ਹੈਦਰਾਬਾਦ ਜਬਰ-ਜ਼ਨਾਹ ਮਾਮਲਾ: ਭੀੜ ਦੇ ਹਵਾਲੇ ਕਰਨੇ ਚਾਹੀਦੇ ਹਨ ਅਜਿਹੇ ਮੁਲਜ਼ਮ: ਜਯਾ ਬੱਚਨ

Jaya Bachchan

ਹੈਦਰਾਬਾਦ ਜਬਰ-ਜ਼ਨਾਹ ਮਾਮਲਾ: ਭੀੜ ਦੇ ਹਵਾਲੇ ਕਰਨੇ ਚਾਹੀਦੇ ਹਨ ਅਜਿਹੇ ਮੁਲਜ਼ਮ: ਜਯਾ ਬੱਚਨ,ਨਵੀਂ ਦਿੱਲੀ: ਹੈਦਰਾਬਾਦ ਵਿਚ ਮਹਿਲਾ ਡਾਕਟਰ ਨਾਲ ਸਮੂਹਿਕ ਬਲਾਤਕਾਰ ਤੋਂ ਬਾਅਦ ਉਸ ਦੀ ਸਾੜ ਕੇ ਹੱਤਿਆ ਕਰ ਦਿੱਤੀ ਗਈ। ਇਸ ਘਟਨਾ ਨੂੰ ਲੈ ਕੇ ਪੂਰੇ ਦੇਸ਼ ਵਿਚ ਮਾਤਮ ਛਾਇਆ ਹੋਇਆ ਹੈ। ਹਰ ਕੋਈ ਇਨਸਾਫ ਦੀ ਮੰਗ ਕਰ ਰਿਹਾ ਹੈ। ਇਸ ਮਾਮਲੇ ਦੀ ਗੂੰਜ ਸੰਸਦ ਤੱਕ ਸੁਣਾਈ ਦੇ ਰਹੀ ਹੈ।

ਇਸ ਘਟਨਾ ਦੀ ਹਰ ਦਲ ਦਾ ਸੰਸਦ ਮੈਂਬਰ ਨਿਖੇਧੀ ਕਰ ਰਿਹਾ ਹੈ। ਅੱਜ ਸਮਾਜਵਾਦੀ ਪਾਰਟੀ ਦੀ ਰਾਜ ਸਭਾ ਮੈਂਬਰ ਜਯਾ ਬੱਚਨ ਨੇ ਰਾਜ ਸਭਾ ‘ਚ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਲੋਕਾਂ ਨੂੰ ਸਰਕਾਰ ਕੋਲੋਂ ਇੱਕ ਉੱਚਿਤ ਜਵਾਬ ਮਿਲਣਾ ਚਾਹੀਦਾ ਹੈ। ਬੱਚਨ ਨੇ ਅੱਗੇ ਕਿਹਾ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਜਨਤਾ ‘ਚ ਲਿਜਾਣਾ ਚਾਹੀਦਾ ਹੈ ਅਤੇ ਭੀੜ ਵਲੋਂ ਉਨ੍ਹਾਂ ਨੂੰ ਮਾਰ ਦੇਣਾ ਚਾਹੀਦਾ ਹੈ।

ਹੋਰ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਵੱਲੋਂ ਦਲਿਤ ਨੌਜਵਾਨ ‘ਤੇ ਜਾਬਰਾਨਾ ਅੱਤਿਆਚਾਰ ਦੀ ਨਿਖੇਧੀ

ਜ਼ਿਕਰਯੋਗ ਹੈ ਕਿ ਸਰਕਾਰੀ ਹਸਪਤਾਲ ‘ਚ ਕੰਮ ਕਰਨ ਵਾਲੀ ਡਾਕਟਰ ਨਾਲ ਵੀਰਵਾਰ ਰਾਤ ਸ਼ਹਿਰ ਦੇ ਬਾਹਰੀ ਇਲਾਕੇ ‘ਚ 4 ਲੋਕਾਂ ਨੇ ਬਲਾਤਕਾਰ ਕੀਤਾ ਸੀ ਅਤੇ ਉਸ ਦਾ ਕਤਲ ਕਰ ਦਿੱਤਾ ਸੀ। ਬਾਅਦ ‘ਚ 25 ਸਾਲ ਦੀ ਇਸ ਮਹਿਲਾ ਡਾਕਟਰ ਦੀ ਝੁਲਸੀ ਹੋਈ ਲਾਸ਼ ਬਰਾਮਦ ਹੋਈ ਸੀ। ਚਾਰੋਂ ਦੋਸ਼ੀਆਂ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

-PTC News