Sat, Apr 20, 2024
Whatsapp

ਸਰੀਰ ਲਈ ਬੇਰ ਨੇ ਗੁਣਕਾਰੀ, ਖਾਣ ਨਾਲ ਹੁੰਦੇ ਨੇ ਕਈ ਫਾਇਦੇ

Written by  Jashan A -- February 06th 2020 03:30 PM -- Updated: February 06th 2020 03:40 PM
ਸਰੀਰ ਲਈ ਬੇਰ ਨੇ ਗੁਣਕਾਰੀ, ਖਾਣ ਨਾਲ ਹੁੰਦੇ ਨੇ ਕਈ ਫਾਇਦੇ

ਸਰੀਰ ਲਈ ਬੇਰ ਨੇ ਗੁਣਕਾਰੀ, ਖਾਣ ਨਾਲ ਹੁੰਦੇ ਨੇ ਕਈ ਫਾਇਦੇ

Jujube Fruit Benefits For Health : ਅਕਸਰ ਹੀ ਦੇਖਿਆ ਜਾਂਦਾ ਹੈ ਕਿ ਫਲ ਸਾਡੇ ਸਰੀਰ ਨੂੰ ਤਾਕਤਵਰ ਬਣਾਉਂਦੇ ਹਨ ਤੇ ਇਹਨਾਂ ਨੂੰ ਖਾਣ ਨਾਲ ਸਾਡੀ ਸਿਹਤ ਨੂੰ ਕਈ ਫਾਇਦੇ ਪਹੁੰਚਦੇ ਹਨ। ਅਜਿਹਾ ਹੀ ਇੱਕ ਫਲ ਹੈ ਬੇਰ, ਜੋ ਸਾਡੇ ਸਰੀਰ ਲਈ ਕਾਫੀ ਗੁਣਕਾਰੀ ਸਾਬਤ ਹੁੰਦੇ ਹਨ। ਬੇਰ ਨੂੰ ਚੀਨੀ ਖਜੂਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਚੀਨ 'ਚ ਇਸ ਦੀ ਵਰਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। Jujube Benefits For Health ਬੇਰ 'ਚ ਕੁਝ ਅਜਿਹੇ ਗੁਣਕਾਰੀ ਤੱਤ ਮੌਜੂਦ ਹੁੰਦੇ ਹਨ, ਜੋ ਸਾਨੂੰ ਤਾਕਤਵਰ ਬਣਾਉਂਦੇ ਹਨ, ਜਿਵੇਂ ਕਿ ਮੈਗਨੀਸ਼ਿਅਮ, ਪੋਟਾਸ਼ੀਅਮ, ਫਾਸਫੋਰਸ, ਕੈਲਸ਼ੀਅਮ, ਆਇਰਨ, ਪੋਸ਼ਕ ਤੱਤ ਤੇ ਵਿਟਾਮਿਨ ਮੌਜੂਦ ਹੁੰਦੇ ਹਨ। ਚਮੜੀ ਲਈ ਸਹਾਈ: ਬੇਰ ਸਾਡੀ ਚਮੜੀ ਲਈ ਸਹਾਈ ਹੁੰਦੇ ਹਨ ਤੇ ਚਮਕ ਲੰਬੇ ਸਮੇਂ ਤਕ ਬਰਕਰਾਰ ਰਹਿੰਦੀ ਹੈ। ਬੇਰ 'ਚ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ, ਜੋ ਚਮੜੀ ਨੂੰ ਚਮਕਦਾਰ ਬਣਾਉਣ ’ਚ ਮਦਦ ਕਰਦਾ ਹੈ। ਹੋਰ ਪੜ੍ਹੋ: ਕੌਣ ਕਹਿੰਦਾ ਹੈ ਆਲਸ ਬੁਰਾ ਹੈ ? ਜਾਣੋ, ਆਲਸੀ ਹੋਣ ਦੇ ਫਾਇਦੇ ਖ਼ੁਸ਼ਕੀ ਅਤੇ ਥਕਾਵਟ: ਬੇਰ ਖਾਣ ਨਾਲ ਖ਼ੁਸ਼ਕੀ ਅਤੇ ਥਕਾਵਟ ਦੂਰ ਹੁੰਦੀ ਹੈ। ਇਸ ’ਚ ਪ੍ਰੋਟੀਨ, ਵਿਟਾਮਿਨ-ਸੀ ਅਤੇ ਬੀ ਕਾੰਪਲੇਕਸ ਪਾਏ ਜਾਂਦੇ ਹਨ। ਭਾਰ ਘੱਟ ਕਰਦਾ ਹੈ ਬੇਰ: ਬੇਰ ਖਾਣ ਨਾਲ ਭਾਰ ਵੀ ਘਟਦਾ ਹੈ। ਬੇਰ 'ਚ ਕੈਲੋਰੀ ਨਾ ਦੇ ਬਰਾਬਰ ਪਾਈ ਜਾਂਦੀ ਹੈ, ਜਿਸ ਨੂੰ ਖਾਣ ਨਾਲ ਤੁਹਾਡਾ ਭਾਰ ਘੱਟ ਹੁੰਦਾ ਹੈ। Jujube Benefits For Health ਦੰਦਾਂ ਅਤੇ ਹੱਡੀਆਂ ਲਈ ਫਾਇਦੇਮੰਦ: ਬੇਰ 'ਚ ਭਰਪੂਰ ਮਾਤਰਾ 'ਚ ਕੈਲਸ਼ੀਅਮ ਅਤੇ ਫਾਸਫੋਰਸ ਮੌਜੂਦ ਹੁੰਦਾ ਹੈ। ਇਹ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਖੰਘ ਅਤੇ ਬੁਖ਼ਾਰ: ਤਾਜ਼ੇ ਬੇਰ ’ਚ ਐਂਟੀ-ਆਕਸੈਡੇਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਕਾਫ਼ੀ ਮਾਤਰਾ ’ਚ ਪਾਏ ਜਾਂਦੇ ਹਨ। ਇਸ ਦਾ ਜੂਸ ਪੀਣ ਨਾਲ ਖੰਘ ਅਤੇ ਬੁਖ਼ਾਰ ਨੂੰ ਆਰਾਮ ਮਿਲਦਾ ਹੈ। -PTC News


Top News view more...

Latest News view more...