ਝਾਰਖੰਡ ਵਿਧਾਨ ਸਭਾ ਚੋਣਾਂ : ਭਾਜਪਾ ਨੇ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ , ਜਾਣੋਂ ਕਦੋਂ ਪੈਣਗੀਆਂ ਵੋਟਾਂ

Jharkhand Assembly elections : BJP First List Of 52 Candidates Releases For Jharkhand Polls

ਝਾਰਖੰਡ ਵਿਧਾਨ ਸਭਾ ਚੋਣਾਂ : ਭਾਜਪਾ ਨੇ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ , ਜਾਣੋਂ ਕਦੋਂ ਪੈਣਗੀਆਂ ਵੋਟਾਂ:ਰਾਂਚੀ : ਝਾਰਖੰਡ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਨੇ 81 ਸੀਟਾਂ ‘ਚੋਂ ਆਪਣੇ 52 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਐਤਵਾਰ ਨੂੰ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਅਤੇ ਅਰੁਣ ਸਿੰਘ ਨੇ ਸੀਟਵਾਰ ਪਾਰਟੀ ਉਮੀਦਵਾਰਾਂ ਦੇ ਨਾਂਵਾਂ ਦਾ ਐਲਾਨ ਕੀਤਾ ਹੈ।

Jharkhand Assembly elections : BJP First List Of 52 Candidates Releases For Jharkhand Polls
ਝਾਰਖੰਡ ਵਿਧਾਨ ਸਭਾ ਚੋਣਾਂ : ਭਾਜਪਾ ਨੇ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ , ਜਾਣੋਂ ਕਦੋਂ ਪੈਣਗੀਆਂ ਵੋਟਾਂ

ਇਸ ਦੌਰਾਨ ਉਮੀਦਵਾਰਾਂ ਨੂੰ ਟਿਕਟ ਦੇਣ ‘ਚ ਸਾਰੇ ਵਰਗਾਂ ਦਾ ਖ਼ਿਆਲ ਰੱਖਿਆ ਗਿਆ ਹੈ। ਲੋਹਰਦਗਾ ਤੋਂ ਕਾਂਗਰਸ ਦੇ ਵਿਧਾਇਕ ਸੁਖਦੇਵ ਭਗਤ ਹਾਲ ਹੀ ਵਿੱਚ ਭਾਜਪਾ ‘ਚ ਸ਼ਾਮਲ ਹੋਏ ਹਨ। ਇਨ੍ਹਾਂ ‘ਚੋਂ 30 ਵਰਤਮਾਨ ਵਿਧਾਇਕਾਂ ਨੂੰ ਮੁੜ ਟਿਕਟ ਦਿੱਤੀ ਗਈ ਹੈ, ਜਦੋਂਕਿ 10 ਸਿਟਿੰਗ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਹਨ। 5 ਔਰਤਾਂ ਅਤੇ 13 ਨੌਜਵਾਨਾਂ ਨੂੰ ਟਿਕਟ ਦਿੱਤੀ ਗਈ ਹੈ।

   Jharkhand Assembly elections : BJP First List Of 52 Candidates Releases For Jharkhand Polls
ਝਾਰਖੰਡ ਵਿਧਾਨ ਸਭਾ ਚੋਣਾਂ : ਭਾਜਪਾ ਨੇ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ , ਜਾਣੋਂ ਕਦੋਂ ਪੈਣਗੀਆਂ ਵੋਟਾਂ

ਦੱਸ ਦੇਈਏ ਕਿ ਝਾਰਖੰਡ ਵਿੱਚ ਕੁੱਲ 81 ਵਿਧਾਨ ਸਭਾ ਸੀਟਾਂ ਹਨ ਅਤੇ ਝਾਰਖੰਡ ਵਿਚ ਵਿਧਾਨ ਸਭਾ ਦਾ ਕਾਰਜ ਕਾਲ 5 ਜਨਵਰੀ 2020 ਨੂੰ ਪੂਰਾ ਹੋ ਰਿਹਾ ਹੈ। ਚੋਣ ਕਮਿਸ਼ਨਰ ਅਨੁਸਾਰ ਸੂਬੇ ਵਿਚ ਪੰਜ ਪੜਾਵਾਂ ਵਿਚ ਚੋਣਾਂ ਹੋਣਗੀਆਂ। ਇਸ ਦੇ ਲਈ 30 ਨਵੰਬਰ ਨੂੰ ਪਹਿਲੇ ਪੜਾਅ ,7 ਦਸੰਬਰ ਨੂੰ ਦੂਜੇ ਪੜਾਅ ,12 ਦਸੰਬਰ ਨੂੰ ਤੀਜੇ ਪੜਾਅ ,16 ਦਸੰਬਰ ਨੂੰ ਚੌਥੇ ਪੜਾਅ ਅਤੇ 20 ਦਸੰਬਰ ਨੂੰ ਪੰਜਵੇਂ ਪੜਾਅ ਤਹਿਤ ਵੋਟਿੰਗ ਹੋਵੇਗੀ।

Jharkhand Assembly elections : BJP First List Of 52 Candidates Releases For Jharkhand Polls
ਝਾਰਖੰਡ ਵਿਧਾਨ ਸਭਾ ਚੋਣਾਂ : ਭਾਜਪਾ ਨੇ 52 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ , ਜਾਣੋਂ ਕਦੋਂ ਪੈਣਗੀਆਂ ਵੋਟਾਂ

ਇਸ ਦੌਰਾਨ ਪਹਿਲੇ ਪੜਾਅ ਵਿਚ 13 ਸੀਟਾਂ ‘ਤੇ ,ਦੂਜੇ ਪੜਾਅ ਵਿਚ 20 ਸੀਟਾਂ, ਤੀਜੇ ਪੜਾਅ ਵਿਚ 17 ਸੀਟਾਂ, ਚੌਥੇ ਪੜਾਅ ਵਿਚ 15 ਸੀਟਾਂ ਅਤੇ ਪੰਜਵੇਂ ਪੜਾਅ ਵਿਚ 16 ਸੀਟਾਂ ਲਈ ਮਤਦਾਨ ਹੋਵੇਗਾ।ਇਨ੍ਹਾਂ ਚੋਣਾਂ ਦੇ ਨਤੀਜੇ 23 ਦਸੰਬਰ ਨੂੰ ਆਉਣਗੇ।
-PTCNews