ਨੌਜਵਾਨਾਂ ਲਈ ਖ਼ੁਸ਼ਖਬਰੀ,ਸੀਬੀਆਈ ਇੰਸਪੈਕਟਰਾਂ ਦੀਆਂ ਨਿਕਲੀਆਂ ਨੌਕਰੀਆਂ

Jobs from CBI inspectors

ਨੌਜਵਾਨਾਂ ਲਈ ਖ਼ੁਸ਼ਖਬਰੀ,ਸੀਬੀਆਈ ਇੰਸਪੈਕਟਰਾਂ ਦੀਆਂ ਨਿਕਲੀਆਂ ਨੌਕਰੀਆਂ:ਦੇਸ਼ ਦੇ ਬੇਰੁਜ਼ਗਾਰ ਨੌਜਵਾਨਾਂ ਦੇ ਲਈ ਬਹੁਤ ਹੀ ਖੁਸ਼ੀ ਦਾ ਮੌਕਾ ਹੈ।ਤੁਹਾਨੂੰ ਦੱਸ ਦੇਈਏ ਕਿ ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (CBI) ਵੱਲੋਂ ਇੰਸਪੈਕਟਰ ਤੇ ਸਬ-ਇੰਸਪੈਕਟਰ ਅਹੁਦੇ ਦੀਆਂ ਨੌਕਰੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।Jobs from CBI inspectorsਇਸ ਦੇ ਲਈ ਯੋਗ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ www.cbi.gov.in ‘ਤੇ ਅਪਲਾਈ ਕਰ ਸਕਦੇ ਹਨ।ਸੈਂਟਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (CBI) ਦੇ ਵਿੱਚ ਕੁੱਲ 53 ਆਸਾਮੀਆਂ ਹਨ।ਐਪਲੀਕੇਸ਼ਨ ਅਪਲਾਈ ਕਰਨ ਤੇ ਫੀਸ ਭਰਨ ਦੀ ਆਖਰੀ ਮਿਤੀ 4 ਜੂਨ, 2018 ਹੈ।Jobs from CBI inspectorsਜਦਕਿ ਕੰਪਿਊਟਰ ਆਧਾਰਤ ਪ੍ਰੀਖਿਆ ਦੀ ਮਿਤੀ 25 ਜੁਲਾਈ ਤੋਂ 20 ਅਗਸਤ ਦੀ ਹੋਵੇਗੀ।ਇਸ ਤੋਂ ਇਲਾਵਾ ਕਿਸੇ ਵੀ ਵਿਸ਼ੇ ‘ਚ ਗ੍ਰੈਜੂਏਸ਼ਨ ਦੀ ਡਿਗਰੀ ਵਾਲਾ ਉਮੀਦਵਾਰ ਬਿਨੈ ਕਰ ਸਕਦਾ ਹੈ।ਉਮਰ ਹੱਦ ਘੱਟੋ-ਘੱਟ 20 ਸਾਲ ਤੇ ਵੱਧ ਤੋਂ ਵੱਧ 30 ਸਾਲ ਹੈ।Jobs from CBI inspectorsਰਿਜ਼ਰਵ ਕੈਟੈਗਰੀ ਲਈ ਛੋਟ ਸਰਕਾਰੀ ਨਿਯਮਾਂ ਮੁਤਾਬਕ ਦਿੱਤੀ ਜਾਵੇਗੀ।ਉਮੀਦਵਾਰ ਨੂੰ ਸਭ ਤੋਂ ਪਹਿਲਾਂ ਕੰਪਿਊਟਰ ਆਧਾਰਤ ਪ੍ਰੀਖਿਆ ਪਾਸ ਕਰਨੀ ਹੋਵੇਗੀ।ਇਸ ਤੋਂ ਬਾਅਦ ਕਮਿਸ਼ਨ ਆਲ ਇੰਡੀਆ ਪੱਧਰ ਦੀ ਮੈਰਿਟ ਲਿਸਟ ਜਾਰੀ ਕਰੇਗਾ।
-PTCNews