Advertisment

ਪੱਤਰਕਾਰ ਖਾਸ਼ੋਜੀ ਕਤਲ :ਤੁਰਕੀ ਦੇ ਰਾਸ਼ਟਰਪਤੀ ਨੇ ਕੈਨੇਡਾ ਨਾਲ ਸਾਂਝੀ ਕੀਤੀ ਰਿਕਾਰਡਿੰਗ :ਜਸਟਿਨ ਟਰੂਡੋ

author-image
Shanker Badra
New Update
ਪੱਤਰਕਾਰ ਖਾਸ਼ੋਜੀ ਕਤਲ :ਤੁਰਕੀ ਦੇ ਰਾਸ਼ਟਰਪਤੀ ਨੇ ਕੈਨੇਡਾ ਨਾਲ ਸਾਂਝੀ ਕੀਤੀ ਰਿਕਾਰਡਿੰਗ :ਜਸਟਿਨ ਟਰੂਡੋ
Advertisment
ਪੱਤਰਕਾਰ ਖਾਸ਼ੋਜੀ ਕਤਲ :ਤੁਰਕੀ ਦੇ ਰਾਸ਼ਟਰਪਤੀ ਨੇ ਕੈਨੇਡਾ ਨਾਲ ਸਾਂਝੀ ਕੀਤੀ ਰਿਕਾਰਡਿੰਗ :ਜਸਟਿਨ ਟਰੂਡੋ:ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਊਦੀ ਅਰਬ ਦੇ ਪੱਤਰਕਾਰ ਜਮਾਲ ਖਾਸ਼ੋਜੀ ਦੀ ਹੱਤਿਆ ਦੀ ਰਿਕਾਰਡਿੰਗ ਨੂੰ ਸਵੀਕਾਰ ਕਰਨ ਵਾਲੇ ਪਹਿਲੇ ਪੱਛਮੀ ਆਗੂ ਹਨ।ਉਨ੍ਹਾਂ ਨੇ ਪਾਰਸ ਵਿਖੇ ਕੈਨੇਡੀਅਨ ਐਂਬੈਸੀ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਤੁਰਕੀ ਦੇ ਰਾਸ਼ਟਰਪਤੀ ਰਜ਼ਪ ਤਾਇਪ ਅਰਦੋਆਨ ਨੇ ਕੈਨੇਡਾ ਨਾਲ ਇਹ ਰਿਕਾਰਡਿੰਗ ਸਾਂਝੀ ਕੀਤੀ ਹੈ।ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ ਆਪ ਇਹ ਰਿਕਾਰਡਿੰਗ ਨਹੀਂ ਸੁਣੀ ਹੈ ਪਰ ਕੈਨੇਡੀਅਨ ਇੰਟੈਲੀਜੈਂਸ ਅਧਿਕਾਰੀਆਂ ਨੇ ਇਹ ਰਿਕਾਰਡਿੰਗ ਸੁਣੀ ਹੈ। ਦੱਸ ਦੇਈਏ ਕਿ ਸ਼ਨੀਵਾਰ ਨੂੰ ਤੁਰਕੀ ਦੇ ਰਾਸ਼ਟਰਪਤੀ ਰਜ਼ਪ ਤਾਇਪ ਅਰਦੋਆਨ ਨੇ ਕਿਹਾ ਕਿ ਉਨ੍ਹਾਂ ਨੇ ਸਾਊਦੀ ਅਰਬ,ਅਮਰੀਕਾ,ਜਰਮਨੀ, ਫ੍ਰੈਂਚ, ਅਤੇ ਬ੍ਰਿਟਿਸ਼ ਨੂੰ ਇਸ ਮਾਮਲੇ ਵਿੱਚ ਸਾਰੀ ਜਾਣਕਾਰੀ ਦਿੱਤੀ ਹੈ ਪਰ ਇਸ ਰਿਕਾਰਡਿੰਗ ਨੂੰ ਪ੍ਰਾਪਤ ਕਰਨ ਦੀ ਪੁਸ਼ਟੀ ਹੁਣ ਤੱਕ ਕੇਵਲ ਕੈਨੇਡਾ ਵੱਲੋਂ ਕੀਤੀ ਗਈ ਹੈ ਅਤੇ ਤੁਰਕੀ ਦੇ ਰਾਸ਼ਟਰਪਤੀ ਦਾ ਧੰਨਵਾਦ ਵੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਫਰਾਂਸ ਦੇ ਵਿਦੇਸ਼ ਮੰਤਰੀ ਦਾ ਕਹਿਣਾ ਹੈ ਕਿ ਇਸ ਤਰਾਂ ਦੀ ਕੋਈ ਵੀ ਰਿਕਾਰਡਿੰਗ ਫਰਾਂਸ ਤੱਕ ਨਹੀਂ ਪਹੁੰਚੀ ਹੈ ਅਤੇ ਤੁਰਕੀ ਦਾ ਕਹਿਣਾ ਹੈ ਕਿ ਪੱਤਰਕਾਰ ਜਮਾਲ ਖਾਸ਼ੋਜੀ ਦੀ ਹੱਤਿਆ ਇੱਕ ਸੋਚੀ ਸਮਾਜੀ ਸਾਜਿਸ਼ ਸੀ।ਦੱਸ ਦੇਈਏ ਕਿ ਪੱਤਰਕਾਰ ਖਾਸ਼ੋਜੀ ਨੂੰ ਸਾਊਦੀ ਅਰਬ ਦੀ ਸਰਕਾਰ ਖ਼ਾਸ ਕਰਕੇ ਕ੍ਰਾਊਨ ਪ੍ਰਿੰਸ ਮੋਹੰਮਦ ਬਿਨ ਸਲਮਾਨ ਦੇ ਆਲੋਚਕ ਮੰਨਿਆ ਜਾਂਦਾ ਸੀ। 2 ਅਕਤੂਬਰ ਨੂੰ ਉਨ੍ਹਾਂ ਦਾ ਤੁਰਕੀ ਦੀ ਰਾਜਧਾਨੀ ਇਸਤੰਬੁਲ ਵਿਚਲੇ ਸਾਊਦੀ ਅਰਬ ਦੇ ਸਫ਼ਾਰਤਖ਼ਾਨੇ ਵਿੱਚ ਕਤਲ ਕਰ ਦਿੱਤਾ ਗਿਆ ਸੀ। -PTCNews-
latest-news canada-news world-news india-latest-news news-in-punjabi news-in-punjab journalist-khashogi-murder-news
Advertisment

Stay updated with the latest news headlines.

Follow us:
Advertisment