Advertisment

ਜੈੱਟ ਏਅਰਵੇਜ਼ ਦੇ ਕਰਮਚਾਰੀਆਂ ਦਾ ਸਵਾਲ, 22,000 ਕਰਮਚਾਰੀਆਂ ਦੀ ਕੌਣ ਕਰੇਗਾ ਮਦਦ !

author-image
Jashan A
Updated On
New Update
ਜੈੱਟ ਏਅਰਵੇਜ਼ ਦੇ ਕਰਮਚਾਰੀਆਂ ਦਾ ਸਵਾਲ, 22,000 ਕਰਮਚਾਰੀਆਂ ਦੀ ਕੌਣ ਕਰੇਗਾ ਮਦਦ !
Advertisment
ਜੈੱਟ ਏਅਰਵੇਜ਼ ਦੇ ਕਰਮਚਾਰੀਆਂ ਦਾ ਸਵਾਲ, 22,000 ਕਰਮਚਾਰੀਆਂ ਦੀ ਕੌਣ ਕਰੇਗਾ ਮਦਦ !,ਨਵੀਂ ਦਿੱਲੀ: ਵਿੱਤੀ ਸੰਕਟ ਨਾਲ ਘਿਰ ਰਹੀ ਹਵਾਬਾਜ਼ੀ ਕੰਪਨੀ ਜੈੱਟ ਏਅਰਵੇਜ਼ ਨੇ ਬੀਤੀ ਰਾਤ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੁੰਬਈ ਲਈ ਆਖਰੀ ਉਡਾਨ ਭਰੀ। ਜਿਸ ਤੋਂ ਬਾਅਦ ਜੈੱਟ ਏਅਰਵੇਜ਼ ਨੇ ਆਪਣੀਆਂ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ। jet ਜੈੱਟ ਏਅਰਵੇਜ਼ ਦੇ ਕਰਮਚਾਰੀਆਂ ਦਾ ਸਵਾਲ, 22,000 ਕਰਮਚਾਰੀਆਂ ਦੀ ਕੌਣ ਕਰੇਗਾ ਮਦਦ ! ਬੰਦ ਹੋ ਗਈ ਜੈੱਟ ਏਅਰਵੇਜ਼ ਦੇ ਕਰਮਚਾਰੀ ਸੰਗਠਨ ਨੇ ਸਰਕਾਰ ਵਲੋਂ ਸਵਾਲ ਪੁੱਛਿਆ ਹੈ ਕਿ ਉਹ ਕਦੋਂ 22 ਹਜਾਰ ਕਰਮਚਾਰੀਆਂ ਦੀ ਮਦਦ ਕਰਨਗੇ। ਪ੍ਰਧਾਨਮੰਤਰੀ ਨਰੇਂਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਟਲੀ ਨੂੰ ਪੱਤਰ ਲਿਖ ਕੇ ਕਰਮਚਾਰੀ ਯੂਨੀਅਨ ਨੇ ਜੈੱਟ ਏਅਰਵੇਜ਼ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ। ਹੋਰ ਪੜ੍ਹੋ:ਭੰਡਾਰੇ ਤੋਂ ਮਾਸੂਮ ਬੱਚੀਆਂ ਨੂੰ ਉਠਾ ਕੇ ਇਹ ਵਿਅਕਤੀ ਕਰਦਾ ਸੀ ਘਿਨੌਣਾ ਕੰਮ !! ਜਾਣੋ ਮਾਮਲਾ ਜੈੱਟ ਏਅਰਵੇਜ਼ ਦੇ ਬੰਦ ਹੋਣ 'ਤੇ ਲਗਭਗ 20 ਹਜ਼ਾਰ ਕਰਮਚਾਰੀਆਂ ਦੀਆਂ ਨੌਕਰੀਆਂ 'ਤੇ ਤਲਵਾਰ ਲਟਕ ਗਈ ਹੈ। ਜਿਸ ਤੋਂ ਬਾਅਦ ਉਹ ਭਾਵੁਕ ਹੋ ਗਏ ਹਨ। ਕਰਮਚਾਰੀ ਸੰਗਠਨ ਦੇ ਪ੍ਰਧਾਨ ਕਿਰਨ ਪਾਵਸਕਰ ਨੇ ਕਿਹਾ ਕਿ ਕੰਪਨੀ ਵਲੋਂ ਸਿੱਧੇ ਤੌਰ ਉੱਤੇ ਜੁੜੇ ਦੇ ਕਰੀਬ 16 ਹਜ਼ਾਰ ਕਰਮਚਾਰੀ ਦੀ ਨੌਕਰੀ ਚਲੀ ਗਈ ਹੈ। jet ਜੈੱਟ ਏਅਰਵੇਜ਼ ਦੇ ਕਰਮਚਾਰੀਆਂ ਦਾ ਸਵਾਲ, 22,000 ਕਰਮਚਾਰੀਆਂ ਦੀ ਕੌਣ ਕਰੇਗਾ ਮਦਦ ! ਪਾਵਸਕਰ ਨੇ ਕਿਹਾ ਕਿ ਜੇਕਰ ਬੈਂਕਾਂ ਨੇ ਪੈਸਾ ਨਹੀਂ ਦਿੱਤਾ ਅਤੇ ਭਵਿੱਖ ਵਿੱਚ ਸ਼ੁਰੂ ਨਹੀਂ ਹੁੰਦੀ ਹੈ ਤਾਂ ਫਿਰ ਕਰਮਚਾਰੀਆਂ ਦਾ ਭਵਿੱਖ ਹਨ੍ਹੇਰਾਪਨ ਹੋ ਜਾਵੇਗਾ।ਜ਼ਿਆਦਾ ਉਮਰ ਵਾਲੇ ਕਰਮਚਾਰੀਆਂ ਨੂੰ ਦੂਜੀਆਂ ਕੰਪਨੀਆਂ ਵਿੱਚ ਨੌਕਰੀ ਨਹੀਂ ਮਿਲੇਗੀ।ਜ਼ਿਕਰ ਏ ਖਾਸ ਹੈ ਕਿ 25 ਸਾਲ ਪੁਰਾਣੀ ਏਅਰਲਾਈਨ ਕੰਪਨੀ ‘ਤੇ 8 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ ਹੈ ਅਤੇ ਬੈਂਕਾਂ ਨੇ ਜਹਾਜ਼ ਕੰਪਨੀ ਨੂੰ 400 ਕਰੋੜ ਰੁਪਏ ਦਾ ਐਮਰਜੇਂਸੀ ਫੰਡ ਦੇਣ ਤੋਂ ਮਨ੍ਹਾ ਕਰ ਦਿੱਤਾ ਹੈ।ਜਿਸ ਕਾਰਨ ਕੰਪਨੀ ਆਪਣੀਆਂ ਸਾਰੀਆਂ ਸੇਵਾਵਾਂ ਨੂੰ ਬੰਦ ਕਰ ਦਿੱਤੀਆਂ ਹਨ। -PTC News-
national-news jet-airways latest-national-news jet-airways-news latest-jet-airways-news jet-airways-news-in-punjabi
Advertisment

Stay updated with the latest news headlines.

Follow us:
Advertisment