Fri, Apr 26, 2024
Whatsapp

ਇੱਕ ਵਿਆਹੇ ਜੋੜੇ 'ਤੇ ਲੋਕਾਂ ਨੇ ਢਾਹਿਆ ਕਹਿਰ ,ਕੀਤੀ ਅਜਿਹੀ ਬਦਸਲੂਕੀ

Written by  Shanker Badra -- October 15th 2018 12:14 PM
ਇੱਕ ਵਿਆਹੇ ਜੋੜੇ 'ਤੇ ਲੋਕਾਂ ਨੇ ਢਾਹਿਆ ਕਹਿਰ ,ਕੀਤੀ ਅਜਿਹੀ ਬਦਸਲੂਕੀ

ਇੱਕ ਵਿਆਹੇ ਜੋੜੇ 'ਤੇ ਲੋਕਾਂ ਨੇ ਢਾਹਿਆ ਕਹਿਰ ,ਕੀਤੀ ਅਜਿਹੀ ਬਦਸਲੂਕੀ

ਇੱਕ ਵਿਆਹੇ ਜੋੜੇ 'ਤੇ ਲੋਕਾਂ ਨੇ ਢਾਹਿਆ ਕਹਿਰ ,ਕੀਤੀ ਅਜਿਹੀ ਬਦਸਲੂਕੀ:ਝਾਰਖੰਡ ਦੇ ਪਿੰਡ ਦੇਵਦਾੜ ਵਿੱਚ ਇੱਕ ਵਿਆਹੇ ਜੋੜੇ ਨੂੰ ਝਾੜ੍ਹੀਆਂ ਵਿੱਚ ਰੁਮਾਂਸ ਕਰਨਾ ਮਹਿੰਗਾ ਪੈ ਗਿਆ ਹੈ।ਜਦੋਂ ਇਹ ਪ੍ਰੇਮੀ ਜੋੜਾ ਝਾੜ੍ਹੀਆਂ ਵਿੱਚ ਰੁਮਾਂਸ ਕਰ ਰਿਹਾ ਸੀ ਤਾਂ ਪਿੰਡਵਾਸੀਆਂ ਨੇ ਦੋਨਾਂ 'ਤੇ ਪੂਰਾ ਕਹਿਰ ਢਾਹ ਦਿੱਤਾ।ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਨੇ ਪ੍ਰੇਮੀ ਜੋੜੇ ਨੂੰ ਅਪੱਤੀਜਨਕ ਹਾਲਤ ਵਿੱਚ ਝਾੜ੍ਹੀਆਂ ਵਿੱਚ ਵੇਖਿਆ ,ਜਿਸ ਤੋਂ ਬਾਅਦ ਦੋਨਾਂ ਨੂੰ ਫੜ੍ਹਕੇ ਬੰਧਕ ਬਣਾ ਲਿਆ। ਇਨ੍ਹਾਂ ਹੀ ਨਹੀਂ ਪਿੰਡਵਾਸੀਆਂ ਨੇ ਪਹਿਲਾਂ ਦੋਨਾਂ ਦੇ ਕੱਪੜੇ ਉਤਰਵਾਏ ਅਤੇ ਰੱਸੀ ਨਾਲ ਬਣ ਉਨ੍ਹਾਂ ਨਾਲ ਬਦਸਲੂਕੀ ਵੀ ਕੀਤੀ।ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਪਿੰਡਵਾਸੀਆਂ ਕੋਲੋਂ ਪ੍ਰੇਮੀ ਜੋੜੇ ਨੂੰ ਛੁਡਵਾਇਆ। ਇਸ ਦੌਰਾਨ ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਥਾਣੇ ਵਿੱਚ ਪੀੜਤਾਂ ਨੇ ਮੁੰਡੇ ਉੱਤੇ ਰੇਪ ਦਾ ਇਲਜ਼ਾਮ ਲਗਾਇਆ ਹੈ।ਇਸਦੇ ਬਾਅਦ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ ਪਰ ਇਸ ਵੀਡੀਓ ਨੂੰ ਵਾਇਰਲ ਕਰਨ ਵਾਲਿਆਂ ਨੂੰ ਛੇਤੀ ਤੋਂ ਛੇਤੀ ਫੜ੍ਹਨ ਦਾ ਦਾਅਵਾ ਕੀਤਾ ਹੈ। ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਦੋਨੋਂ ਪਤੀ-ਪਤਨੀ ਸਨ ਪਰ ਕੁੜੀ ਆਦੀਵਾਸੀ ਸੀ ਅਤੇ ਮੁੰਡਾ ਮੁਸਲਮਾਨ ਸੀ।ਪਿੰਡਵਾਸੀਆਂ ਦਾ ਵਿਰੋਧ ਇਸ ਗੱਲ ਦਾ ਸੀ ਕਿ ਆਦੀਵਾਸੀ ਨਾਲ ਵਿਆਹ ਕਰਕੇ ਉਸਨੇ ਉਸਦਾ ਧਰਮ ਨਸ਼ਟ ਕਰ ਦਿੱਤਾ। -PTCNews


Top News view more...

Latest News view more...