Advertisment

ਹੁਣ ਅੰਗਰੇਜ਼ੀ 'ਚ ਨਹੀਂ ਮੈਥਿਲੀ 'ਚ ਸੁਣੋ ਬੱਚਿਆਂ ਦੀ ਮਸ਼ਹੂਰ ਕਵਿਤਾ 'Johny Johny Yes Papa'

author-image
Riya Bawa
Updated On
New Update
ਹੁਣ ਅੰਗਰੇਜ਼ੀ 'ਚ ਨਹੀਂ ਮੈਥਿਲੀ 'ਚ ਸੁਣੋ ਬੱਚਿਆਂ ਦੀ ਮਸ਼ਹੂਰ ਕਵਿਤਾ 'Johny Johny Yes Papa'
Advertisment
Johny-johny yes papa Nursery rhyme: ਸੋਸ਼ਲ ਮੀਡੀਆ 'ਤੇ ਅਕਸਰ ਕਈ ਵੀਡੀਓਜ਼ ਵਾਇਰਲ ਹੋ ਜਾਂਦੀਆਂ ਹਨ ਪਰ ਕੁਝ ਵੀਡੀਓਜ਼ ਇੰਨੇ ਮਜ਼ਾਕੀਆ ਹਨ, ਜਿਨ੍ਹਾਂ ਨੂੰ ਦੇਖਣ ਤੋਂ ਬਾਅਦ ਸਾਡਾ ਹਾਸਾ ਨਹੀਂ ਰੁਕ ਸਕਦਾ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਹਨ। ਦਰਅਸਲ ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮੈਥਿਲੀ 'ਚ ਇਕ ਮਹਿਲਾ ਟੀਚਰ ਬੱਚਿਆਂ ਨੂੰ ਅੰਗਰੇਜ਼ੀ ਕਵਿਤਾ ਪੜ੍ਹਾ ਰਹੀ ਹੈ।
Advertisment
Johny-johny yes papa ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਮਸ਼ਹੂਰ ਅੰਗਰੇਜ਼ੀ ਕਵਿਤਾ ਜੌਨੀ-ਜੌਨੀ ਯੈੱਸ ਪਾਪਾ (Johny-johny yes papa)ਦੇ ਮੈਥਿਲੀ ਸੰਸਕਰਣ ਨੂੰ ਦੇਖ ਕੇ ਲੋਕ ਹੈਰਾਨ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਹੀ ਹੈ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਬੱਚਾ ਅੰਗਰੇਜ਼ੀ ਕਵਿਤਾ ਦਾ ਮੈਥਿਲੀ ਸੰਸਕਰਣ ਬੋਲ ਰਿਹਾ ਹੈ। ਜਿਸ ਨੂੰ ਸੁਣ ਕੇ ਮਜ਼ਾ ਆਉਂਦਾ ਹੈ। ਇਸ ਕਵਿਤਾ ਰਾਹੀਂ ਬੱਚਿਆਂ ਨੂੰ ਇਸ ਦੇ ਅਰਥ ਆਸਾਨੀ ਨਾਲ ਸਮਝਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਲੋਕ ਇਸ ਵੀਡੀਓ 'ਤੇ ਕਮੈਂਟ ਕਰ ਰਹੇ ਹਨ। ਇਸ ਵੀਡਿਓ ਨੂੰ 'Educators of Bihar' ਆਪਣੇ ਟਵਿੱਟਰ ਹੈਂਜਲ 'ਤੇ ਸ਼ੇਅਰ ਕੀਤਾ ਹੈ।
Advertisment
ਇਹ ਵੀ ਪੜ੍ਹੋ : ਕੋਟਕਪੂਰਾ ਦੇ ਨੌਜਵਾਨ ਦੀ ਕੈਨੇਡਾ 'ਚ ਇੱਕ ਸੜਕ ਹਾਦਸੇ ਦੌਰਾਨ ਹੋਈ ਮੌਤ, ਪਿੰਡ 'ਚ ਸੋਗ ਦੀ ਲਹਿਰ ਇਸ ਵੀਡੀਓ ਨੂੰ 60 ਹਜ਼ਾਰ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਜਦਕਿ ਇਸ ਵੀਡੀਓ 'ਤੇ ਕਈ ਲੋਕਾਂ ਦੀਆਂ ਟਿੱਪਣੀਆਂ ਵੀ ਦੇਖਣ ਨੂੰ ਮਿਲ ਰਹੀਆਂ ਹਨ। ਇਕ ਯੂਜ਼ਰ 'ਤੇ ਟਿੱਪਣੀ ਕਰਦੇ ਹੋਏ ਲਿਖਿਆ- ਇਹ ਬਹੁਤ ਵਧੀਆ ਤਰੀਕਾ ਹੈ। ਬੱਚੇ ਇਸ ਤੋਂ ਸਿੱਖਣਗੇ।   publive-image -PTC News
punjabi-news viral-video twitter-viral-video johny-johny-yes-papa maithili-version
Advertisment

Stay updated with the latest news headlines.

Follow us:
Advertisment