ਚੋਣ ਜਿੱਤੇ ਤਾਂ ਅਮਰੀਕਾ ‘ਚ ਮੁਫ਼ਤ ਪ੍ਰਦਾਨ ਕਰਾਂਗੇ ਕੋਰੋਨਾ ਵੈਕਸੀਨ -ਜੋਅ ਬਿਡੇਨ

Joe Biden promises free Covid vaccine in US
ਚੋਣ ਜਿੱਤੇ ਤਾਂ ਅਮਰੀਕਾ 'ਚ ਮੁਫ਼ਤ ਪ੍ਰਦਾਨ ਕਰਾਂਗੇ ਕੋਰੋਨਾ ਵੈਕਸੀਨ -ਜੋਅ ਬਿਡੇਨ
Joe Biden promises free Covid vaccine in US: ਵਾਸ਼ਿੰਗਟਨ: ਚੋਣ ਜਿੱਤੇ ਤਾਂ ਅਮਰੀਕਾ ‘ਚ ਮੁਫ਼ਤ ਪ੍ਰਦਾਨ ਕਰਾਂਗੇ ਕੋਰੋਨਾ ਵੈਕਸੀਨ -ਜੋਅ ਬਿਡੇਨ: ਕੋਰੋਨਾਵਾਇਰਸ ਤੋਂ ਬਚਾਅ ਲਈ ਵੈਕਸੀਨ ਸਿਆਸੀ ਪ੍ਰਚਾਰ ਦਾ ਮੁੱਖ ਮੁੱਦਾ ਬਣ ਚੁੱਕਾ ਹੈ । ਡੈਮੋਕਰੇਟਿਕ ਉਮੀਦਵਾਰ ਜੋ ਬਿਡੇਨ ਨੇ ਵਾਅਦਾ ਕੀਤਾ ਹੈ ਕਿ ਜੇ 3 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਉਹ ਰਾਸ਼ਟਰਪਤੀ ਚੁਣੇ ਗਏ ਤਾਂ ਉਹ ਅਮਰੀਕੀਆਂ ਲਈ ਕੋਵਿਡ -19 ਤੋਂ ਬਚਾਅ ਵਾਸਤੇ ਮੁਫ਼ਤ ਟੀਕਾਕਰਣ ਨੂੰ ਯਕੀਨੀ ਬਣਾਉਣਗੇ । ਉਹਨਾਂ ਕਿਹਾ ਅਮਰੀਕਾ ਦੇਸ਼ ਦੇ ਹਰ ਨਾਗਰਿਕ ਨੂੰ ਮੁਫ਼ਤ ‘ਚ ਕੋਰੋਨਾ ਵੈਕਸੀਨ ਦਿੱਤੀ ਜਾਵੇਗੀ।
Joe Biden promises free Covid vaccine in US
ਚੋਣ ਜਿੱਤੇ ਤਾਂ ਅਮਰੀਕਾ ‘ਚ ਮੁਫ਼ਤ ਪ੍ਰਦਾਨ ਕਰਾਂਗੇ ਕੋਰੋਨਾ ਵੈਕਸੀਨ -ਜੋਅ ਬਿਡੇਨ
ਆਪਣੇ ਗ੍ਰਹਿ ਰਾਜ ਡੇਲਾਵੇਅਰ ਵਿੱਚ ਚੋਣ ਪ੍ਰਚਾਰ ਦੌਰਾਨ ਕੋਰੋਨਾਵਾਇਰਸ ਉੱਤੇ ਇੱਕ ਭਾਸ਼ਣ ਵਿੱਚ, ਬਿਡੇਨ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਕੋਰੋਨਾਵਾਇਰਸ ਮਹਾਂਮਾਰੀ ਦਾ ਮੁਕਾਬਲਾ ਕਰਨ ਦੀਆਂ ਉਨ੍ਹਾਂ ਦੀਆਂ ਤਮਾਮ ਨੀਤੀਆਂ ਦੀ ਸਖ਼ਤ ਸ਼ਬਦਾਂ ਵਿੱਚ ਤਿੱਖੀ ਨਿੰਦਿਆ ਕੀਤੀ, ਜਿਸ ਨਾਲ 220,000 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਦੇਸ਼ ਦੀ ਆਰਥਿਕਤਾ ਉੱਤੇ ਵਿਨਾਸ਼ਕਾਰੀ ਪ੍ਰਭਾਵ ਪਿਆ ਹੈ।
Joe Biden promises free Covid vaccine in US
ਚੋਣ ਜਿੱਤੇ ਤਾਂ ਅਮਰੀਕਾ ‘ਚ ਮੁਫ਼ਤ ਪ੍ਰਦਾਨ ਕਰਾਂਗੇ ਕੋਰੋਨਾ ਵੈਕਸੀਨ -ਜੋਅ ਬਿਡੇਨ
ਉਹਨਾਂ ਕਿਹਾ ਕਿ ਜਿਵੇਂ ਕਿ ਟਰੰਪ ਵੱਲੋਂ ਲੋਕਾਂ ਨੂੰ ਦੱਸਿਆ ਗਿਆ ਹੈ ਕਿ ਕੋਰੋਨਾ ਦੂਰ ਜਾ ਰਿਹਾ ਹੈ, ਅਸੀਂ ਇਸ ਨਾਲ ਰਹਿਣਾ ਸਿੱਖ ਰਹੇ ਹਨ। ਪਰ ਟਰੰਪ ਦੀ ਇਸ ਟਿੱਪਣੀ ਨੂੰ ਨਕਾਰਦੇ ਜਿਵੇਂ ਕਿ ਮੈਂ ਦੱਸਿਆ ਕਿ ਅਸਲ ‘ਚ “ਅਸੀਂ ਇਸ ਨਾਲ ਰਹਿਣਾ ਨਹੀਂ ਸਿੱਖ ਰਹੇ ਬਲਕਿ ਇਸ ਨਾਲ ਮਰਨਾ ਸਿੱਖ ਰਹੇ ਹਾਂ । ਅੱਗੇ ਸਰਦੀਆਂ ਦਾ ਮੌਸਮ ਹੈ ! ਦੱਸ ਦੇਈਏ ਕਿ ਟਰੰਪ ਦੇ ਕਾਰਜਕਾਲ ‘ਤੇ ਨਿਸ਼ਾਨਾ ਸਾਧਦੇ ਹੋਏ ਬਿਡੇਨ ਨੇ ਇਸ਼ਾਰਾ ਕੀਤਾ ਕਿ ਜੇਕਰ ਟਰੰਪ ਦੇ ਹੱਥ ‘ਚ ਵਾਗਡੋਰ ਰਹੀ ਤਾਂ ਹਾਲਾਤ ਕੀ ਹੋਣਗੇ।
ਬੀਡੇਨ ਨੇ ਕਿਹਾ ਪਹਿਲਾਂ ਹੀ ਅਮਰੀਕਾ ‘ਚ 220,000 ਤੋਂ ਵੀ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ , ਕੋਲੰਬੀਆ ਵਿਸ਼ਵ-ਵਿਦਿਆਲੇ ਦੇ ਇੱਕ ਨਵੇਂ ਅਧਿਐਨ ਤੋਂ ਹੋਰ ਵੀ ਕਈ ਖ਼ੁਲਾਸੇ ਹੋਏ ਹਨ ! ਉਹਨਾਂ ਕਿਹਾ ਕਿ ਜੇਕਰ ਸਾਡੇ ਕੋਲ ਇੱਕ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਟੀਕਾ ਹੋਵੇਗਾ , ਉਹ ਸਾਰਿਆਂ ਨੂੰ ਮੁਫ਼ਤ ਪ੍ਰਦਾਨ ਕੀਤਾ ਜਾਵੇਗਾ , ਚਾਹੇ ਬੀਮਾ ਹੋਵੇ ਜਾਂ ਨਾ !
Joe Biden promises free Covid vaccine in US
ਚੋਣ ਜਿੱਤੇ ਤਾਂ ਅਮਰੀਕਾ ‘ਚ ਮੁਫ਼ਤ ਪ੍ਰਦਾਨ ਕਰਾਂਗੇ ਕੋਰੋਨਾ ਵੈਕਸੀਨ -ਜੋਅ ਬਿਡੇਨ
ਉਹਨਾਂ ਕਿਹਾ ਜੇਕਰ ਉਹ ਚੁਣੇ ਜਾਂਦੇ ਹਨ , ਤਾਂ COVID-19 ਵੈਕਸੀਨ ਦੀ ਲੋੜ ਅਨੁਸਾਰ ਖਰੀਦ-ਵਿਕਰੀ ਕਰਨ ਦਾ ਨਿਰਦੇਸ਼ ਦੇਣਗੇ , ਤਾਂਕਿ  ਵੈਕਸੀਨ ਲੋਕਾਂ ਤੱਕ ਪੁੱਜਦੀ ਕੀਤੀ ਜਾ ਸਕੇ । ਉਹਨਾਂ ਟਰੰਪ ‘ਤੇ ਦੋਸ਼ ਲਗਾਇਆ ਕਿ ‘ਕੋਰੋਨਾ ਨਾਲ ਨਿਪਟਣ ਲਈ’ ਉਸ ਕੋਲ ਕੋਈ ਪੁਖ਼ਤਾ ਅਤੇ ਠੋਸ ਯੋਜਨਾ ਨਹੀਂ ਹੈ । ਉਹਨਾਂ ਕਿਹਾ ਕਿ ਜੇਕਰ ਉਹ ਸੱਤਾ ‘ਚ ਆਏ ਤਾਂ ਪੂਰੀ ਯੋਜਨਾ ਸਹਿਤ ਕੰਮ ਕਰਨਗੇ ਅਤੇ ਉਹਨਾਂ ਦੀ ਕੋਸ਼ਿਸ਼ ਰਹੇਗੀ ਕਿ ਜਲਦ ਕੋਰੋਨਾ ਤੋਂ ਉਭਰਿਆ ਜਾ ਸਕੇ ਅਤੇ ਹਲਾਤ ਕਾਬੂ ‘ਚ ਕੀਤੇ ਜਾਣ।