Tue, Apr 23, 2024
Whatsapp

ਜੰਮੂ 'ਚ ਕੰਟਰੋਲ ਰੇਖਾ 'ਤੇ ਘੁਸਪੈਠ ਕਰ ਰਹੇ 3 ਅੱਤਵਾਦੀ ਢੇਰ, 4 ਸੈਨਾ ਦੇ ਜਵਾਨ ਜ਼ਖਮੀ

Written by  Shanker Badra -- January 20th 2021 11:15 AM
ਜੰਮੂ 'ਚ ਕੰਟਰੋਲ ਰੇਖਾ 'ਤੇ ਘੁਸਪੈਠ ਕਰ ਰਹੇ 3 ਅੱਤਵਾਦੀ ਢੇਰ, 4 ਸੈਨਾ ਦੇ ਜਵਾਨ ਜ਼ਖਮੀ

ਜੰਮੂ 'ਚ ਕੰਟਰੋਲ ਰੇਖਾ 'ਤੇ ਘੁਸਪੈਠ ਕਰ ਰਹੇ 3 ਅੱਤਵਾਦੀ ਢੇਰ, 4 ਸੈਨਾ ਦੇ ਜਵਾਨ ਜ਼ਖਮੀ

ਜੰਮੂ : ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ 'ਤੇ ਤਾਇਨਾਤ ਭਾਰਤੀ ਫੌਜਾਂ ਨੇ ਇਕ ਵਾਰ ਫਿਰ ਪਾਕਿਸਤਾਨ ਦੀਆਂ ਨਾਪਾਕ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਰਾਤ ਦੇ ਹਨੇਰੇ ਵਿਚ ਗੋਲੀਬਾਰੀ ਦੀ ਆੜ ਵਿੱਚ ਅੱਤਵਾਦੀਆਂ ਦੇ ਭਾਰਤੀ ਖੇਤਰ ਵਿਚ ਘੁਸਪੈਠ ਕਰਨ ਦੇ ਇਰਾਦੇ ਨਾਲ ਪਾਕਿਸਤਾਨ ਨੇ ਅਚਨੂਰ-ਸੁੰਦਰਬਾਨੀ ਦੇ ਵਿਚਾਲੇ ਖੋਦ ਸੈਕਟਰ ਵਿਚ ਦੇਰ ਰਾਤ ਅਚਾਨਕ ਗੋਲੀਬਾਰੀ ਕੀਤੀ। ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ 'ਤੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਅੱਜ ਹੋਵੇਗੀ 10ਵੇਂ ਗੇੜ ਦੀ ਮੀਟਿੰਗ [caption id="attachment_467699" align="aligncenter" width="300"]J&K: 3 infiltrators killed, 4 army soldiers injured on LoC ਜੰਮੂ 'ਚ ਕੰਟਰੋਲ ਰੇਖਾ 'ਤੇ ਘੁਸਪੈਠ ਕਰ ਰਹੇ3 ਅੱਤਵਾਦੀ ਢੇਰ, 4 ਸੈਨਾ ਦੇ ਜਵਾਨ ਜ਼ਖਮੀ[/caption] ਇਸ ਦੌਰਾਨ ਭਾਰਤੀ ਸੈਨਿਕਾਂ ਨੇ ਪਾਕਿਸਤਾਨੀ ਸੈਨਿਕਾਂ ਦੀ ਇਸ ਗੋਲੀਬਾਰੀ ਦਾ ਢੂਕਵਾਂ ਜਵਾਬ ਦਿੱਤਾ ਅਤੇ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀ ਮਾਰੇ ਗਏ ਹਨ। ਹਾਲਾਂਕਿ ਇਸ ਦੌਰਾਨ 2 ਅੱਤਵਾਦੀ ਫਰਾਰ ਹੋ ਗਏ। ਇਸ ਦੇ ਨਾਲ ਹੀ ਪਾਕਿਸਤਾਨ ਦੀ ਇਸ ਗੋਲੀਬਾਰੀ ਵਿਚ ਭਾਰਤੀ ਫੌਜ ਦੇ ਚਾਰ ਜਵਾਨ ਵੀ ਜ਼ਖਮੀ ਹੋ ਗਏ ਹਨ। ਜ਼ਖਮੀਆਂ ਦਾ ਮਿਲਟਰੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। [caption id="attachment_467698" align="aligncenter" width="275"]J&K: 3 infiltrators killed, 4 army soldiers injured on LoC ਜੰਮੂ 'ਚ ਕੰਟਰੋਲ ਰੇਖਾ 'ਤੇ ਘੁਸਪੈਠ ਕਰ ਰਹੇ3 ਅੱਤਵਾਦੀ ਢੇਰ, 4 ਸੈਨਾ ਦੇ ਜਵਾਨ ਜ਼ਖਮੀ[/caption] ਜਾਣਕਾਰੀ ਅਨੁਸਾਰ ਅੱਤਵਾਦੀਆਂ ਨੂੰ ਘੁਸਪੈਠ ਕਰਾਉਣ ਲਈ ਪਾਕਿਸਤਾਨੀ ਫੌਜੀਆਂ ਨੇ ਦੇਰ ਰਾਤ ਅਚਾਨਕ ਅਖਨੂਰ ਸੁੰਦਰਬਨੀ ਵਿਚ ਪੈਂਦੇ ਖੌੜ ਸੈਕਟਰ ਵਿਚ ਗੋਲੀਬਾਰੀ ਸ਼ੁਰੂ ਕਰ ਦਿੱਤੀ ਸੀ। ਭਾਰਤੀ ਜਵਾਨ ਵੀ ਇਸ ਗੋਲੀਬਾਰੀ ਦਾ ਮੂੰਹਤੋੜ ਜਵਾਬ ਦੇ ਰਹੇ ਸਨ। [caption id="attachment_467697" align="aligncenter" width="300"]J&K: 3 infiltrators killed, 4 army soldiers injured on LoC ਜੰਮੂ 'ਚ ਕੰਟਰੋਲ ਰੇਖਾ 'ਤੇ ਘੁਸਪੈਠ ਕਰ ਰਹੇ3 ਅੱਤਵਾਦੀ ਢੇਰ, 4 ਸੈਨਾ ਦੇ ਜਵਾਨ ਜ਼ਖਮੀ[/caption] ਇਸੇ ਦੌਰਾਨ 5 ਅੱਤਵਾਦੀ ਜਵਾਨਾਂ ਦਾ ਧਿਆਨ ਭਟਕਾਉਂਦੇ ਹੋਏ ਭਾਰਤੀ ਹੱਦ ਵਿਚ ਘੁਸਪੈਠ ਕਰਨ ਲੱਗੇ ਤਾਂ ਭਾਰਤੀ ਫੌਜੀਆਂ ਨੇ ਫ਼ਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ 3 ਅੱਤਵਾਦੀ ਢੇਰ ਹੋ ਗਏ ਜਦਕਿ 2 ਅੱਤਵਾਦੀ ਭੱਜਣ ਵਿਚ ਸਫ਼ਲ ਹੋ ਗਏ। -PTCNews


  • Tags

Top News view more...

Latest News view more...