ਇੰਗਲੈਂਡ ਮਹਿਲਾ ਕ੍ਰਿਕਟ ਟੀਮ ਦੀ ਇਸ ਦਿੱਗਜ ਆਲਰਾਊਂਡਰ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਅਲਵਿਦਾ

Jenny Gunn

ਇੰਗਲੈਂਡ ਮਹਿਲਾ ਕ੍ਰਿਕਟ ਟੀਮ ਦੀ ਇਸ ਦਿੱਗਜ ਆਲਰਾਊਂਡਰ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਕਿਹਾ ਅਲਵਿਦਾ,ਨਵੀਂ ਦਿੱਲੀ: ਇੰਗਲੈਂਡ ਤਿੰਨ ਵਾਰ ਵਰਲਡ ਕੱਪ ਜਿਤਾਉਣ ਵਾਲੀ ਦਿੱਗਜ ਮਹਿਲਾ ਆਲਰਾਊਂਡਰ ਜੇਨੀ ਗੁਨ ਨੇ ਆਪਣੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ।

ਬੀਤੇ ਦਿਨ ਮੰਗਲਵਾਰ ਨੂੰ ਜੇਨੀ ਗੁਨ ਨੇ 33 ਸਾਲ ਦੀ ਉਮਰ ‘ਚ ਆਪਣੇ ਇਸ ਵੱਡੇ ਫੈਸਲੇ ਦਾ ਐਲਾਨ ਕੀਤਾ।ਜੇਨੀ ਗੁਨ ਦਾ ਅੰਤਰਰਾਸ਼ਟਰੀ ਕਰੀਅਰ ਕਰੀਬ 15 ਸਾਲ ਦਾ ਰਿਹਾ ਹੈ, ਜਿਸ ‘ਚ ਉਨ੍ਹਾਂ ਨੇ 259 ਅੰਤਰਰਾਸ਼ਟਰੀ ਮੈਚ ਖੇਡੇ ਹਨ। ਜੇਨੀ ਗੁਨ 100 ਟੀ20 ਇੰਟਰਨੈਸ਼ਨਲ ਮੈਚ ਖੇਡਣ ਵਾਲੀ ਦੁਨੀਆ ਦੀ ਪਹਿਲੀ ਕ੍ਰਿਕਟਰ ਹੈ।

ਹੋਰ ਪੜ੍ਹੋ:ਬਟਾਲਾ: ਅਣਪਛਾਤਿਆਂ ਨੇ ਗੋਲੀਆਂ ਨਾਲ ਭੁੰਨਿਆ ਕਿਸਾਨ, ਪਿੰਡ ‘ਚ ਫੈਲੀ ਸਨਸਨੀ

ਉਥੇ ਹੀ ਟੀ20 ਇੰਟਰਨੈਸ਼ਨਲ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੀ ਇੰਗਲੈਂਡ ਦੀ ਤੀਜੀ ਖਿਡਾਰਨ ਹੈ।ਖੱਬੇ ਹੱਥ ਦੀ ਬੱਲੇਬਾਜ਼ ਅਤੇ ਗੇਂਦਬਾਜ਼ ਜੇਨੀ ਗੁਨ ਨੇ ਸਾਲ 2004 ‘ਚ ਇੰਗਲੈਂਡ ਮਹਿਲਾ ਟੀਮ ਲਈ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ। ਦੱ. ਅਫਰੀਕਾ ਖਿਲਾਫ ਜੇਨੀ ਗੁਨ ਨੇ ਸਿਰਫ਼ 18 ਸਾਲ ਦੀ ਉਮਰ ‘ਚ ਅੰਤਰਰਾਸ਼ਟਰੀ ਕ੍ਰਿਕਟ ‘ਚ ਕਦਮ ਰੱਖਿਆ ਸੀ।

-PTC News