ਹਾਦਸੇ/ਜੁਰਮ

ਦਰਦਨਾਕ ਸੜਕ ਹਾਦਸੇ 'ਚ ਅਧਿਆਪਕ ਦੀ ਮੌਤ, ਸੋਗ 'ਚ ਡੁੱਬਿਆ ਪਰਿਵਾਰ

By Jashan A -- August 07, 2019 6:59 pm

ਦਰਦਨਾਕ ਸੜਕ ਹਾਦਸੇ 'ਚ ਅਧਿਆਪਕ ਦੀ ਮੌਤ, ਸੋਗ 'ਚ ਡੁੱਬਿਆ ਪਰਿਵਾਰ,ਜੋਗਾ: ਪੰਜਾਬ 'ਚ ਵਧ ਰਹੀ ਆਵਾਜਾਈ ਅਤੇ ਤੇਜ਼ ਰਫਤਾਰ ਸੜਕੀ ਹਾਦਸਿਆਂ ਦਾ ਮੁੱਖ ਕਾਰਨ ਬਣਦੀ ਜਾ ਰਹੀ ਹੈ। ਆਏ ਦਿਨ ਇਹਨਾਂ ਹਾਦਸਿਆਂ ਦੇ ਕਾਰਨ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ।

ਤਾਜ਼ਾ ਮਾਮਲਾ ਪਿੰਡ ਜੋਗਾ ਤੋਂ ਸਾਹਮਣੇ ਆਇਆ ਹੈ। ਜਿਥੇ ਸੜਕੀ ਹਾਦਸੇ 'ਚ ਇੱਕ ਅਧਿਆਪਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅਜੈ ਕੁਮਾਰ ਵਾਸੀ ਮਲੋਟ ਵਜੋਂ ਹੋਈ ਹੈ।

ਹੋਰ ਪੜ੍ਹੋ:ਅੰਮ੍ਰਿਤਸਰ ਰੇਲ ਹਾਦਸੇ ਦਾ ਮਾਮਲਾ ਪਹੁੰਚਿਆ ਹਾਈਕੋਰਟ ,ਪਟੀਸ਼ਨਕਰਤਾ ਨੇ ਹਾਈਕੋਰਟ ਤੋਂ ਕੀਤੀ ਇਹ ਮੰਗ

ਮਿਲੀ ਜਾਣਕਾਰੀ ਮੁਤਾਬਕ ਅਜੈ ਕੁਮਾਰ ਬੁੱਧਵਾਰ ਸਵੇਰੇ ਘਰ ਤੋਂ ਸਕੂਲ ਲਈ ਕਾਰ ਤੇ ਆ ਰਿਹਾ ਸੀ ਕਿ ਕਾਰ ਅਚਾਨਕ ਦਰੱਖਤ ਨਾਲ ਟਕਰਾ ਗਈ, ਉੱਥੇ ਸੈਰ ਕਰਨ ਆ ਰਹੇ ਲੋਕਾਂ ਨੇ ਅਜੈ ਕੁਮਾਰ ਨੂੰ ਬਾਹਰ ਕੱਢਿਆ ਪਰ ਹਸਪਤਾਲ ਲਿਜਾਣ ਸਮੇਂ ਹੀ ਰਸਤੇ ਵਿਚ ਅਜੈ ਕੁਮਾਰ ਨੇ ਦਮ ਤੋੜ ਦਿੱਤਾ।

ਇਸ ਮੌਤ 'ਤੇ ਨਗਰ ਪੰਚਾਇਤ ਜੋਗਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਤੇ ਲੜਕੇ ਜੋਗਾ ਦੇ ਅਧਿਆਪਕਾਂ ਨੇ ਅਜੈ ਕੁਮਾਰ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

-PTC News

  • Share