Thu, Apr 25, 2024
Whatsapp

ਅੱਜ ਆਉਣਗੇ ਝਾਰਖੰਡ ਵਿਧਾਨਸਭਾ ਚੋਣਾਂ ਦੇ ਨਤੀਜੇ, ਹੋ ਰਹੀ ਹੈ ਵੋਟਾਂ ਦੀ ਗਿਣਤੀ

Written by  Jashan A -- December 23rd 2019 09:47 AM
ਅੱਜ ਆਉਣਗੇ ਝਾਰਖੰਡ ਵਿਧਾਨਸਭਾ ਚੋਣਾਂ ਦੇ ਨਤੀਜੇ, ਹੋ ਰਹੀ ਹੈ ਵੋਟਾਂ ਦੀ ਗਿਣਤੀ

ਅੱਜ ਆਉਣਗੇ ਝਾਰਖੰਡ ਵਿਧਾਨਸਭਾ ਚੋਣਾਂ ਦੇ ਨਤੀਜੇ, ਹੋ ਰਹੀ ਹੈ ਵੋਟਾਂ ਦੀ ਗਿਣਤੀ

ਅੱਜ ਆਉਣਗੇ ਝਾਰਖੰਡ ਵਿਧਾਨਸਭਾ ਚੋਣਾਂ ਦੇ ਨਤੀਜੇ, ਹੋ ਰਹੀ ਹੈ ਵੋਟਾਂ ਦੀ ਗਿਣਤੀ,ਨਵੀਂ ਦਿੱਲੀ: ਝਾਰਖੰਡ ਵਿਧਾਨਸਭਾ ਦੀਆਂ 81 ਸੀਟਾਂ ਲਈ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਵੋਟਾਂ ਦੀ ਗਿਣਤੀ ਸੁਰੱਖਿਆ ਦੇ ਸਖਤ ਪ੍ਰਬੰਧਾਂ ਹੇਠ ਕੀਤੀ ਜਾ ਰਹੀ ਹੈ।ਇੱਥੇ 5 ਪੜਾਵਾਂ ’ਚ 30 ਨਵੰਬਰ ਤੋਂ 20 ਦਸੰਬਰ ਤਕ ਚੋਣਾਂ ਹੋਈਆਂ ਤੇ ਕੁੱਲ 65.23 ਫੀਸਦੀ ਵੋਟਿੰਗ ਹੋਈ ਸੀ। ਤੁਹਾਨੂੰ ਦੱਸ ਦੇਈਏ ਕਿ 2014 ਦੀਆਂ ਵਿਧਾਨਸਭਾ ਚੋਣਾਂ ’ਚ 66.6 ਫੀਸਦੀ ਵੋਟਾਂ ਪਈਆਂ ਸਨ। ਕਿਸੇ ਵੀ ਦਲ ਨੂੰ ਬਹੁਮਤ ਲੈਣ ਲਈ 41 ਸੀਟਾਂ ਦਾ ਅੰਕੜਾ ਹਾਸਲ ਕਰਨਾ ਪਵੇਗਾ। ਹੋਰ ਪੜ੍ਹੋ: ਬਠਿੰਡਾ: ਟਰੇਨ ਦੇ ਹੇਠਾਂ ਆ ਕੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ https://twitter.com/ANI/status/1208938317363867648?s=20 ਜ਼ਿਕਰਯੋਗ ਹੈ ਕਿ ਜਮਸ਼ੇਦਪੁਰ ਪੂਰਬ ਨੂੰ ਹੌਟ ਸੀਟ ਮੰਨਿਆ ਜਾ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਰਘੂਬੀਰ ਦਾਸ ਇੱਥੋਂ ਚੋਣ ਮੈਦਾਨ ’ਚ ਹਨ। ਉਹ 1995 ਤੋਂ ਇਸ ਸੀਟ ’ਤੇ ਜਿੱਤਦੇ ਆ ਰਹੇ ਹਨ। ਦੁਮਕਾ ਅਤੇ ਬਰਹੇਟ ਸੀਟ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। https://twitter.com/ani_digital/status/1208942798134624258?s=20 -PTC News  


Top News view more...

Latest News view more...