ਬਾਲੀਵੁੱਡ ਅਦਾਕਾਰ ਜਾਨ ਅਬ੍ਰਾਹਮ ਵੱਲੋਂ ਪਟਿਆਲੇ ‘ਚ ਕੁੱਤੇ ਨੂੰ ਗੋਲੀ ਮਾਰਨ ਵਾਲੀ ਘਟਨਾ ਦੀ ਨਿੰਦਾ

John Abraham Expresses Angst After Man Kills Stray Dog With Rifle
ਬਾਲੀਵੁੱਡਅਦਾਕਾਰਜਾਨ ਅਬ੍ਰਾਹਮ ਵੱਲੋਂ ਪਟਿਆਲੇ 'ਚ ਕੁੱਤੇ ਨੂੰ ਗੋਲੀ ਮਾਰਨ ਵਾਲੀ ਘਟਨਾ ਦੀ ਨਿੰਦਾ 

ਪਟਿਆਲਾ : ਪਟਿਆਲਾ ਜ਼ਿਲ੍ਹੇ ਦੇ ਪਿੰਡ ਖ਼ਾਸਪੁਰ ਦੇ ਇੱਕ ਨੌਜਵਾਨ ਵੱਲੋਂ ਬੀਤੇ ਦਿਨੀਂ ਕੁੱਤੇ ਨੂੰ ਗੋਲੀ ਮਾਰ ਕੇ ਉਸ ਦੀ ਵੀਡੀਓ ਬਣਾ ਸ਼ੋਸ਼ਲ ਮੀਡੀਆ ‘ਤੇ ਪਾਉਣ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਬਾਲੀਵੁੱਡ ਅਦਾਕਾਰ ਜਾਨ ਅਬ੍ਰਾਹਮ ਨੇ ਇੱਕ ਵਿਅਕਤੀ ਵੱਲੋਂ ਅਵਾਰਾ ਕੁੱਤੇ ਨੂੰ ਆਪਣੀ ਰਾਈਫ਼ਲ ਨਾਲ ਗੋਲੀ ਮਾਰਨ ਤੋਂ ਬਾਅਦ ਜਾਨਵਰ ਵਿਰੁੱਧ ਹਿੰਸਾ ਦੀ ਨਿੰਦਾ ਕੀਤੀ ਹੈ।

John Abraham Expresses Angst After Man Kills Stray Dog With Rifle
ਬਾਲੀਵੁੱਡ ਅਦਾਕਾਰ ਜਾਨ ਅਬ੍ਰਾਹਮ ਵੱਲੋਂ ਪਟਿਆਲੇ ‘ਚ ਕੁੱਤੇ ਨੂੰ ਗੋਲੀ ਮਾਰਨ ਵਾਲੀ ਘਟਨਾ ਦੀ ਨਿੰਦਾ

ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ 2 ਮਹੀਨੇ ਮੁਫ਼ਤ ਦੇਵੇਗੀ ਰਾਸ਼ਨ , ਜੇਕਰ ਡਿੱਪੂ ਵਾਲਾ ਰਾਸ਼ਨ ਦੇਣ ਤੋਂ ਕਰੇ ਇੰਨਕਾਰ ਤਾਂ ਇੱਥੇ ਕਰੋ ਤਰੁੰਤ ਸ਼ਿਕਾਇਤ

ਅਦਾਕਾਰ ਨੇ ਟਵੀਟ ਕਰਕੇ ਇਸ ਘਟਨਾ ‘ਤੇ ਆਪਣਾ ਗੁੱਸਾ ਜ਼ਾਹਰ ਕੀਤਾ ਅਤੇ ਨਾਗਰਿਕਾਂ ਨੂੰ ਜਾਨਵਰ ਦੇ ਜ਼ੁਲਮ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਹੈ। ਅਦਾਕਾਰ ਜਾਨ ਅਬ੍ਰਾਹਮ ਨੇ ਕਿਹਾ ਕਿ ਪੰਜਾਬ ‘ਚ ਜਾਨਵਰ ਵਿਰੁੱਧਕੀਤੇ ਗਏਜ਼ੁਲਮ ਬਾਰੇ ਜਾਣ ਕੇ ਦੁੱਖ ਹੋਇਆ ਹੈ। ਉਨ੍ਹਾਂ ਨੇ ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ ਹੈ।

John Abraham Expresses Angst After Man Kills Stray Dog With Rifle
ਬਾਲੀਵੁੱਡ ਅਦਾਕਾਰ ਜਾਨ ਅਬ੍ਰਾਹਮ ਵੱਲੋਂ ਪਟਿਆਲੇ ‘ਚ ਕੁੱਤੇ ਨੂੰ ਗੋਲੀ ਮਾਰਨ ਵਾਲੀ ਘਟਨਾ ਦੀ ਨਿੰਦਾ

ਇਸ ਮਾਮਲੇ ‘ਚ ਪੁਲਿਸ ਵੱਲੋਂ ਕੀਤੀ ਤੁਰੰਤ ਕਾਰਵਾਈ ‘ਤੇ ਅਦਾਕਾਰ ਜਾਨ ਅਬ੍ਰਾਹਮ ਨੇ ਟਵੀਟ ਕਰਦੇ ਹੋਏ ਪੰਜਾਬ ਪੁਲਿਸ ਤੇ ਐਸਐਸਪੀ ਪਟਿਆਲਾ ਵਿਕਰਮਜੀਤ ਦੁੱਗਲ ਦੀ ਸ਼ਲਾਘਾ ਕੀਤੀ ਹੈ। ਜਾਨ ਅਬ੍ਰਾਹਮ ਨੇ ਟਵੀਟ ‘ਚ ਲਿਖਿਆ ਹੈ ਕਿ ਪਾਤੜਾਂ ਵਿਖੇ ਕੁੱਤੇ ਨੂੰ ਗੋਲ਼ੀ ਮਾਰਨ ਦੀ ਖ਼ਬਰ ਮਿਲਣ ‘ਤੇ ਉਹ ਬਹੁਤ ਦੁਖੀ ਹਨ, ਪਰ ਇਸ ਦੇ ਨਾਲ ਹੀ ਮੀਤ ਅਰਸ਼ ਵਲੋਂ ਸ਼ਿਕਾਇਤ ਕਰਨ, ਪੰਜਾਬ ਪੁਲਿਸ ਤੇ ਐਸਐਸਪੀ ਵਿਕਰਮਜੀਤ ਦੁੱਗਲ ਦੇ ਧੰਨਵਾਦੀ ਹਨ।

John Abraham Expresses Angst After Man Kills Stray Dog With Rifle
ਬਾਲੀਵੁੱਡ ਅਦਾਕਾਰ ਜਾਨ ਅਬ੍ਰਾਹਮ ਵੱਲੋਂ ਪਟਿਆਲੇ ‘ਚ ਕੁੱਤੇ ਨੂੰ ਗੋਲੀ ਮਾਰਨ ਵਾਲੀ ਘਟਨਾ ਦੀ ਨਿੰਦਾ

ਇੱਕ ਨੌਜਵਾਨ ਵੱਲੋਂ ਕੁੱਤੇ ਦੇ ਗੋਲੀ ਮਾਰ ਕੇ ਉਸ ਨੂੰ ਮਾਰਨ ਦੀ ਬਣਾਈ ਵੀਡੀਓ ਨੂੰ ਸ਼ੋਸ਼ਲ ਮੀਡੀਆ ‘ਤੇ ਦੇਖ ਕੇ ਲੋਕ ਉਸ ਨੂੰ ਲਾਹਣਤਾਂ ਪਾ ਰਹੇ ਸਨ ਅਤੇ ਲੋਕਾਂ ਵੱਲੋਂ ਵੱਡੇ ਪੱਧਰ ‘ਤੇ ਇਹ ਵੀਡੀਓ ਸਾਂਝੀ ਕੀਤੀ ਜਾ ਰਹੀ ਸੀ। ਇਸ ਮਗਰੋਂ ਸਾਬਕਾ ਕੇਂਦਰੀ ਮੋਨਿਕਾ ਗਾਂਧੀ ਦੇ ਹੁਕਮਾਂ ‘ਤੇ ਪੰਜਾਬ ਦੇ ਡੀ. ਜੀ. ਪੀ. ਨੇ ਪਾਤੜਾਂ ਪੁਲਿਸ ਨੂੰ ਕਾਰਵਾਈ ਦੇ ਹੁਕਮ ਜਾਰੀ ਕੀਤੇ ਸਨ।

ਪੰਜਾਬ ਸਰਕਾਰ ਵੱਲੋਂ ਮੁਕੰਮਲ ਲੌਕਡਾਊਨ ਲਾਉਣ ਤੋਂ ਇਨਕਾਰ , ਪੜ੍ਹੋ ਹੋਰ ਕੀ ਕੀਤੇ ਐਲਾਨ   

John Abraham Expresses Angst After Man Kills Stray Dog With Rifle
ਬਾਲੀਵੁੱਡ ਅਦਾਕਾਰ ਜਾਨ ਅਬ੍ਰਾਹਮ ਵੱਲੋਂ ਪਟਿਆਲੇ ‘ਚ ਕੁੱਤੇ ਨੂੰ ਗੋਲੀ ਮਾਰਨ ਵਾਲੀ ਘਟਨਾ ਦੀ ਨਿੰਦਾ

ਇਸ ਮਗਰੋਂ ਪੁਲਿਸ ਨੇ ਗੋਲੀ ਮਾਰਨ ਵਾਲੇ ਪਿੰਡ ਖ਼ਾਸਪੁਰ ਦੇ ਤਰਨਜੋਤ ਸਿੰਘ ਨਾਂਅ ਦੇ ਮੁੰਡੇ ਖਿਲਾਫ਼ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਨੇ ਦੱਸਿਆ ਕਿ ਇਹ ਕੁੱਤਾ ਗਲੀ ਦਾ ਅਵਾਰਾ ਕੁੱਤਾ ਸੀ, ਜੋ ਹਲਕਿਆ ਹੋਣ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਵੱਢ ਰਿਹਾ ਸੀ, ਜਿਸ ਕਰਕੇ ਉਕਤ ਮੁਲਜ਼ਮ ਨੇ ਗੁੱਸੇ ਵਿੱਚ ਆ ਕੇ ਕੁੱਤੇ ਨੂੰ ਗੋਲੀ ਨਾਲ ਮਾਰ ਦਿੱਤੀ।
-PTCNews