Sat, Apr 20, 2024
Whatsapp

Jammu kashmir Encounter : ਸੁਰੱਖਿਆ ਬਲਾਂ ਵੱਲੋਂ ਐਨਕਾਉਂਟਰ 'ਚ 3 ਅੱਤਵਾਦੀ ਢੇਰ, 2 ਹੋਰ ਦੀ ਤਲਾਸ਼ ਜਾਰੀ

Written by  Shanker Badra -- March 22nd 2021 09:50 AM
Jammu kashmir Encounter : ਸੁਰੱਖਿਆ ਬਲਾਂ ਵੱਲੋਂ ਐਨਕਾਉਂਟਰ 'ਚ 3 ਅੱਤਵਾਦੀ ਢੇਰ, 2 ਹੋਰ ਦੀ ਤਲਾਸ਼ ਜਾਰੀ

Jammu kashmir Encounter : ਸੁਰੱਖਿਆ ਬਲਾਂ ਵੱਲੋਂ ਐਨਕਾਉਂਟਰ 'ਚ 3 ਅੱਤਵਾਦੀ ਢੇਰ, 2 ਹੋਰ ਦੀ ਤਲਾਸ਼ ਜਾਰੀ

ਸ਼ੋਪੀਆਂ : ਜੰਮੂ-ਕਸ਼ਮੀਰ ਦੇ ਸ਼ੋਪੀਆਂ ਦੇ ਮਨੀਹਾਲ ਇਲਾਕੇ ਵਿਚ ਸੁਰੱਖਿਆ ਬਲਾਂ ਨਾਲ ਹੋਈ ਮੁਠਭੇੜ ਵਿਚ ਤਿੰਨ ਅੱਤਵਾਦੀ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।ਸ਼ੋਪੀਆਂ ਦੀ ਮਹਿਲ ਵਿੱਚ ਮਾਰੇ ਗਏ ਅੱਤਵਾਦੀਆਂ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। [caption id="attachment_483201" align="aligncenter" width="300"]J&K : 3 terrorists killed during encounter with security forces in Shopian Jammu kashmir Encounter : ਸੁਰੱਖਿਆ ਬਲਾਂ ਵੱਲੋਂ ਐਨਕਾਉਂਟਰ 'ਚ 3 ਅੱਤਵਾਦੀ ਢੇਰ, 2 ਹੋਰ ਦੀ ਤਲਾਸ਼ ਜਾਰੀ[/caption] ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ [caption id="attachment_483199" align="aligncenter" width="1200"]J&K : 3 terrorists killed during encounter with security forces in Shopian Jammu kashmir Encounter : ਸੁਰੱਖਿਆ ਬਲਾਂ ਵੱਲੋਂ ਐਨਕਾਉਂਟਰ 'ਚ 3 ਅੱਤਵਾਦੀ ਢੇਰ, 2 ਹੋਰ ਦੀ ਤਲਾਸ਼ ਜਾਰੀ[/caption] ਸੁਰੱਖਿਆ ਬਲਾਂ ਨੂੰ ਕੁਝ ਹੋਰ ਅੱਤਵਾਦੀਆਂ ਦੇ ਲੁਕੇ ਹੋਣ ਦੀ ਜਾਣਕਾਰੀ ਮਿਲੀ ਹੈ, ਉਨ੍ਹਾਂ ਦੀ ਭਾਲ ਲਈ ਅਜੇ ਵੀ ਅਭਿਆਨ ਜਾਰੀ ਹੈ। ਇਹ ਮੁਕਾਬਲਾ ਸ਼ੋਪੀਆਂ ਦੇ ਮਨੀਹਾਲ ਪਿੰਡ ਵਿੱਚ ਹੋ ਰਿਹਾ ਹੈ। ਕਸ਼ਮੀਰ ਆਈਜੀ ਵਿਜੈ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੋਪੀਆਂ ਵਿਚ ਸੁਰੱਖਿਆ ਬਲਾਂ ਨਾਲ ਮੁਠਭੇੜ ਵਿਚ ਮਾਰੇ ਗਏ ਤਿੰਨ ਅੱਤਵਾਦੀ ਲਸ਼ਕਰ-ਏ-ਤੋਇਬਾ ਨਾਲ ਜੁੜੇ ਹੋਏ ਸਨ। ਬਾਕੀਆਂ ਦੀ ਭਾਲ ਲਈ ਸਰਚ ਅਪਰੇਸ਼ਨ ਜਾਰੀ ਹੈ। [caption id="attachment_483197" align="aligncenter" width="400"]J&K : 3 terrorists killed during encounter with security forces in Shopian Jammu kashmir Encounter : ਸੁਰੱਖਿਆ ਬਲਾਂ ਵੱਲੋਂ ਐਨਕਾਉਂਟਰ 'ਚ 3 ਅੱਤਵਾਦੀ ਢੇਰ, 2 ਹੋਰ ਦੀ ਤਲਾਸ਼ ਜਾਰੀ[/caption] ਉਹਨਾਂ ਦੱਸਿਆ ਕਿ ਮੁਠਭੇੜ ਵਾਲੇ ਸਥਾਨ 'ਤੇ 2 ਹੋਰ ਅੱਤਵਾਦੀ ਛੁਪੇ ਹੋਏ ਹਨ।  ਇਸ ਤੋਂ ਪਹਿਲਾਂ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਐਤਵਾਰ ਰਾਤ ਨੂੰ ਗੋਲੀਬਾਰੀ ਸ਼ੁਰੂ ਹੋ ਗਈ ਸੀ। ਸੁਰੱਖਿਆ ਬਲਾਂ ਨੂੰ ਇਸ ਖੇਤਰ ਵਿੱਚ ਲੁਕੇ ਹੋਣ ਦੀ ਖ਼ਬਰ ਮਿਲੀ ਹੈ, ਜਿਸਦੇ ਬਾਅਦ ਇਸ ਖੇਤਰ ਨੂੰ ਘੇਰ ਲਿਆ ਗਿਆ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ। -PTCNews


Top News view more...

Latest News view more...