ਹੋਰ ਖਬਰਾਂ

ਜੂਡੋ ਖਿਡਾਰੀ ਮਹੇਸ਼ ਇੰਦਰ ਸੈਣੀ ਦਾ ਗੁਰਦਾਸਪੁਰ ਪਹੁੰਚਣ 'ਤੇ ਕੀਤਾ ਗਿਆ ਭਰਵਾਂ ਸਵਾਗਤ

By Shanker Badra -- September 13, 2019 2:09 pm -- Updated:Feb 15, 2021

ਜੂਡੋ ਖਿਡਾਰੀ ਮਹੇਸ਼ ਇੰਦਰ ਸੈਣੀ ਦਾ ਗੁਰਦਾਸਪੁਰ ਪਹੁੰਚਣ 'ਤੇ ਕੀਤਾ ਗਿਆ ਭਰਵਾਂ ਸਵਾਗਤ: ਗੁਰਦਾਸਪੁਰ : ਰੂਸ ਵਿੱਚ ਚੱਲ ਰਹੀਆਂ 10ਵੀ ਏਸ਼ੀਅਨ ਪੈਸਫਿਕ ਯੂਥ ਖੇਡਾਂ ਵਿਚ ਭਾਰਤੀ ਜੂਡੋ ਟੀਮ ਨੇ 2 ਸੋਨ ਤੇ 3 ਚਾਂਦੀ ਤੇ ਤਗਮੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਖੇਡਾਂ ਵਿਚ ਪੰਜਾਬ ਦੇ ਗੁਰਦਾਸਪੁਰ ਦੇ ਜੂਡੋ ਖਿਡਾਰੀ ਮਹੇਸ਼ ਇੰਦਰ ਸੈਣੀ ਨੇ 66 ਕਿੱਲੋ ਭਾਰ ਵਰਗ ਵਿਚ ਸੋਨ ਤਗਮਾ ਜਿੱਤ ਕੇ ਆਪਣੇ ਜ਼ਿਲ੍ਹੇ ,ਪੰਜਾਬ ਤੇ ਭਾਰਤ ਦਾ ਨਾਂਅ ਰੋਸ਼ਨ ਕੀਤਾ ਹੈ।

judo player Mahesh Inder Saini reaching Gurdaspur welcome ਜੂਡੋ ਖਿਡਾਰੀ ਮਹੇਸ਼ ਇੰਦਰ ਸੈਣੀ ਦਾ ਗੁਰਦਾਸਪੁਰ ਪਹੁੰਚਣ 'ਤੇ ਕੀਤਾ ਗਿਆ ਭਰਵਾਂ ਸਵਾਗਤ

ਇਸ ਦੌਰਾਨ ਜੂਡੋ ਖਿਡਾਰੀ ਮਹੇਸ਼ ਇੰਦਰ ਸੈਣੀ ਦਾ ਜੂਡੋ ਸੈਂਟਰ ਗੁਰਦਾਸਪੁਰ ਵਿੱਚ ਪਹੁੰਚਣ 'ਤੇ ਕੋਚ ਅਰਮਜੀਤ ਸਾਸ਼ਤਰੀ ਅਤੇ ਸੀਨੀਅਰ ਖਿਡਾਰੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ ਅਤੇ ਉਸਦੇ ਗੱਲ ਫੁੱਲਾਂ ਦੇ ਹਰ ਪਾਏ ਗਏ ਹਨ।

judo player Mahesh Inder Saini reaching Gurdaspur welcome ਜੂਡੋ ਖਿਡਾਰੀ ਮਹੇਸ਼ ਇੰਦਰ ਸੈਣੀ ਦਾ ਗੁਰਦਾਸਪੁਰ ਪਹੁੰਚਣ 'ਤੇ ਕੀਤਾ ਗਿਆ ਭਰਵਾਂ ਸਵਾਗਤ

ਇਸ ਮੌਕੇ ਜੂਡੋ ਖਿਡਾਰੀ ਮਹੇਸ਼ ਇੰਦਰ ਸੈਣੀ ਦਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗੋਲਡ ਮੈਡਲ ਕੋਚਾਂ ਵਲੋਂ ਕਰਵਾਈ ਗਈ ਮਿਹਨਤ ਦਾ ਨਤੀਜ਼ਾ ਹੈ ,ਜਿਸ ਕਾਰਨ ਉਹ ਗੋਲਡ ਮੈਡਲ ਜਿੱਤ ਸਕਿਆ ਹੈ।ਉਸ ਨੇ ਦੱਸਿਆ ਕਿ ਉਸਦਾ ਮੁਕਾਬਲਾ ਬਹੁਤ ਸਖ਼ਤ ਸੀ ਅਤੇ ਉਸਨੇ ਮੰਗੋਲੀਆ ,ਕੋਰੀਆ ਅਤੇ ਰਸ਼ੀਆ ਦੇ ਖਿਡਾਰੀਆਂ ਨੂੰ ਹਰਾ ਕੇ ਇਹ ਜਿੱਤ ਹਾਂਸਲ ਕੀਤੀ ਹੈ।

 judo player Mahesh Inder Saini reaching Gurdaspur welcome ਜੂਡੋ ਖਿਡਾਰੀ ਮਹੇਸ਼ ਇੰਦਰ ਸੈਣੀ ਦਾ ਗੁਰਦਾਸਪੁਰ ਪਹੁੰਚਣ 'ਤੇ ਕੀਤਾ ਗਿਆ ਭਰਵਾਂ ਸਵਾਗਤ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਜਨਾਲਾ : ਪਿੰਡ ਚੋਗਾਵਾਂ ‘ਚ ਪੁਲਿਸ ਨੂੰ ਰੇਡ ਕਰਨੀ ਪਈ ਮਹਿੰਗੀ , ਪਿੰਡ ਵਾਲਿਆਂ ਨੇ ਬੰਨ ਕੇ ਕੁੱਟੇ ਪੁਲਿਸ ਮੁਲਾਜ਼ਮ

ਮਹੇਸ਼ ਇੰਦਰ ਸੈਣੀ ਨੇ ਦੱਸਿਆ ਕਿ ਖੇਡਾਂ ਦੇ ਮਾਮਲੇ ਵਿਚ ਸਾਡਾ ਦੇਸ਼ ਦੂਸਰੇ ਦੇਸ਼ਾਂ ਨਾਲੋਂ ਕਿਤੇ ਪਿੱਛੇ ਹੈ ਅਤੇ ਸਹੂਲਤਾਂ ਦੀ ਬਹੁਤ ਘਾਟ ਹੈ। ਉਹਨਾਂ ਦੱਸਿਆ ਕਿ ਹੁਣ ਉਸ ਦਾ ਮਕਸਦ ਹੋਰ ਸਖ਼ਤ ਮਿਹਨਤ ਕਰਕੇ 2024 ਵਿੱਚ ਹੋਣ ਵਾਲੀਆਂ ਕਾਮਨ ਵੈਲਥ ਏਸ਼ੀਅਨ ਜੂਡੋ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕਰਨ ਹੈ।
-PTCNews

  • Share