ਹੋਰ ਖਬਰਾਂ

ਪੰਜਾਬੀ ਨੇ ਕੈਨੇਡਾ ਦੇ ਸ਼ਹਿਰ ਵਿੰਡਸਰ ਦੀ ਜਿੱਤੀ ਕੌਂਸਲਰ ਦੀ ਚੋਣ ,ਚਮਕਾਇਆ ਪੰਜਾਬ ਦਾ ਨਾਂਅ

By Shanker Badra -- October 06, 2020 4:10 pm -- Updated:Feb 15, 2021

ਪੰਜਾਬੀ ਨੇ ਕੈਨੇਡਾ ਦੇ ਸ਼ਹਿਰ ਵਿੰਡਸਰ ਦੀ ਜਿੱਤੀ ਕੌਂਸਲਰ ਦੀ ਚੋਣ ,ਚਮਕਾਇਆ ਪੰਜਾਬ ਦਾ ਨਾਂਅ:ਟੋਰਾਂਟੋ : ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਵੀ ਕਾਫ਼ੀ ਨਾਮਣਾ ਖੱਟੀ ਹੈ ਤੇ ਵਿਦੇਸ਼ ਦੀ ਧਰਤੀ 'ਤੇ ਕਈ ਵੱਡੀ ਮੱਲਾਂ ਮਾਰ ਕੇ ਪੰਜਾਬ ਦਾ ਨਾਮ ਚਮਕਾਇਆ ਹੈ। ਇਸ ਦੌਰਾਨ ਬਹੁਤ ਸਾਰੇ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਚੋਣਾਂ ਜਿੱਤ ਕੇ ਇਤਿਹਾਸ ਰਚਿਆ ਹੈ। ਹੁਣ ਇੱਕ ਹੋਰ ਪੰਜਾਬੀ ਨੇ ਕੈਨੇਡਾ ਦੇ ਸ਼ਹਿਰ ਵਿੰਡਸਰ 'ਚ ਕੌਂਸਲਰ ਦੀ ਚੋਣ ਜਿੱਤੀ ਹੈ।

ਪੰਜਾਬੀ ਨੇ ਕੈਨੇਡਾ ਦੇ ਸ਼ਹਿਰ ਵਿੰਡਸਰ ਦੀ ਜਿੱਤੀਕੌਂਸਲਰਦੀ ਚੋਣ ,ਚਮਕਾਇਆ ਪੰਜਾਬ ਦਾ ਨਾਂਅ

ਮੋਗਾ ਦੇ ਸਰਦਾਰ ਨਗਰ ਦੇ ਜੰਮਪਲ ਜੀਵਨ ਗਿੱਲ ਕੈਨੇਡਾ ਦੇ ਸ਼ਹਿਰ ਵਿੰਡਸਰ ਦੇ ਵਾਰਡ ਸੱਤ ਤੋਂ ਸਿਟੀ ਕੌਂਸਲਰ ਦੀ ਚੋਣ ਜਿੱਤ ਗਏ ਹਨ। ਕੈਨੇਡਾ ਤੇ ਅਮਰੀਕਾ ਹੱਦ 'ਤੇ ਵੱਸਦੇ ਸ਼ਹਿਰ ਵਿੰਡਸਰ ਵਿੱਚ ਪਹਿਲੀ ਵਾਰ ਕਿਸੇ ਪੰਜਾਬੀ ਨੇ ਇਹ ਮੱਲ ਮਾਰੀ ਹੈ। ਜਿਸ ਤੋਂ ਬਾਅਦ ਪੰਜਾਬੀਆਂ ਦਾ ਵਿਦੇਸ਼ਾਂ ਵਿੱਚ ਹੋਰ ਵੀ ਮਾਣ ਵਧਿਆ ਹੈ।

ਪੰਜਾਬੀ ਨੇ ਕੈਨੇਡਾ ਦੇ ਸ਼ਹਿਰ ਵਿੰਡਸਰ ਦੀ ਜਿੱਤੀਕੌਂਸਲਰਦੀ ਚੋਣ ,ਚਮਕਾਇਆ ਪੰਜਾਬ ਦਾ ਨਾਂਅ

ਸਾਬਕਾ ਮੈਂਬਰ ਪਾਰਲੀਮੈਂਟ ਗੁਰਬਖ਼ਸ਼ ਸਿੰਘ ਮੱਲ੍ਹੀ ,ਹਰਿੰਦਰ ਕੌਰ ਮੱਲ੍ਹੀ ,ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ,ਕਮਲ ਖੈਰਾ ,ਸੋਨੀਆ ਸਿੱਧੂ, ਜਤਿੰਦਰ ਗਿੱਲ ,ਆਰਟਿਸਟ ਬਲਜਿੰਦਰ ਸੇਖਾ ,ਕਮਲਜੀਤ ਬਰਾੜ ਖੋਟੇ ,ਹਰਦੀਸ਼ ਸਿੱਧੂ ਸੇਖਾ ਆਦਿ ਨੇ ਜੀਵਨ ਗਿੱਲ ਦੀ ਜਿੱਤ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਹੈ।
-PTCNews

  • Share