ਡਿਊਟੀ ਕਰਦਾ ਪੱਤਰਕਾਰ ਧੀ ਸਮੇਤ ਹੋਇਆ ਕੋਰੋਨਾ ਪਾਜ਼ੀਟਿਵ, CM ਦੀ ਪ੍ਰੈਸ ਕਾਨਫਰੰਸ ਕੀਤੀ ਅਟੈਂਡ

Journalist who attended Kamal Nath’s press conference tests positive for coronavirus
ਡਿਊਟੀ ਕਰਦਾ ਪੱਤਰਕਾਰ ਧੀ ਸਮੇਤਹੋਇਆ ਕੋਰੋਨਾ ਪਾਜ਼ੀਟਿਵ, CM ਦੀ ਪ੍ਰੈਸ ਕਾਨਫਰੰਸ ਕੀਤੀ ਅਟੈਂਡ 

ਡਿਊਟੀ ਕਰਦਾ ਪੱਤਰਕਾਰ ਧੀ ਸਮੇਤ ਹੋਇਆ ਕੋਰੋਨਾ ਪਾਜ਼ੀਟਿਵ, CM ਦੀ ਪ੍ਰੈਸ ਕਾਨਫਰੰਸ ਕੀਤੀ ਅਟੈਂਡ:ਭੋਪਾਲ : ਕੋਰੋਨਾ ਵਾਇਰਸ ਦੇ ਕਹਿਰ ਨੇ ਹੁਣ ਸਮੁੱਚੀ ਦੁਨੀਆ ਨੂੰ ਲਪੇਟ ਵਿਚ ਲੈ ਲਿਆ ਹੈ। ਇਹ ਅੰਕੜੇ ਐਨੀ ਤੇਜ਼ੀ ਨਾਲ ਵਧ ਰਹੇ ਹਨ ਕਿ ਹਰ ਤੀਜੇ ਦਿਨ ਮੌਤਾਂ ਦੀ ਗਿਣਤੀ ਦੁਗਣੇ ਤੋਂ ਵੀ ਵਧੇਰੇ ਹੋ ਰਹੀ ਹੈ। ਜਿਸ ਤੋਂ ਬਾਅਦ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ ਅਤੇ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਕੋਰੋਨਾ ਵਾਇਰਸ ਦੀ ਲਾਗ ਬਾਰੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ।

ਜਿੱਥੇ ਕੁੱਝ ਦਿਨ ਪਹਿਲਾਂ ਅਸਤੀਫ਼ਾ ਦੇ ਚੁੱਕੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਕਾਂਗਰਸ ਦੇ ਨੇਤਾ ਕਮਲਨਾਥ ਦੀ ਪੱਤਰਕਾਰ ਮਿਲਣੀ ਵਿੱਚ ਸ਼ਾਮਲ ਇੱਕ ਪੱਤਰਕਾਰ ਦੀ ਬੇਟੀ ਨੂੰ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਸ ਦੌਰਾਨ ਪੱਤਰਕਾਰ ਦੀ ਧੀ ਦੀ ਕੋਰੋਨਾ ਨਾਲ ਲਾਗ ਲੱਗਣ ਦੀ ਇਹ ਖ਼ਬਰ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਮੁੱਖ ਮੰਤਰੀ ਹੋਣ ਦੇ ਨਾਤੇ ਕਮਲਨਾਥ ਸਮੇਤ ਉਸ ਦੇ ਸਾਰੇ ਮੰਤਰੀ ਇਸ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਹੋਏ ਸਨ।

ਜਾਣਕਰੀ ਅਨੁਸਾਰ ਕਮਲਨਾਥ ਨੇ 20 ਮਾਰਚ ਨੂੰ ਆਪਣੀ ਰਿਹਾਇਸ਼ ‘ਤੇ ਇੱਕ ਪੱਤਰਕਾਰ ਮਿਲਣੀ ਕੀਤੀ ਸੀ। ਇਸ ਪੱਤਰਕਾਰ ਮਿਲਣੀ ਨੂੰ ਕਵਰ ਕਰਨ ਕਈ ਪੱਤਰਕਾਰ ਪੁੱਜੇ ਸਨ,ਜਿਸ ਵਿੱਚ ਉਹ ਪੱਤਰਕਾਰ ਵੀ ਸ਼ਾਮਲ ਸੀ,ਜਿਸ ਦੀ ਬੇਟੀ ਕੋਰੋਨਾ ਪਾਜ਼ੀਟਿਵ ਮਿਲੀ ਹੈ। ਉਸ ਪੱਤਰਕਾਰ ਮਿਲਣੀ ਵਿੱਚ ਮੌਜੂਦ ਸਾਰੇ ਲੋਕਾਂ ਦੀ ਜਾਂਚ ਕੀਤੀ ਜਾ ਸਕਦੀ ਹੈ।

ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਉਸ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਸਾਰੇ ਮੰਤਰੀਆਂ ਅਤੇ ਪੱਤਰਕਾਰਾਂ ਦੀ ਸੂਚੀ ਬਣਾ ਰਿਹਾ ਹੈ ਤਾਂ ਜੋ ਉਨ੍ਹਾਂ ਸਾਰਿਆਂ ਨੂੰ ਅਲੱਗ ਕੀਤਾ ਜਾ ਸਕੇ। ਹਾਲਾਂਕਿ ਕੀ ਕਮਲਨਾਥ ਨੇ ਆਪਣੇ ਆਪ ਨੂੰ ਅਲੱਗ ਕਰ ਦਿੱਤਾ ਹੈ ਜਾਂ ਨਹੀਂ ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।
-PTCNews