Thu, Apr 25, 2024
Whatsapp

JNU ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ ,ਭੜਕਾਊ ਭਾਸ਼ਣ ਦੇਣ ਦਾ ਆਰੋਪ

Written by  Shanker Badra -- January 28th 2020 04:23 PM -- Updated: January 30th 2020 05:53 PM
JNU ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ ,ਭੜਕਾਊ ਭਾਸ਼ਣ ਦੇਣ ਦਾ ਆਰੋਪ

JNU ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ ,ਭੜਕਾਊ ਭਾਸ਼ਣ ਦੇਣ ਦਾ ਆਰੋਪ

JNU ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ ,ਭੜਕਾਊ ਭਾਸ਼ਣ ਦੇਣ ਦਾ ਆਰੋਪ:ਪਟਨਾ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਦੇ ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਸ਼ਰਜੀਲ ਇਮਾਮ ਨੂੰ ਮੰਗਲਵਾਰ ਦੁਪਹਿਰ ਵੇਲੇ ਦਿੱਲੀ ਪੁਲਿਸ ਅਤੇ ਬਿਹਾਰ ਪੁਲਿਸ ਦੀ ਅਪਰਾਧ ਸ਼ਾਖਾ ਨੇ ਬਿਹਾਰ ਦੇ ਜਹਾਨਾਬਾਦ ਤੋਂ ਗ੍ਰਿਫਤਾਰ ਕੀਤਾ ਹੈ। [caption id="attachment_384142" align="aligncenter" width="300"]JNU student Sharjeel Imam Delhi Police Arrested in Bihar JNU ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ , ਭੜਕਾਊ ਭਾਸ਼ਣ ਦੇਣ ਦਾ ਆਰੋਪ[/caption] ਇਸ ਤੋਂ ਪਹਿਲਾਂ ਸੋਮਵਾਰ ਦੀ ਰਾਤ ਨੂੰ ਉਸਦੇ ਭਰਾ ਅਤੇ ਦੋਸਤ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਸੀ। ਸ਼ਰਜੀਲ ਇਮਾਮ ਨੂੰ ਦਿੱਲੀ, ਬਿਹਾਰ, ਅਸਾਮ, ਅਰੁਣਾਚਲ, ਮਨੀਪੁਰ ਅਤੇ ਉੱਤਰ ਪ੍ਰਦੇਸ਼ ਪੁਲਿਸ ਲੱਭ ਰਹੀ ਸੀ। ਉਸ ਵਿਰੁੱਧ ਦੇਸ਼ਧ੍ਰੋਹ ਦਾ ਕੇਸ ਦਰਜ ਹੈ। [caption id="attachment_384141" align="aligncenter" width="300"]JNU student Sharjeel Imam Delhi Police Arrested in Bihar JNU ਵਿਦਿਆਰਥੀ ਸ਼ਰਜੀਲ ਇਮਾਮ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ , ਭੜਕਾਊ ਭਾਸ਼ਣ ਦੇਣ ਦਾ ਆਰੋਪ[/caption] ਜੇਐੱਨਯੂ ਦਾ ਪੀਐਚਡੀ ਵਿਦਿਆਰਥੀ ਸ਼ਰਜੀਲ ਇਮਾਮ ਉਸ ਵੇਲੇ ਚਰਚਾ ਦੇ ਵਿੱਚ ਆਇਆ ਸੀ ,ਜਦੋਂ ਉਸ ਦਾ ਇੱਕ ਵਿਵਾਦਗ੍ਰਸਤ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਸੀ। ਇਸ ਵੀਡੀਓ ਲਈ 6 ਰਾਜਾਂ ਦੀ ਪੁਲਿਸ ਨੇ ਸ਼ਰਜੀਲ ਇਮਾਮ ਖਿਲਾਫ ਕੇਸ ਦਰਜ ਕੀਤਾ ਸੀ। ਦਿੱਲੀ, ਯੂਪੀ ਸਮੇਤ ਕਈ ਰਾਜਾਂ ਦੀ ਪੁਲਿਸ ਸ਼ਰਜੀਲ ਇਮਾਮ ਦੀ ਭਾਲ ਕਰ ਰਹੀ ਸੀ। -PTCNews


Top News view more...

Latest News view more...