ਝਾਰਖੰਡ: ਪੁਲਿਸ ਤੇ ਨਕਸਲੀਆਂ ਵਿਚਾਲੇ ਮੁੱਠਭੇੜ ,1 ਜਵਾਨ ਸ਼ਹੀਦ, 5 ਨਕਸਲੀ ਢੇਰ

ਝਾਰਖੰਡ: ਪੁਲਿਸ ਤੇ ਨਕਸਲੀਆਂ ਵਿਚਾਲੇ ਮੁੱਠਭੇੜ ,1 ਜਵਾਨ ਸ਼ਹੀਦ, 5 ਨਕਸਲੀ ਢੇਰ,ਦੁਮਕਾ: ਝਾਰਖੰਡ ਦੇ ਦੁਮਕਾ ‘ਚ ਅੱਜ ਸਵੇਰੇ ਪੁਲਿਸ ਅਤੇ ਨਕਸਲੀਆਂ ‘ਚ ਮੁੱਠਭੇੜ ਹੋਈ। ਜਿਸ ਕਾਰਨ ਐੱਸ. ਐੱਸ. ਬੀ. ਦਾ ਇੱਕ ਜਵਾਨ ਸ਼ਹੀਦ ਹੋ ਗਿਆ ਅਤੇ 4 ਹੋਰ ਜ਼ਖਮੀ ਹੋ ਗਏ।

ਮਿਲੀ ਜਾਣਕਾਰੀ ਮੁਤਾਬਕ ਮੁਠਭੇੜ ਦੌਰਾਨ 4-5 ਨਕਸਲੀ ਵੀ ਮਾਰੇ ਗਏ ਹਨ। ਐੱਸ. ਪੀ, ਵਾਈ. ਐੱਸ. ਰਾਮੇਸ਼ ਨੇ ਦੱਸਿਆ ਹੈ ਕਿ ਮੁੱਠਭੇੜ ‘ਚ ਨਕਸਲੀਆਂ ਨੂੰ ਵੀ ਗੋਲੀ ਲੱਗੀ ਹੈ।

ਨਕਸਲੀਆਂ ਦੀ ਗੋਲੀ ਨਾਲ ਜ਼ਖਮੀ 4 ਜਵਾਨਾਂ ਨੂੰ ਇਲਾਜ ਲਈ ਦੁਮਕਾ ਸਦਰ ਹਸਪਤਾਲ ਲਿਆਂਦਾ ਗਿਆ ਹੈ। ਜਿਥੇ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ।

-PTC News