ਝਾਰਖੰਡ ਪੁਲਿਸ ਤੇ ਸੀ.ਆਰ.ਪੀ.ਐੱਫ ਨੂੰ ਮਿਲੀ ਵੱਡੀ ਸਫਲਤਾ, ਭਾਰੀ ਗਿਣਤੀ ‘ਚ ਹਥਿਆਰ ਕੀਤੇ ਬਰਾਮਦ

jharkhand
ਝਾਰਖੰਡ ਪੁਲਿਸ ਤੇ ਸੀ.ਆਰ.ਪੀ.ਐੱਫ ਨੂੰ ਮਿਲੀ ਵੱਡੀ ਸਫਲਤਾ, ਭਾਰੀ ਗਿਣਤੀ 'ਚ ਹਥਿਆਰ ਕੀਤੇ ਬਰਾਮਦ

ਝਾਰਖੰਡ ਪੁਲਿਸ ਤੇ ਸੀ.ਆਰ.ਪੀ.ਐੱਫ ਨੂੰ ਮਿਲੀ ਵੱਡੀ ਸਫਲਤਾ, ਭਾਰੀ ਗਿਣਤੀ ‘ਚ ਹਥਿਆਰ ਕੀਤੇ ਬਰਾਮਦ,ਗੁਮਲਾ: ਝਾਰਖੰਡ ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋ ਉਹਨਾਂ ਨੇ ਮਹੁਆਪੱਟੋਲੀ ਜੰਗਲ ਤੋਂ ਅੱਜ ਭਾਰੀ ਗਿਣਤੀ ‘ਚ ਹਥਿਆਰ ਤੇ ਧਮਾਕਾਖੇਜ ਸਮੱਗਰੀ ਬਰਾਮਦ ਕੀਤੀ।

jharlhand
ਝਾਰਖੰਡ ਪੁਲਿਸ ਤੇ ਸੀ.ਆਰ.ਪੀ.ਐੱਫ ਨੂੰ ਮਿਲੀ ਵੱਡੀ ਸਫਲਤਾ, ਭਾਰੀ ਗਿਣਤੀ ‘ਚ ਹਥਿਆਰ ਕੀਤੇ ਬਰਾਮਦ

ਮਿਲੀ ਜਾਣਕਾਰੀ ਅਨੁਸਾਰ ਝਾਰਖੰਡ ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਵੱਲੋਂ ਇਹ ਸਾਂਝਾ ਅਪ੍ਰੇਸ਼ਨ ਕੀਤਾ ਗਿਆ ਸੀ। ਇਸ ਅਪ੍ਰੇਸ਼ਨ ਦੌਰਾਨ ਪੁਲਿਸ ਨੇ ਇੱਕ ਆਟੋਮੈਟਿਕ ਰਾਇਫਲ ਏ.ਕੇ.47, 2 ਬੰਦੂਕਾਂ, 12 ਪੀਸ ਜਿਲੇਟਿਨ, ਢੇਡ ਕਿਲੋਗ੍ਰਾਮ ਅਮੋਨੀਅਮ ਨਾਇਟ੍ਰੇਟ, 17 ਇਲੈਕਟ੍ਰੋਨਿਕ, ਡੇਟੋਨੇਟਰ, ਤਿੰਨ ਗੈਰ ਇਲੈਕਟ੍ਰਾਨਿਕ ਡੇਟੋਨੇਟਰ, ਕਾਰਤੂਸ ਬਰਾਮਦ ਕੀਤਾ ਹੈ।

ਹੋਰ ਪੜ੍ਹੋ:ਸੂਬੇ ਭਰ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਨਾਇਆ ਜਾ ਰਿਹਾ ਹੈ 98ਵਾਂ ਸਥਾਪਨਾ ਦਿਵਸ

ਇਸ ਬਰਾਮਦੀ ਤੋਂ ਬਾਅਦ ਇੱਕ ਸੀਨੀਅਰ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੀ.ਆਰ.ਪੀ.ਐੱਫ. ਦੀ 158ਵੀਂ ਤੇ 281ਵੀਂ ਬਟਾਲੀਅਨ ਨੇਸੰਯੁਕਤ ਸਰਚ ਮੁਹਿੰਮ ਚਲਾਈ ਸੀ, ਜਿਸ ਕਾਰਨ ਹੀ ਉਹਨਾਂ ਦੇ ਹੱਥ ਹਥਿਆਰਾਂ ਦਾ ਇਹ ਵੱਡਾ ਜ਼ਖੀਰਾ ਹੱਥ ਲੱਗਿਆ ਹੈ,

ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹ ਸਾਂਝਾ ਅਪ੍ਰੇਸ਼ਨ ਜਾਰੀ ਰਹੇਗਾ ਅਤੇ ਸਾਨੂੰ ਉਮੀਦ ਹੈ ਕਿ ਇਸ ਖੇਤਰ ‘ਚ ਹੋਰ ਵੀ ਹਥਿਆਰਾਂ ਦੀ ਬਰਾਮਦੀ ਹੋ ਸਕਦੀ ਹੈ।

-PTC News