Tue, Apr 16, 2024
Whatsapp

ਸ਼ਹੀਦ ਜਵਾਨ ਪ੍ਰਗਟ ਸਿੰਘ ਦਾ ਅੱਜ ਪਿੰਡ ਦਬੁਰਜੀ 'ਚ ਫ਼ੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ ਅੰਤਿਮ ਸਸਕਾਰ  

Written by  Shanker Badra -- May 09th 2021 12:38 PM -- Updated: May 09th 2021 01:30 PM
ਸ਼ਹੀਦ ਜਵਾਨ ਪ੍ਰਗਟ ਸਿੰਘ ਦਾ ਅੱਜ ਪਿੰਡ ਦਬੁਰਜੀ 'ਚ ਫ਼ੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ ਅੰਤਿਮ ਸਸਕਾਰ  

ਸ਼ਹੀਦ ਜਵਾਨ ਪ੍ਰਗਟ ਸਿੰਘ ਦਾ ਅੱਜ ਪਿੰਡ ਦਬੁਰਜੀ 'ਚ ਫ਼ੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ ਅੰਤਿਮ ਸਸਕਾਰ  

ਗੁਰਦਾਸਪੁਰ : ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦਬੁਰਜੀ ਨੇੜੇ ਕਲਾਨੌਰ ਦਾ ਰਹਿਣ ਵਾਲਾ 24 ਸਾਲਾ ਸਿਪਾਹੀ ਜੰਮੂ-ਕਸ਼ਮੀਰ ਦੇ ਇੱਕ ਗਲੇਸ਼ੀਅਰ ਵਿੱਚ ਸ਼ਹੀਦ ਹੋ ਗਿਆ ਹੈ। ਜਿਸ ਦਾ ਅੱਜ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ ਉਸ ਦੇ ਪਿੰਡ ਦਬੁਰਜੀ ਵਿਖੇ ਹੋਵੇਗਾ।

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਮਰੀਜ਼ ਨੂੰ ਦਿੱਲੀ ਤੋਂ ਪੰਜਾਬ ਲਿਆਉਣ ਲਈ ਐਂਬੂਲੈਂਸ ਡਰਾਈਵਰ ਨੇ ਲਏ 1,20,000 ਰੁਪਏ [caption id="attachment_495976" align="aligncenter" width="300"]Jawan Pargat Singh Kalanaur village of Gurdaspur Shaheed in Glacier ਸ਼ਹੀਦ ਜਵਾਨ ਪ੍ਰਗਟ ਸਿੰਘ ਦਾ ਅੱਜ ਪਿੰਡ ਕਲਾਨੌਰ 'ਚ ਫ਼ੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ ਅੰਤਿਮ ਸਸਕਾਰ[/caption] ਜਾਣਕਾਰੀ ਅਨੁਸਾਰ ਸਿਪਾਹੀ ਪ੍ਰਗਟ ਸਿੰਘ 25 ਅਪ੍ਰੈਲ ਨੂੰ ਸਿਆਚਿਨ ਗਲੇਸ਼ੀਅਰ ਵਿੱਚ ਬਰਫੀਲੇ ਤੂਫਾਨ ਵਿੱਚ ਦੱਬ ਜਾਣ ਕਾਰਨ ਗੰਭੀਰ ਜ਼ਖਮੀ ਹੋ ਗਿਆ ਸੀ। 27 ਅਪ੍ਰੈਲ ਨੂੰ ਬਰਫ ਹੇਠੋਂ ਕੱਢ ਕੇ ਚੰਡੀਗੜ੍ਹ ਲਿਆਂਦਾ ਗਿਆ ਸੀ ਤੇ ਹਸਪਤਾਲ ਵਿਚ ਹਾਈਪੋਥਰਮਿਆ ਅਤੇ ਗੁਰਦੇ ਦੀ ਗੰਭੀਰ ਸੱਟ ਕਾਰਨ ਉਹ 8 ਮਈ ਨੂੰ ਸ਼ਹੀਦ ਹੋ ਗਿਆ। [caption id="attachment_495971" align="aligncenter" width="300"]Jawan Pargat Singh Kalanaur village of Gurdaspur Shaheed in Glacier ਸ਼ਹੀਦ ਜਵਾਨ ਪ੍ਰਗਟ ਸਿੰਘ ਦਾ ਅੱਜ ਪਿੰਡ ਕਲਾਨੌਰ 'ਚ ਫ਼ੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ ਅੰਤਿਮ ਸਸਕਾਰ[/caption] ਦੱਸ ਦੇਈਏ ਕਿ ਸ਼ਹੀਦ ਸਿਪਾਹੀ ਪ੍ਰਗਟ ਸਿੰਘ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਦਬੁਰਜੀ ਨੇੜੇ ਕਲਾਨੌਰ ਦਾ ਰਹਿਣ ਵਾਲਾ ਸੀ ਅਤੇ ਉਹ ਆਪਣੇ ਪਿੱਛੇ ਪਿਤਾ ਸ. ਪ੍ਰੀਤਮ ਸਿੰਘ, ਮਾਤਾ ਸਰਦਾਰਨੀ ਸੁਖਵਿੰਦਰ ਕੌਰ ਤੇ ਦੋ ਭੈਣਾਂ ਛੱਡ ਗਏ ਹਨ। ਅੱਜ ਸਿਪਾਹੀ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਪਹੁੰਚੇਗੀ,  ਜਿਥੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ। [caption id="attachment_495975" align="aligncenter" width="300"]Jawan Pargat Singh Kalanaur village of Gurdaspur Shaheed in Glacier ਸ਼ਹੀਦ ਜਵਾਨ ਪ੍ਰਗਟ ਸਿੰਘ ਦਾ ਅੱਜ ਪਿੰਡ ਕਲਾਨੌਰ 'ਚ ਫ਼ੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ ਅੰਤਿਮ ਸਸਕਾਰ[/caption] ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਡਿਊਟੀ 'ਚ ਰੁੱਝੇ ASI ਨੇ ਟਾਲਿਆ ਧੀ ਦਾ ਵਿਆਹ , ਹੁਣ ਤੱਕ 1100 ਲਾਸ਼ਾਂ ਦਾ ਕੀਤਾ ਸਸਕਾਰ ਜ਼ਿਕਰਯੋਗ ਹੈ ਕਿ 25 ਅਪ੍ਰੈਲ 2021 ਨੂੰ ਅਜਿਹੇ ਹੀ ਬਰਫ ਦੇ ਤੋਦੇ ਡਿੱਗਣ ਕਾਰਨ ਡਿਊਟੀ ਕਰਦਿਆਂ ਦੋ ਹੋਰ ਜਵਾਨ ਵੀ ਸ਼ਹੀਦ ਹੋ ਗਏ ਸਨ। ਜਿਨ੍ਹਾਂ ਵਿੱਚੋਂ ਇੱਕ ਸਿਪਾਹੀ ਬਰਨਾਲਾ ਜ਼ਿਲੇ ਦੇ ਪਿੰਡ ਕਰਮਗੜ੍ਹ ਦਾ ਅਮਰਦੀਪ ਸਿੰਘ ਤੇ ਦੂਜਾ ਸਿਪਾਹੀ ਮਾਨਸਾ ਜ਼ਿਲੇ ਦੇ ਪਿੰਡ ਹਾਕਮਵਾਲਾ ਦਾ ਪ੍ਰਭਜੋਤ ਸਿੰਘ ਸੀ। -PTCNews


Top News view more...

Latest News view more...