ਭਾਰਤੀ ਮੂਲ ਦੀ ਮਾਲਾ ਅਡਿਗਾ ਨੂੰ ਅਮਰੀਕੀ ਰਾਸ਼ਟਰਪਤੀ ਨੇ ਸੌਂਪੀ ਵੱਡੀ ਜ਼ਿੰਮੇਵਾਰੀ

By Jagroop Kaur - November 22, 2020 12:11 pm

ਅਮਰੀਕਾ : ਵੱਡੀ ਗਿਣਤੀ 'ਚ ਰਿਕਾਰਡ ਤੋੜ ਵੋਟਾਂ ਹਾਸਿਲ ਕਰਕੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡੇਨ ਆਪਣੀ ਸਰਕਾਰ 'ਚ ਹੁਣ ਨਵੀਂ ਟੀਮ ਦਾ ਗਠਨ ਕਰ ਰਹੇ ਹਨ । ਜਿਸ ਦੇ ਲਈ ਉਹ ਚੁਣ ਚੁਣ ਕੇ ਉਹ ਮੰਤਰੀ ਆਪਣੀ ਟੀਮ 'ਚ ਸ਼ਾਮਿਲ ਕਰ ਰਹੇ ਹਨ ਜਿੰਨਾ ਤੋਂ ਉਹ ਬਹੁਤ ਉੱਮੀਦਾਂ ਰੱਖਦੇ ਹਨ। ਵ੍ਹਾਈਟ ਹਾਊਸ ਇਸ ਵਿਚ ਉਹਨਾਂ ਨੇ ਓਬਾਮਾ ਪ੍ਰਸ਼ਾਸਨ ਦੇ ਚਾਰ ਅਧਿਕਾਰੀਆਂ ਨੂੰ ਵੀ ਉੱਚ ਅਹੁਦੇ ਦਿੱਤੇ ਹਨ। ਇਥੇ ਖਾਸ ਗੱਲ ਇਹ ਹੈ ਕਿ ਬਾਈਡਨ ਨੇ ਕਮਲਾ ਹੈਰਿਸ ਤੋਂ ਬਾਅਦ ਹੁਣ ਇਸ ਟੀਮ ਵਿਚ ਭਾਰਤੀ ਮੂਲ ਦੀ ਇਕ ਹੋਰ ਮਹਿਲਾ ਨੂੰ ਸ਼ਾਮਿਲ ਕੀਤਾ ਹੈ, ਰਾਸ਼ਟਰਪਤੀ ਵਲੋਂ ਨਿਯੁਕਤ ਕੀਤੀ ਮਹਿਲਾ ਦਾ ਨਾਮ ਮਾਲਾ ਅਡਿਗਾ ।

ਭਾਰਤੀ ਮੂਲ ਦੀ ਮਾਲਾ ਅਡਿਗਾ ਹੋਵੇਗੀ ਬਾਇਡੇਨ ਦੀ ਪਤਨੀ ਦੀ ਸਲਾਹਕਾਰ

ਜਾਣਕਾਰੀ ਮੁਤਾਬਿਕ ਮਾਲਾ ਅਡਿਗਾ, ਜਿਲ ਦੀ ਪਾਲਿਸੀ ਡਾਇਰੈਕਟਰ ਦੇ ਤੌਰ 'ਤੇ ਕੰਮ ਕਰੇਗੀ। ਉਹਨਾਂ ਦਾ ਕੰਮ ਫਸਟ ਲੇਡੀ ਦੇ ਤੌਰ 'ਤੇ ਜਿਲ ਦੀਆਂ ਤਰਜੀਹਾਂ ਤੈਅ ਕਰਨਾ ਹੋਵੇਗਾ। ਉਹ ਪਹਿਲਾਂ ਬਾਈਡੇਨ ਫਾਊਂਡੇਸ਼ਨ ਵਿਚ ਉੱਚ ਪੱਧਰੀ ਸਿੱਖਿਆ ਅਤੇ ਸੈਨਾ ਦੇ ਪਰਿਵਾਰਾਂ ਦੀ ਡਾਇਰੈਕਟਰ ਰਹਿ ਚੁੱਕੀ ਹੈ। ਮਾਲਾ ਨੇ ਓਬਾਮਾ ਪ੍ਰਸ਼ਾਸਨ ਵਿਚ ਜਿਲ ਬਾਈਡੇਨ ਦੀ ਸਲਾਹਕਾਰ ਦੇ ਤੌਰ 'ਤੇ ਵੀ ਕੰਮ ਕੀਤਾ ਹੈ।

ਭਾਰਤੀ ਮੂਲ ਦੀ ਮਾਲਾ ਅਡਿਗਾ ਹੋਵੇਗੀ ਬਾਇਡੇਨ ਦੀ ਪਤਨੀ ਦੀ ਸਲਾਹਕਾਰ
ਹੋਰ ਪੜ੍ਹੋ :ਜੋਅ ਬਾਈਡੇਨ ਦੇ ਰੂਪ ‘ਚ ਅਮਰੀਕਾ ਨੂੰ ਮਿਲਿਆ 46ਵਾਂ ਰਾਸ਼ਟਰਪਤੀ

ਜਾਣੋ ਕੌਣ ਹੈ Mala Adiga...

ਮਾਲਾ ਇਲਿਨੋਈਸ ਦੀ ਰਹਿਣ ਵਾਲੀ ਹੈ ਅਤੇ ਯੂਨੀਵਰਸਿਟੀ ਆਫ ਮਿਨਿਸੋਟਾ ਸਕੂਲ ਆਫ ਪਬਲਿਕ ਹੈਲਥ ਦੇ ਗ੍ਰਿਨਲ ਕਾਲਜ ਅਤੇ ਪਬਲਿਕ ਹੈਲਥ ਅਤੇ ਸ਼ਿਕਾਗੋ ਲਾਅ ਸਕੂਲ ਤੋਂ ਸਿੱਖਿਆ ਪ੍ਰਾਪਤ ਕੀਤੀ ਹੈ। ਉਹਨਾਂ ਸਾਲ 2008 'ਚ ਓਬਾਮਾ ਦੇ ਪ੍ਰਚਾਰ ਅਭਿਆਨ ਟੀਮ ਨਾਲ ਜੁੜਨ ਤੋਂ ਪਹਿਲਾਂ ਅਡਿਗਾ ਸ਼ਿਕਾਗੋ ਲਾਅ ਫਰਮ 'ਚ ਕੰਮ ਕਰਦੀ ਸੀ। ਸ਼ੁਰੂਆਤ 'ਚ ਅਡਿਗਾ ਨੇ ਓਬਾਮਾ ਪ੍ਰਸ਼ਾਸਨ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਐਸੋਸੀਏਟ ਅਟਾਰਨੀ ਜਨਰਲ ਦੇ ਵਕੀਲ ਦੇ ਤੌਰ 'ਤੇ ਕੀਤੀ ਸੀ। ਅਡਿਗਾ ਤੋਂ ਇਲਾਵਾ ਬਾਇਡਨ ਨੇ ਵ੍ਹਾਈਟ ਹਾਊਸ ਦੇ ਸੀਨੀਅਰ ਸਟਾਫ ਦੇ ਤੌਰ 'ਤੇ ਚਾਰ ਹੋਰ ਲੋਕਾਂ ਦੀ ਨਿਯੁਕਤੀ ਕੀਤੀ ਹੈ |

ਹੋਰ ਪੜ੍ਹੋ : ਅਮਰੀਕਾ ਦੀ ਪਹਿਲੀ ਭਾਰਤੀ ਮੂਲ ਦੀ ਉਪ ਰਾਸ਼ਟਰਪਤੀ ਬਣ ਕਮਲਾ ਹੈਰਿਸ ਨੇ ਰਚਿਆ ਇਤਿਹਾਸ

ਜ਼ਿਕਰਯੋਗ ਹੈ ਕਿ ਬਾਈਡੇਨ ਨੇ ਆਪਣੀ ਟੀਮ ਦਾ ਐਲਾਨ ਕਰਦਿਆਂ ਕਿਹਾ,''ਮੈਂ ਆਪਣੀ ਟੀਮ ਵਿਚ ਹੋਰ ਵੀ ਮੈਂਬਰਾਂ ਦੇ ਨਾਮ ਦਾ ਐਲਾਨ ਕਰਨ ਵਿਚ ਮਾਣ ਮਹਿਸੂਸ ਕਰ ਰਿਹਾ ਹਾਂ, ਜੋ ਅਮਰੀਕਾ ਵਿਚ ਮੁਸ਼ਕਲ ਸਮੇਂ ਵਿਚ ਤਬਦੀਲੀ ਲਿਆਉਣ ਦੇ ਲਈ ਹਰ ਇਕ ਪਹਿਲੂ 'ਤੇ ਕੰਮ ਕਰਨਗੇ । ਜੋ ਨੇ ਕਿਹਾ ਕਿ ਸਾਡੇ ਦੇਸ਼ ਦੇ ਸਾਹਮਣੇ ਜਿਹੜੀਆਂ ਚੁਣੌਤੀਆਂ ਹਨ ਉਹਨਾਂ ਨੂੰ ਪਾਰ ਕਰਨ ਦਾ ਸਮਰਪਣ ਉਹਨਾਂ ਦੇ ਪਿਛੋਕੜ ਅਤੇ ਤਜੁਰਬੇ ਤੋਂ ਹੈ। ਉਹਨਾ ਭਰੋਸਾ ਦਵਾਇਆ ਕਿ ਉਹ ਅਮਰੀਕਾ ਦੇ ਲੋਕਾਂ ਦੀ ਸੇਵਾ ਕਰਨਗੇ ਅਤੇ ਬਿਹਤਰ, ਨਿਆਂਪੂਰਨ ਅਤੇ ਸੰਯੁਕਤ ਦੇਸ਼ ਤਿਆਰ ਕਰਨ ਵਿਚ ਮਦਦ ਕਰਨ ਦੇ ਲਈ ਹਮੇਸ਼ਾ ਤੱਤਪਰ ਰਹਿਣਗੇ।

Mala Adiga of Indian origin has also been included in Biden team

 

adv-img
adv-img