Advertisment

5G ਟੈਕਨਾਲੋਜੀ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਅਦਾਕਾਰਾ ਜੂਹੀ ਚਾਵਲਾ ਦੀ ਪਟੀਸ਼ਨ ਕੀਤੀ ਖਾਰਜ 

author-image
Shanker Badra
Updated On
New Update
5G ਟੈਕਨਾਲੋਜੀ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਅਦਾਕਾਰਾ ਜੂਹੀ ਚਾਵਲਾ ਦੀ ਪਟੀਸ਼ਨ ਕੀਤੀ ਖਾਰਜ 
Advertisment
publive-image ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ (Juhi Chawla)  ਵੱਲੋਂ 5G ਤਕਨਾਲੋਜੀ ਖਿਲਾਫ਼ ਦਾਇਰ ਕੀਤੀ ਪਟੀਸ਼ਨ ਨੂੰ ਦਿੱਲੀ ਹਾਈਕੋਰਟ ਨੇ ਖਾਰਜ ਕਰ ਦਿੱਤਾ ਹੈ। ਸ਼ੁੱਕਰਵਾਰ ਨੂੰ ਆਪਣਾ ਫੈਸਲਾ ਸੁਣਾਉਂਦਿਆਂ ਅਦਾਲਤ ਨੇ ਅਦਾਕਾਰਾ ਨੂੰ 20 ਲੱਖ ਰੁਪਏ ਜੁਰਮਾਨਾ ਵੀ ਕੀਤਾ ਹੈ। ਨਾਲ ਹੀ ਹਾਈਕੋਰਟ ਦਾ ਲਿੰਕ ਸ਼ੇਅਰ ਕਰਨ ਨੂੰ ਲੈ ਕੇ ਫਟਕਾਰ ਵੀ ਲਗਾਈ ਹੈ।
Advertisment
Juhi Chawla's 5G lawsuit dismissed by Delhi High Court, actress fined Rs 20 lakh 5G ਟੈਕਨਾਲੋਜੀ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਅਦਾਕਾਰਾ ਜੂਹੀ ਚਾਵਲਾ ਦੀ ਪਟੀਸ਼ਨ ਕੀਤੀ ਖਾਰਜ ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਘਰ ਬੈਠੇ ਇੰਝ ਬਣਾਓ ਰਾਸ਼ਨ ਕਾਰਡ ਜਸਟਿਸ ਜੇਆਰ ਮਿਧਾ ਦੀ ਬੈਂਚ ਨੇ ਕਿਹਾ ਕਿ, ਪੂਰੀ ਪਟੀਸ਼ਨ ਕਾਨੂੰਨੀ ਸਲਾਹ ‘ਤੇ ਅਧਾਰਤ ਸੀ, ਜਿਸ ਵਿਚ ਕੋਈ ਤੱਥ ਨਹੀਂ ਰੱਖੇ ਗਏ। ਪਟੀਸ਼ਨਕਰਤਾ ਨੇ ਪਬਲੀਸਿਟੀ ਲਈ ਅਦਾਲਤ ਦਾ ਕੀਮਤੀ ਸਮਾਂ ਬਰਬਾਦ ਕੀਤਾ ਹੈ। ਇਸ ਗੱਲ ਤੋਂ ਸਪਸ਼ਟ ਹੁੰਦਾ ਹੈ ਕਿ ਉਸਨੇ ਅਦਾਲਤ ਦੀ ਕਾਰਵਾਈ ਦਾ ਵੀਡੀਓ ਲਿੰਕ ਆਪਣੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ। Juhi Chawla's 5G lawsuit dismissed by Delhi High Court, actress fined Rs 20 lakh 5G ਟੈਕਨਾਲੋਜੀ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਅਦਾਕਾਰਾ ਜੂਹੀ ਚਾਵਲਾ ਦੀ ਪਟੀਸ਼ਨ ਕੀਤੀ ਖਾਰਜ ਜੂਹੀ ਚਾਵਲਾ ਨੂੰ ਅਦਾਲਤ ਦੀ ਕਾਰਵਾਈ ਦੀ ਦੁਰਵਰਤੋਂ ਕਰਨ 'ਤੇ ਜੁਰਮਾਨਾ ਲਗਾਇਆ ਗਿਆ। ਅਦਾਲਤ ਨੇ ਆਪਣੇ ਆਦੇਸ਼ ਵਿੱਚ ਦਿੱਲੀ ਪੁਲਿਸ ਨੂੰ ਉਸ ਵਿਅਕਤੀ ਦੀ ਪਛਾਣ ਕਰਨ ਲਈ ਵੀ ਕਿਹਾ ਹੈ ,ਜੋ ਸੁਣਵਾਈ ਦੌਰਾਨ ਗੜਬੜੀ ਪੈਦਾ ਕਰਦਾ ਸੀ ਅਤੇ ਉਸ ਖ਼ਿਲਾਫ਼ ਬਣਦੀ ਕਾਰਵਾਈ ਕਰਦਾ ਹੈ।
Advertisment
Juhi Chawla's 5G lawsuit dismissed by Delhi High Court, actress fined Rs 20 lakh 5G ਟੈਕਨਾਲੋਜੀ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਅਦਾਕਾਰਾ ਜੂਹੀ ਚਾਵਲਾ ਦੀ ਪਟੀਸ਼ਨ ਕੀਤੀ ਖਾਰਜ ਜੂਹੀ ਚਾਵਲਾ ਦੀ ਪਟੀਸ਼ਨ 'ਤੇ ਫੈਸਲਾ ਦਿੰਦਿਆਂ ਦਿੱਲੀ ਹਾਈਕੋਰਟ ਨੇ ਕਿਹਾ ਕਿ ਉਸ ਦੀ ਪਟੀਸ਼ਨ ਵਿਚ ਕੁਝ ਅਜਿਹੀ ਜਾਣਕਾਰੀ ਹੈ ਜੋ ਸਹੀ ਹੈ, ਬਾਕੀ ਸਿਰਫ ਅਟਕਲਾਂ ਹਨ ਅਤੇ ਸ਼ੰਕਾ ਜ਼ਾਹਰ ਕੀਤੀ ਗਈ ਹੈ। ਇਸਦੇ ਨਾਲ ਹੀ, ਅਦਾਲਤ ਨੇ ਜੂਹੀ ਚਾਵਲਾ ਨੂੰ ਕੋਰਟ ਫੀਸ ਜਮ੍ਹਾ ਕਰਵਾਉਣ ਲਈ ਕਿਹਾ, ਜੋ ਇਸ ਕੇਸ ਵਿੱਚ ਬਣਦੀ ਹੈ। Juhi Chawla's 5G lawsuit dismissed by Delhi High Court, actress fined Rs 20 lakh 5G ਟੈਕਨਾਲੋਜੀ ਮਾਮਲੇ 'ਚ ਦਿੱਲੀ ਹਾਈਕੋਰਟ ਨੇ ਅਦਾਕਾਰਾ ਜੂਹੀ ਚਾਵਲਾ ਦੀ ਪਟੀਸ਼ਨ ਕੀਤੀ ਖਾਰਜ ਪੜ੍ਹੋ ਹੋਰ ਖ਼ਬਰਾਂ : 'ਫਲਾਇੰਗ ਸਿੱਖ' ਮਿਲਖਾ ਸਿੰਘ ਦੀ ਮੁੜ ਵਿਗੜੀ ਸਿਹਤ ,  PGI 'ਚ ਕਰਵਾਇਆ ਗਿਆ ਦਾਖ਼ਲ ਦੱਸਣਯੋਗ ਹੈ ਕਿ ਫਿਲਮ ਅਭਿਨੇਤਰੀ ਜੂਹੀ ਚਾਵਲਾ ਨੇ ਦਿੱਲੀ ਹਾਈਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕਰਕੇ 5 ਜੀ ਟੈਕਨਾਲੋਜੀ ਦੇ ਟੈਸਟਿੰਗ ਸੰਬੰਧੀ ਸਵਾਲ ਖੜੇ ਕੀਤੇ ਸਨ। ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਇਸ ਮਾਮਲੇ ਬਾਰੇ ਇਕ ਅਧਿਐਨ ਕੀਤਾ ਜਾਣਾ ਚਾਹੀਦਾ ਹੈ ਕਿ ਕੀ ਇਸ ਤਕਨਾਲੋਜੀ ਕਾਰਨ ਮਨੁੱਖਾਂ, ਜਾਨਵਰਾਂ ਅਤੇ ਕੁਦਰਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾ ਰਿਹਾ ਹੈ। -PTCNews publive-image-
juhi-chawla delhi-high juhi-chawlas-petition-dismisses 5g-technology
Advertisment

Stay updated with the latest news headlines.

Follow us:
Advertisment