JEE ਰਿਜ਼ਲਟ: ਧੂਰੀ ਦੇ ਅਨੁਰੂਧ ਕਾਂਸਲ ਨੇ ਹਾਸਲ ਕੀਤੇ 99.93 % ਅੰਕ, ਵਧਾਇਆ ਮਾਪਿਆਂ ਦਾ ਮਾਣ

JEE Result 2020

JEE ਰਿਜ਼ਲਟ: ਧੂਰੀ ਦੇ ਅਨੁਰੂਧ ਕਾਂਸਲ ਨੇ ਹਾਸਲ ਕੀਤੇ 99.93 % ਅੰਕ, ਵਧਾਇਆ ਮਾਪਿਆਂ ਦਾ ਮਾਣ,ਧੂਰੀ: ਪਿਛਲੇ ਦਿਨੀਂ ਹੋਈ ਜੇ.ਈ.ਈ. ਮੇਨ ਦੀ ਪ੍ਰੀਖਿਆ ‘ਚ ਧੂਰੀ ਦੇ ਅਨੁਰੂਧ ਕਾਂਸਲ ਨੇ ਚੰਗੇ ਨੰਬਰ ਹਾਸਲ ਕਰ ਸੰਗਰੂਰ ਜਿਲ੍ਹੇ ਅਤੇ ਮਾਪਿਆਂ ਦਾ ਨਾਮ ਦੇਸ਼ ਭਰ ‘ਚ ਰੋਸ਼ਨ ਕਰ ਦਿੱਤਾ ਹੈ।

JEE Result 2020ਅਨੁਰੂਧ ਕਾਂਸਲ ਨੇ ਇਸ ਪ੍ਰੀਖਿਆ ‘ਚ 99.93% ਅੰਕ ਹਾਸਲ ਕੀਤੇ ਹਨ। ਜਿਸ ਦੌਰਾਨ ਪਰਿਵਾਰ ‘ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ. ਮੁਹੱਲਾ ਨਿਵਾਸੀ ਅਨੁਰੂਧ ਦੇ ਘਰ ਆ ਕੇ ਉਸ ਨੂੰ ਵਧਾਈਆਂ ਦੇ ਰਹੇ ਹਨ।

ਹੋਰ ਪੜ੍ਹੋ: ਬਲੱਡ ਕੈਂਸਰ ਦੇ ਡਰ ਕਾਰਨ ਵਿਦਿਆਰਥਣ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ‘ਚ ਸੋਗ ਦੀ ਲਹਿਰ

JEE Result 2020ਪਰਿਵਾਰਿਕ ਮੈਂਬਰਾਂ ਤੇ ਅਧਿਆਪਕਾਂ ਨੇ ਉਸ ਦਾ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਜਾਹਿਰ ਕੀਤੀ।ਅਨੁਰੂਧ ਦੇ ਪਰਿਵਾਰ ਦਾ ਕਹਿਣਾ ਹੈ ਕਿ ਅਨੁਰੂਧ ਦੀ ਸਖਤ ਮਿਹਨਤ ਸਦਕਾ ਹੀ ਅੱਜ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ। ਅਨੁਰੂਧ ਕਾਂਸਲ ਮਿਹਨਤ ਕਰਕੇ ਇਕ ਵਧੀਆ ਇੰਜੀਨੀਅਰ ਬਣ ਦੇਸ਼ ਦੀ ਤਰੱਕੀ ‘ਚ ਯੋਗਦਾਨ ਪਾਉਣਾ ਚਾਹੁੰਦਾ ਹੈ।

-PTC News