Thu, Apr 25, 2024
Whatsapp

ਜੰਮੂ-ਕਸ਼ਮੀਰ: ਪੁਲਵਾਮਾ ਦੇ ਤਰਾਲ ਬੱਸ ਸਟੈਂਡ 'ਤੇ ਗ੍ਰਨੇਡ ਹਮਲਾ, 8 ਲੋਕ ਹੋਏ ਜ਼ਖਮੀ

Written by  Shanker Badra -- January 02nd 2021 04:29 PM
ਜੰਮੂ-ਕਸ਼ਮੀਰ: ਪੁਲਵਾਮਾ ਦੇ ਤਰਾਲ ਬੱਸ ਸਟੈਂਡ 'ਤੇ ਗ੍ਰਨੇਡ ਹਮਲਾ, 8 ਲੋਕ ਹੋਏ ਜ਼ਖਮੀ

ਜੰਮੂ-ਕਸ਼ਮੀਰ: ਪੁਲਵਾਮਾ ਦੇ ਤਰਾਲ ਬੱਸ ਸਟੈਂਡ 'ਤੇ ਗ੍ਰਨੇਡ ਹਮਲਾ, 8 ਲੋਕ ਹੋਏ ਜ਼ਖਮੀ

ਜੰਮੂ-ਕਸ਼ਮੀਰ: ਪੁਲਵਾਮਾ ਦੇ ਤਰਾਲ ਬੱਸ ਸਟੈਂਡ 'ਤੇ ਗ੍ਰਨੇਡ ਹਮਲਾ, 8 ਲੋਕ ਹੋਏ ਜ਼ਖਮੀ:ਸ੍ਰੀਨਗਰ : ਜੰਮੂ-ਕਸ਼ਮੀਰ 'ਚ ਸ਼ਨੀਵਾਰ ਨੂੰ ਅੱਤਵਾਦੀਆਂ ਨੇ ਗ੍ਰਨੇਡ ਰਾਹੀਂ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਇਆ ਹੈ। ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਦੇ ਅਵੰਤੀਪੋਰਾ ਵਿਚ ਤਰਾਲ ਬੱਸ ਸਟੈਂਡ 'ਤੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗ੍ਰਨੇਡ ਹਮਲਾ ਕੀਤਾ ਹੈ। ਇਸ ਹਮਲੇ ਵਿਚ 8 ਲੋਕ ਜ਼ਖਮੀ ਹੋਏ ਹਨ। [caption id="attachment_462883" align="aligncenter" width="300"]J&K: Eight civilians injured in grenade attack on security forces in Tral town of Pulwama ਜੰਮੂ-ਕਸ਼ਮੀਰ: ਪੁਲਵਾਮਾ ਦੇ ਤਰਾਲ ਬੱਸ ਸਟੈਂਡ 'ਤੇ ਗ੍ਰਨੇਡ ਹਮਲਾ, 8 ਲੋਕ ਹੋਏ ਜ਼ਖਮੀ[/caption] ਪੜ੍ਹੋ ਹੋਰ ਖ਼ਬਰਾਂ : 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਮੌਕੇ ਗਵਰਨਰ ਹਾਊਸ ਤੱਕ ਕੀਤਾ ਜਾਵੇਗਾ ਮਾਰਚ : ਦਰਸ਼ਨ ਪਾਲ ਇਸ ਹਮਲੇ ਤੋਂ ਬਾਅਦ ਅੱਤਵਾਦੀ ਘਟਨਾ ਸਥਾਨ ਤੋਂ ਭੱਜਣ ਵਿਚ ਸਫਲ ਰਹੇ ਹਨ। ਪਿਛਲੇ ਤਿੰਨ ਦਿਨਾਂ ਦੇ ਅੰਦਰ ਘਾਟੀ ਵਿਚ ਇਹ ਤੀਜਾ ਗ੍ਰਨੇਡ ਹਮਲਾ ਹੈ। ਇਨ੍ਹਾਂ ਸਾਰੇ ਹਮਲਿਆਂ ਵਿਚ ਇੱਕ ਸੀਆਰਪੀਐਫ ਜਵਾਨ ਸਣੇ 9 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਸੁਰੱਖਿਆ ਬਲਾਂ ਨੇ ਹਸਪਤਾਲ ਪਹੁੰਚਾਇਆ।ਫਿਲਹਾਲ ਸੁਰੱਖਿਆ ਫ਼ੋਰਸਾਂ ਨੇ ਅੱਤਵਾਦੀਆਂ ਨੂੰ ਫੜਨ ਲਈ ਇਲਾਕੇ 'ਚ ਸਰਚ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। [caption id="attachment_462884" align="aligncenter" width="300"]J&K: Eight civilians injured in grenade attack on security forces in Tral town of Pulwama ਜੰਮੂ-ਕਸ਼ਮੀਰ: ਪੁਲਵਾਮਾ ਦੇ ਤਰਾਲ ਬੱਸ ਸਟੈਂਡ 'ਤੇ ਗ੍ਰਨੇਡ ਹਮਲਾ, 8 ਲੋਕ ਹੋਏ ਜ਼ਖਮੀ[/caption] ਮਿਲੀ ਜਾਣਕਾਰੀ ਅਨੁਸਾਰ ਤਰਾਲ ਬੱਸ ਸਟੈਂਡ 'ਤੇ ਇਹ ਗ੍ਰਨੇਡ ਅਤੱਵਾਦੀਆਂ ਨੇ ਸੀਆਰਪੀਐਫ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੁੱਟਿਆ ਸੀ। ਗ੍ਰਨੇਡ ਨਿਸ਼ਾਨੇ 'ਤੇ ਨਾ ਡਿੱਗ ਕੇ ਦੂਜੀ ਸੜਕ 'ਤੇ ਜਾ ਫਟਿਆ। ਇਸ ਦੀ ਲਪੇਟ ਵਿਚ ਆਉਣ ਕਾਰਨ 8 ਲੋਕ ਜ਼ਖਮੀ ਹੋ ਗਏ ਹਨ। ਇਸ ਦੌਰਾਨ ਗ੍ਰਨੇਡ ਫਟਣ ਤੋਂ ਬਾਅਦ ਬੱਸ ਸਟੈਂਡ 'ਤੇ ਹਫੜਾ ਦਫੜੀ ਮਚ ਗਈ। ਲੋਕਾਂ ਦਾ ਚੀਕ ਚਿਹਾੜਾ ਪੈ ਗਿਆ। [caption id="attachment_462882" align="aligncenter" width="275"]J&K: Eight civilians injured in grenade attack on security forces in Tral town of Pulwama ਜੰਮੂ-ਕਸ਼ਮੀਰ: ਪੁਲਵਾਮਾ ਦੇ ਤਰਾਲ ਬੱਸ ਸਟੈਂਡ 'ਤੇ ਗ੍ਰਨੇਡ ਹਮਲਾ, 8 ਲੋਕ ਹੋਏ ਜ਼ਖਮੀ[/caption] ਪੜ੍ਹੋ ਹੋਰ ਖ਼ਬਰਾਂ : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਦਾ ਦਿਹਾਂਤ ਅਵੰਤੀਪੋਰਾ ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਵਾਮਾ ਦੇ ਤਰਾਲ 'ਚ ਹੋਏ ਗ੍ਰਨੇਡ ਹਮਲੇ 'ਚ 8 ਆਮ ਨਾਗਰਿਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਬਣੀ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਵੱਲੋਂ ਸੁੱਟਿਆ ਗਿਆ ਗ੍ਰਨੇਡ ਚੂਕ ਗਿਆ ਅਤੇ ਆਮ ਨਾਗਰਿਕਾਂ ਕੋਲ ਡਿੱਗ ਗਿਆ, ਜਿਸ ਕਾਰਨ ਲੋਕਾਂ ਨੂੰ ਸੱਟਾਂ ਲੱਗੀਆਂ। -PTCNews


Top News view more...

Latest News view more...