ਮੁੱਖ ਖਬਰਾਂ

ਲਾਲ ਕਿਲ੍ਹੇ ਦੀ ਘਟਨਾ ਬੇਹੱਦ ਨਿੰਦਨਯੋਗ, ਫ਼ਿਰਕੂ ਅਨਸਰਾਂ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ : ਉਗਰਾਹਾਂ

By Jagroop Kaur -- January 26, 2021 9:41 pm

ਬੀ ਕੇ ਯੂ ਏਕਤਾ (ਉਗਰਾਹਾਂ) ਨੇ ਅੱਜ ਦਿੱਲੀ ਅੰਦਰ ਮੋਦੀ ਹਕੂਮਤ ਵੱਲੋਂ ਕਿਸਾਨਾਂ 'ਤੇ ਜਬਰ ਕਰਨ ਤੇ ਯੂ ਪੀ ਦੇ ਨੌਜਵਾਨ ਕਿਸਾਨ ਨੂੰ ਗੋਲੀ ਮਾਰ ਕੇ ਸ਼ਹੀਦ ਕਰਨ ਦੀ ਸਖ਼ਤ ਨਿੰਦਾ ਕੀਤੀ ਹੈ। ਨਾਲ ਹੀ ਕਿਸਾਨਾਂ ਨੂੰ ਫ਼ਿਰਕੂ ਤੱਤਾਂ ਤੋਂ ਸੁਚੇਤ ਰਹਿਣ ਤੇ ਉਨ੍ਹਾਂ ਦੇ ਪਾਟਕ-ਪਾਊ ਮਨਸੂਬਿਆਂ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਸੁਣਵਾਈ ਕਰਦਿਆਂ ਕਿਹਾ ਕਿ ਅੱਜ ਦੀਆਂ ਘਟਨਾਵਾਂ ਕਿਸਾਨਾਂ ਅੰਦਰ ਫੈਲ ਰਹੇ ਤਿੱਖੇ ਰੋਹ ਵੱਲ ਸੰਕੇਤ ਕਰਦੀਆਂ ਹਨ ਤੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਤੋਂ ਮੁਨਕਰ ਹੋ ਕੇ ਇਸ ਰੋਹ ਨੂੰ ਵਿਸਫੋਟਕ ਹੋਣ ਵੱਲ ਧੱਕ ਰਹੀ ਹੈ।Farmers Tractor March Violence: Punjab CM Captain Amarinder Singh ordered high alert in Punjab amid violence at tractor march in Delhi.

ਪੜ੍ਹੋ ਹੋਰ ਖ਼ਬਰਾਂ : ਹੁਣ ਦਿੱਲੀ ਦੇ ਕੁੱਝ ਇਲਾਕਿਆਂ ‘ਚ ਬੰਦ ਰਹੇਗੀ ਇੰਟਰਨੈੱਟ ਸੇਵਾਵਾਂ ,ਹਾਲਾਤ ਤਣਾਅਪੂਰਨ 

ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਮਿੱਥੇ ਅਨੁਸਾਰ ਅੱਜ ਦੇ ਰੋਸ ਮਾਰਚ ਨੂੰ ਅਨੁਸ਼ਾਸਨਬੱਧ ਤਰੀਕੇ ਨਾਲ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਦੀਆਂ ਸੜਕਾਂ 'ਤੇ ਰੋਸ ਮਾਰਚ ਕਰਨਾ ਲੋਕਾਂ ਦਾ ਬੁਨਿਆਦੀ ਜਮਹੂਰੀ ਹੱਕ ਹੈ ਤੇ ਮੋਦੀ ਹਕੂਮਤ ਇਸ ਹੱਕ ਨੂੰ ਕੁਚਲਣ ਲਈ ਕੋਈ ਨਾ ਕੋਈ ਬਹਾਨਾ ਤਲਾਸ਼ਦੀ ਆ ਰਹੀ ਹੈ। ਅੱਜ ਲੋਕਾਂ ਨੇ ਆਪਣਾ ਇਹ ਹੱਕ ਬੁਲੰਦ ਕੀਤਾ ਹੈ।Internet services will now be closed 12 o'clock at night in some parts of Delhi

ਹੋਰ ਖ਼ਬਰ :ਕਿਸਾਨਾਂ ਤੇ ਪੁਲਿਸ ਵਿਚਾਲੇ ਹਿੰਸਾ ਤੋਂ ਬਾਅਦ ਪ੍ਰਸ਼ਾਸਨ ਨੇ ਵਧਾਈ ਸੁਰੱਖਿਆ

ਉਨ੍ਹਾਂ ਨਾਲ ਹੀ ਫ਼ਿਰਕੂ ਤੱਤਾਂ ਵੱਲੋਂ ਅੰਦੋਲਨ ਨੂੰ ਲੀਹੋਂ ਲਾਹੁਣ ਤੇ ਆਪਣੇ ਸੌੜੇ ਮੰਤਵਾਂ ਲਈ ਵਰਤਣ ਦੇ ਮਨਸੂਬਿਆਂ ਦੀ ਜ਼ੋਰਦਾਰ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਕਿਸਾਨ ਮੰਗਾਂ ਲਈ ਲਡ਼ਿਆ ਜਾ ਰਿਹਾ ਸੰਘਰਸ਼ ਹੈ ਜਿਸ ਨੂੰ ਸਮਾਜ ਦੇ ਸਭ ਧਰਮਾਂ-ਜਾਤਾਂ ਦੇ ਲੋਕ ਸਮਰਥਨ ਦੇ ਰਹੇ ਹਨ। ਇਸ ਅੰਦੋਲਨ ਨੂੰ ਧਰਮ ਆਧਾਰਤ ਰਾਜ ਬਣਾਉਣ ਦੇ ਮਕਸਦਾਂ ਲਈ ਵਰਤਣ ਦੀ ਇਜਾਜ਼ਤ ਕਦਾਚਿਤ ਨਹੀਂ ਦਿੱਤੀ ਜਾ ਸਕਦੀ।

  • Share