Sat, Apr 20, 2024
Whatsapp

ਦਾਦੇ ਦੀ ਮ੍ਰਿਤਕ ਦੇਹ 'ਤੇ ਬੈਠਾ 3 ਸਾਲ ਦਾ ਮਾਸੂਮ, ਜੰਮੂ ਕਸ਼ਮੀਰ ਵਿਚ ਅੱਤਵਾਦੀ ਹਮਲੇ ਦੀ ਦਰਦਨਾਕ ਤਸਵੀਰ 

Written by  Shanker Badra -- July 01st 2020 02:13 PM
ਦਾਦੇ ਦੀ ਮ੍ਰਿਤਕ ਦੇਹ 'ਤੇ ਬੈਠਾ 3 ਸਾਲ ਦਾ ਮਾਸੂਮ, ਜੰਮੂ ਕਸ਼ਮੀਰ ਵਿਚ ਅੱਤਵਾਦੀ ਹਮਲੇ ਦੀ ਦਰਦਨਾਕ ਤਸਵੀਰ 

ਦਾਦੇ ਦੀ ਮ੍ਰਿਤਕ ਦੇਹ 'ਤੇ ਬੈਠਾ 3 ਸਾਲ ਦਾ ਮਾਸੂਮ, ਜੰਮੂ ਕਸ਼ਮੀਰ ਵਿਚ ਅੱਤਵਾਦੀ ਹਮਲੇ ਦੀ ਦਰਦਨਾਕ ਤਸਵੀਰ 

ਦਾਦੇ ਦੀ ਮ੍ਰਿਤਕ ਦੇਹ 'ਤੇ ਬੈਠਾ 3 ਸਾਲ ਦਾ ਮਾਸੂਮ, ਜੰਮੂ ਕਸ਼ਮੀਰ ਵਿਚ ਅੱਤਵਾਦੀ ਹਮਲੇ ਦੀ ਦਰਦਨਾਕ ਤਸਵੀਰ:ਸ੍ਰੀਨਗਰ : ਜੰਮੂ ਕਸ਼ਮੀਰ ਦੇ ਸੋਪੋਰ ਵਿਚ ਸੀਆਰਪੀਐਫ ਦੀ ਇਕ ਗਸ਼ਤ ਪਾਰਟੀ ਉੱਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਹੈ। ਇਸ ਹਮਲੇ ਵਿਚ ਇੱਕ ਜਵਾਨ ਸ਼ਹੀਦ ਹੋ ਗਿਆ ਹੈ ਅਤੇ ਤਿੰਨ ਸੀਆਰਪੀਐਫ ਜਵਾਨ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ਼ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਹਮਲੇ ਵਿਚ ਇਕ ਨਾਗਰਿਕ ਦੀ ਵੀ ਮੌਤ ਹੋ ਗਈ ਹੈ। ਇਸ ਦੌਰਾਨ ਇਕ ਅਜਿਹੇ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਨੇ ਸਾਰਿਆਂ ਦੇ ਦਿਲ ਨੂੰ ਛੂਹਿਆ ਹੈ। ਓਥੇ ਅੱਤਵਾਦੀਆਂ ਦੀ ਗੋਲੀ ਨਾਲ ਛਲਣੀ ਦਾਦਾ ਦੇ ਸੀਨੇ 'ਤੇ ਬੈਠੇ ਪੋਤੇ ਦੀ ਤਸਵੀਰ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮਾਸੂਮ ਬੱਚਾ ਇਸ ਆਸ ਵਿੱਚ ਆਪਣੇ ਦਾਦੇ ਦੀ ਛਾਤੀ 'ਤੇ ਬੈਠਾ ਹੋਇਆ ਹੈ ਕਿ ਉਸਦੇ ਦਾਦਾ ਉੱਠਣਗੇ ਅਤੇ ਉਸਨੂੰ ਘਰ ਲੈ ਜਾਣਗੇ। ਇਸ ਦੌਰਾਨ ਇਕ ਜਵਾਨ ਅੱਤਵਾਦੀਆਂ ਦੀ ਗੋਲੀ ਤੋਂ ਬਚਾਉਣ ਲਈ ਇੱਕ ਬੱਚੇ ਨੂੰ ਸੁਰੱਖਿਅਤ ਜਗ੍ਹਾ 'ਤੇ ਲੈ ਜਾ ਰਿਹਾ ਹੈ। [caption id="attachment_415205" align="aligncenter" width="300"]J&K: Police rescue 3-year-old crying over grandfather's body following Sopore terrorist attack ਦਾਦੇ ਦੀ ਮ੍ਰਿਤਕ ਦੇਹ 'ਤੇ ਬੈਠਾ 3 ਸਾਲ ਦਾ ਮਾਸੂਮ, ਜੰਮੂ ਕਸ਼ਮੀਰਵਿਚ ਮੁਕਾਬਲੇ ਵਾਲੀ ਜਗ੍ਹਾ ਦੀ ਦਰਦਨਾਕ ਤਸਵੀਰ[/caption] ਦਰਅਸਲ 'ਚ ਅੱਜ ਸਵੇਰੇ ਸੋਪੋਰ ਦੀ ਮਾਡਲ ਟਾਊਨ ਵਿਚ ਅੱਤਵਾਦੀਆਂ ਨੇ ਸੀਆਰਪੀਐਫ ਦੀ ਇਕ ਪੈਟਰੋਲਿੰਗ ਪਾਰਟੀ ਉੱਤੇ ਫਾਇਰਿੰਗ ਕਰ ਦਿੱਤੀ ਹੈ। ਇਸ ਫਾਇਰਿੰਗ ਦੌਰਾਨ ਸੀਆਰਪੀਐਫ ਦੇ ਇਕ ਜਵਾਨ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਅਤੇ ਤਿੰਨ ਜਵਾਨਾਂ ਜ਼ਖ਼ਮੀ ਹੋ ਗਏ ਹਨ। ਇਸ ਇਲਾਵਾ ਇਸ ਹਮਲੇ ਵਿਚ ਇਕ ਨਾਗਰਿਕ ਦੀ ਵੀ ਮੌਤ ਹੋ ਗਈ ਹੈ। ਉੱਥੇ ਹੀ ਇਸ ਹਮਲੇ ਤੋਂ ਬਾਅਦ ਕੁੱਝ ਦਰਦਨਾਕ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਹਨ ,ਜੋ ਸੋਸ਼ਲ ਮੀਡਿਆ 'ਤੇ ਵਾਇਰਲ ਹੋ ਰਹੀਆਂ ਹਨ। ਮ੍ਰਿਤਕ ਨਾਗਰਿਕ 60 ਸਾਲ ਦਾ ਬਜ਼ੁਰਗ ਸੀ। [caption id="attachment_415206" align="aligncenter" width="300"]J&K: Police rescue 3-year-old crying over grandfather's body following Sopore terrorist attack ਦਾਦੇ ਦੀ ਮ੍ਰਿਤਕ ਦੇਹ 'ਤੇ ਬੈਠਾ 3 ਸਾਲ ਦਾ ਮਾਸੂਮ, ਜੰਮੂ ਕਸ਼ਮੀਰਵਿਚ ਮੁਕਾਬਲੇ ਵਾਲੀ ਜਗ੍ਹਾ ਦੀ ਦਰਦਨਾਕ ਤਸਵੀਰ[/caption] ਉਸਦੀ ਘਟਨਾ ਵਾਲੀ ਸਥਾਨ ਤੋਂ ਇੱਕ ਤਸਵੀਰ ਸਾਹਮਣੇ ਆਈ ਹੈ। ਇਸ ਦੌਰਾਨ ਓਥੇ ਜ਼ਮੀਨ 'ਤੇਬਜ਼ੁਰਗ ਦੀ ਮ੍ਰਿਤਕ ਦੇਹ ਪਈ ਹੈ ਅਤੇ ਕੱਪੜੇ ਖ਼ੂਨ ਨਾਲ ਲੱਥਪੱਥ ਪਏ ਹਨ। ਓਥੇ ਹੀ ਮ੍ਰਿਤਕਬਜ਼ੁਰਗ ਦੀ ਦਾ 3 ਸਾਲ ਦਾ ਪੋਤਾ ਵੀ ਮੌਜੂਦ ਹੈ। ਇਹ ਮਾਸੂਮ ਆਪਣੇ ਦਾਦਾ ਦੀ ਲਾਸ਼ 'ਤੇ ਇਸ ਤਰ੍ਹਾਂ ਬੈਠਾ ਹੋਇਆ ਹੈ ਕਿ ਜਿਵੇਂ ਉਸਦੀ ਗੋਦ ਵਿੱਚ ਖੇਡਦਾ ਹੋਵੇ ਪਰ ਉਸਦੇ ਦਾਦਾ ਦੇ ਸਰੀਰ 'ਤੇ ਗੋਲੀਆਂ ਲੱਗੀਆਂ ਸਨ ਅਤੇ ਉਸਦੇ ਕੱਪੜੇ ਲਹੂ ਨਾਲ ਭਿੱਜੇ ਹੋਏ ਸਨ। ਉਹ ਹੁਣ ਆਪਣੇ ਪੋਤੇ ਨੂੰ ਆਪਣੀ ਗੋਦ ਵਿਚ ਨਹੀਂ ਉਠਾ ਸਕਦਾ ਸੀ। [caption id="attachment_415207" align="aligncenter" width="300"]J&K: Police rescue 3-year-old crying over grandfather's body following Sopore terrorist attack ਦਾਦੇ ਦੀ ਮ੍ਰਿਤਕ ਦੇਹ 'ਤੇ ਬੈਠਾ 3 ਸਾਲ ਦਾ ਮਾਸੂਮ, ਜੰਮੂ ਕਸ਼ਮੀਰਵਿਚ ਮੁਕਾਬਲੇ ਵਾਲੀ ਜਗ੍ਹਾ ਦੀ ਦਰਦਨਾਕ ਤਸਵੀਰ[/caption] ਅਜਿਹੀ ਸਥਿਤੀ ਵਿਚ ਉਥੇ ਮੌਜੂਦ ਇਕ ਜਵਾਨ ਅੱਤਵਾਦੀਆਂ ਦੀ ਗੋਲੀ ਤੋਂ ਬਚਾਉਣ ਲਈ ਇਸ ਬੱਚੇ ਨੂੰ ਸੁਰੱਖਿਅਤ ਜਗ੍ਹਾ 'ਤੇ ਲੈ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇੱਕ ਤਸਵੀਰ ਵਿੱਚ ਇਹ ਬੱਚਾ ਮ੍ਰਿਤਕ ਦੇਹ ਕੋਲ ਮੌਜੂਦ ਇੱਕ ਜਵਾਨ ਵੱਲ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ। ਅੱਤਵਾਦੀਆਂ ਦੇ ਖਿਲਾਫ ਪੁਜੀਸ਼ਨ ਲੈਂਦੇ ਸਮੇਂ ਇਹ ਜਵਾਨ ਬੱਚੇ ਨੂੰ ਦੂਜੇ ਪਾਸੇ ਵੱਲ ਜਾਣ ਲਈ ਇਸ਼ਾਰਾ ਕਰਦਾ ਦਿਖਾਈ ਦਿੰਦਾ ਹੈ। ਇਸ ਤੋਂ ਬਾਅਦ ਇਸ ਬੱਚੇ ਨੂੰ ਗੱਡੀ ਵਿਚ ਲਿਜਾਇਆ ਜਾ ਰਿਹਾ ਹੈ। ਇਹ ਬੱਚਾਂ ਰੌਦਾ ਹੋਇਆ ਆਪਣੀ ਮਾਂ ਕੋਲ ਜਾਣ ਲਈ ਕਹਿ ਰਿਹਾ ਹੈ ,ਜਿਸ ਨੂੰ ਗੱਡੀ ਵਿਚ ਮੌਜੂਦ ਇਕ ਮਹਿਲਾ ਕਰਮੀ ਵੱਲੋਂ ਚੁੱਪ ਕਰਵਾਇਆ ਜਾ ਰਿਹਾ ਹੈ। -PTCNews


Top News view more...

Latest News view more...