Sat, Apr 20, 2024
Whatsapp

ਅਮਰੀਕੀ ਕਾਂਗਰਸ ਨੇ ਰਾਸ਼ਟਰਪਤੀ ਚੋਣਾਂ 'ਚ ਜੋ ਬਾਈਡਨ ਅਤੇ ਕਮਲਾ ਹੈਰਿਸ ਦੀ ਜਿੱਤ 'ਤੇ ਲਾਈ ਮੋਹਰ 

Written by  Shanker Badra -- January 07th 2021 02:35 PM -- Updated: January 07th 2021 04:01 PM
ਅਮਰੀਕੀ ਕਾਂਗਰਸ ਨੇ ਰਾਸ਼ਟਰਪਤੀ ਚੋਣਾਂ 'ਚ ਜੋ ਬਾਈਡਨ ਅਤੇ ਕਮਲਾ ਹੈਰਿਸ ਦੀ ਜਿੱਤ 'ਤੇ ਲਾਈ ਮੋਹਰ 

ਅਮਰੀਕੀ ਕਾਂਗਰਸ ਨੇ ਰਾਸ਼ਟਰਪਤੀ ਚੋਣਾਂ 'ਚ ਜੋ ਬਾਈਡਨ ਅਤੇ ਕਮਲਾ ਹੈਰਿਸ ਦੀ ਜਿੱਤ 'ਤੇ ਲਾਈ ਮੋਹਰ 

ਅਮਰੀਕੀ ਕਾਂਗਰਸ ਨੇ ਰਾਸ਼ਟਰਪਤੀ ਚੋਣਾਂ 'ਚ ਜੋ ਬਾਈਡਨ ਅਤੇ ਕਮਲਾ ਹੈਰਿਸ ਦੀ ਜਿੱਤ 'ਤੇ ਲਾਈ ਮੋਹਰ:ਵਾਸ਼ਿੰਗਟਨ : ਅਮਰੀਕੀ ਕਾਂਗਰਸ ਨੇ ਪਿਛਲੇ ਦਿਨੀਂ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਇਲੈਕਟਰੋਲ ਕਾਲਜ ਦੇ ਨਤੀਜਿਆਂ ਨੂੰ ਸਵੀਕਾਰਦਿਆਂ ਜੋ ਬਾਈਡਨ ਅਤੇ ਕਮਲਾ ਹੈਰਿਸ ਦੀ ਜਿੱਤ 'ਤੇ ਮੋਹਰ ਲਗਾ ਦਿੱਤੀ ਹੈ। ਅਮਰੀਕੀ ਸੰਸਦ ਨੇ ਜੋ ਬਾਈਡਨ ਨੂੰ ਅਗਲਾ ਰਾਸ਼ਟਰਪਤੀ ਅਤੇ ਕਮਲਾ ਹੈਰਿਸ ਨੂੰ ਅਮਰੀਕਾ ਦੀ ਉੱਪ ਰਾਸ਼ਟਰਪਤੀ ਘੋਸ਼ਿਤ ਕਰ ਦਿੱਤਾ ਹੈ। [caption id="attachment_464198" align="aligncenter" width="300"]Joe Biden and Kamla Harris declared President and Vice President of the USA formally ਜੋ ਬਾਈਡਨ ਬਣੇ ਰਸਮੀ ਤੌਰ 'ਤੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ,ਕਮਲਾ ਹੈਰਿਸ ਉੱਪ ਰਾਸ਼ਟਰਪਤੀ[/caption] ਪੜ੍ਹੋ ਹੋਰ ਖ਼ਬਰਾਂ : ਵਿਦਿਆਰਥੀ ਹੋ ਜਾਣ ਤਿਆਰ ! ਪੰਜਾਬ ਸਰਕਾਰ ਨੇ ਇਸ ਦਿਨ ਤੋਂਸਕੂਲ ਖੋਲ੍ਹਣ ਦਾ ਕੀਤਾ ਐਲਾਨ ਜਾਣਕਾਰੀ ਅਨੁਸਾਰ ਨਤੀਜਿਆਂ ਮੁਤਾਬਕਜੋ ਬਾਈਡਨ ਨੂੰ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ 538 ਇਲੈਕਟਰੋਲ ਵੋਟ 'ਚੋਂ 306 ਵੋਟਾਂ ਮਿਲੀਆਂ ਹਨ ,ਜਦਕਿ ਡੋਨਾਲਡ ਟਰੰਪ ਨੂੰ 232 ਇਲੈਕਟਰੋਲ ਵੋਟਾਂ ਮਿਲੀਆਂ ਸਨ। ਕਿਸੇ ਵੀ ਉਮੀਦਵਾਰ ਨੂੰ ਜਿੱਤਣ ਲਈ ਘੱਟੋ-ਘੱਟ 270 ਇਲੈਕਟਰੋਲ ਵੋਟਾਂ ਦੀ ਲੋੜ ਹੁੰਦੀ ਹੈ। ਹੁਣ 20 ਜਨਵਰੀ ਨੂੰ ਜੋਅ ਬਾਈਡੇਨ ਦੇਸ਼ ਦੇ 46ਵੇਂ ਰਾਸ਼ਟਰਪਤੀ ਦੇ ਤੌਰ 'ਤੇ ਸਹੁੰ ਚੁੱਕਣਗੇ। [caption id="attachment_464208" align="aligncenter" width="300"]Joe Biden and Kamla Harris declared President and Vice President of the USA formally ਜੋ ਬਾਈਡਨ ਬਣੇ ਰਸਮੀ ਤੌਰ 'ਤੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ,ਕਮਲਾ ਹੈਰਿਸ ਉੱਪ ਰਾਸ਼ਟਰਪਤੀ[/caption] ਅਮਰੀਕੀ ਕਾਂਗਰਸ ਵੱਲੋਂ ਜੋ ਬਾਈਡਨ ਦੇ ਰਾਸ਼ਟਰਪਤੀ ਚੁਣੇ ਜਾਣ 'ਤੇ ਸੰਵਿਧਾਨਿਕ ਮੋਹਰ ਲਗਾਉਣ ਮਗਰੋਂ ਡੋਨਾਲਡ ਟਰੰਪ ਨੇ ਇਕ ਬਿਆਨ ਜਾਰੀ ਕਰਕੇ ਆਪਣੀ ਹਾਰ ਮੰਨ ਲਈ ਹੈ। ਉਹਨਾਂ ਨੇ ਕਿਹਾ ਕਿ 20 ਜਨਵਰੀ ਨੂੰ ਜੋਅ ਬਾਈਡੇਨ ਨੂੰ ਸੱਤਾ ਦਾ ਵਿਵਸਥਿਤ ਟਰਾਂਸਫਰ ਕੀਤਾ ਜਾਵੇਗਾ। ਇਹ ਪਹਿਲੀ ਵਾਰ ਹੈ ਜਦੋਂ ਟਰੰਪ ਨੇ ਆਪਣੀ ਹਾਰ ਸਵੀਕਾਰ ਕੀਤੀ ਹੈ। ਹੁਣ ਤੱਕ ਉਹ ਚੋਣਾਂ ਵਿਚ ਘਪਲੇਬਾਜ਼ੀ ਦਾ ਦੋਸ਼ ਲਗਾਉਂਦੇ ਹੋਏ ਨਤੀਜਿਆਂ ਨੂੰ ਪਲਟਣ ਦੀ ਕੋਸ਼ਿਸ਼ ਕਰ ਰਹੇ ਸਨ। [caption id="attachment_464207" align="aligncenter" width="300"]Joe Biden and Kamla Harris declared President and Vice President of the USA formally ਜੋ ਬਾਈਡਨ ਬਣੇ ਰਸਮੀ ਤੌਰ 'ਤੇ ਅਮਰੀਕਾ ਦੇ ਨਵੇਂ ਰਾਸ਼ਟਰਪਤੀ ,ਕਮਲਾ ਹੈਰਿਸ ਉੱਪ ਰਾਸ਼ਟਰਪਤੀ[/caption] ਪੜ੍ਹੋ ਹੋਰ ਖ਼ਬਰਾਂ : ਕੰਗਨਾ ਵੱਲੋਂ ਕਿਸਾਨਾਂ ਨੂੰ ਲੈ ਕੇ ਦਿੱਤੇ ਜਾ ਰਹੇ ਬਿਆਨ ਦਾ ਦਿਲਜੀਤ ਨੇ ਇੰਝ ਦਿੱਤਾ ਮੂੰਹ ਤੋੜ ਜਵਾਬ  ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਦੇ ਜਾਰਜੀਆ ਵਿਚ ਚੋਣਾਂ ਵਿਚ ਧਾਂਧਲੀ ਦੇ ਦੋਸ਼ਾਂ ਦੇ ਬਾਅਦ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਹਿੰਸਕ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਨ੍ਹਾਂ ਸਮਰਥਕਾਂ ਨੇ ਵੋਟਾਂ ਦੀ ਗਿਣਤੀ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਕੈਪਿਟਲ ਭਵਨ ਵਿਚ ਵੜਣ ਦੀ ਕੋਸ਼ਿਸ਼ ਕੀਤੀ। ਇਸ ਹਿੰਸਾ ਵਿਚ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਥਿਤੀ ਖ਼ਰਾਬ ਹੁੰਦੇ ਵੇਖ ਵਾਸ਼ਿੰਗਟਨ ਡੀਸੀ ਵਿਚ 15 ਦਿਨ ਲਈ ਐਮਰਜੈਂਸੀ ਐਲਾਨ ਕਰ ਦਿੱਤੀ ਗਈ ਹੈ। -PTCNews


Top News view more...

Latest News view more...