹੋਰ ਵਧ ਗਿਆ ਹੈ। ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ ‘ਚ 163 ਪਾਜ਼ੀਟਿਵ ਮਾਮਲੇ ਪਾਏ ਗਏ ਹਨ। ਇਨ੍ਹਾਂ ‘ਚ ਮੋਹਾਲੀ - 53 , ਨਵਾਂਸ਼ਹਿਰ - 19 , ਪਠਾਨਕੋਟ - 16 , ਜਲੰਧਰ - 15 ,ਅੰਮ੍ਰਿਤਸਰ - 11 , ਮਾਨਸਾ - 11 , ਲੁਧਿਆਣਾ – 10, ਹੁਸ਼ਿਆਰਪੁਰ - 7 ,  ਮੋਗਾ - 4 , ਰੋਪੜ - 3 , ਫਤਿਹਗੜ੍ਹ ਸਾਹਿਬ - 2 , ਫਰੀਦਕੋਟ - 3 , ਸੰਗਰੂਰ - 2 ,ਬਰਨਾਲਾ - 2, ਪਟਿਆਲਾ - 2 , ਕਪੂਰਥਲਾ - 2 , ਸ੍ਰੀ ਮੁਕਤਸਰ ਸਾਹਿਬ - 1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ ‘ਚ 12 ਮੌਤਾਂ ਹੋ ਚੁੱਕੀਆਂ ਹਨ ਅਤੇ 20 ਮਰੀਜ਼ ਠੀਕ ਹੋ ਚੁੱਕੇ ਹਨ। -PTCNews-
coronavirus coronavirus-punjab
Advertisment

Stay updated with the latest news headlines.

Follow us:
Advertisment