Fri, Apr 26, 2024
Whatsapp

#JuniorMufflerman: ਅਰਵਿੰਦ ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ 'ਚ ਅੱਜ ਫਿਰ ਛਾ ਗਿਆ 'ਨੰਨ੍ਹਾ ਮਫਲਰਮੈਨ'

Written by  Shanker Badra -- February 16th 2020 04:20 PM
#JuniorMufflerman: ਅਰਵਿੰਦ ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ 'ਚ ਅੱਜ ਫਿਰ ਛਾ ਗਿਆ 'ਨੰਨ੍ਹਾ ਮਫਲਰਮੈਨ'

#JuniorMufflerman: ਅਰਵਿੰਦ ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ 'ਚ ਅੱਜ ਫਿਰ ਛਾ ਗਿਆ 'ਨੰਨ੍ਹਾ ਮਫਲਰਮੈਨ'

#JuniorMufflerman: ਅਰਵਿੰਦ ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ 'ਚ ਅੱਜ ਫਿਰ ਛਾ ਗਿਆ 'ਨੰਨ੍ਹਾ ਮਫਲਰਮੈਨ':ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਦੇ ਰਾਮਲੀਲ੍ਹਾ ਮੈਦਾਨ 'ਚ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਕੇਜਰੀਵਾਲ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦੇ 6 ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ ਹੈ। ਮਨੀਸ਼ ਸਿਸੋਦੀਆ, ਜੋ ਪਿਛਲੀ ਸਰਕਾਰ ਵਿਚ ਉਪ ਮੁੱਖ ਮੰਤਰੀ ਸਨ ਅਤੇ ਹੋਰ ਮੰਤਰੀ ਗੋਪਾਲ ਰਾਏ, ਸਤੇਂਦਰ ਜੈਨ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਰਾਜਿੰਦਰ ਪਾਲ ਗੌਤਮ ਨੇ ਵੀ ਕੇਜਰੀਵਾਲ ਦੇ ਨਾਲ ਨਵੀਂ ਬਣੀ ਸਰਕਾਰ ਦੇ ਮੰਤਰੀਆਂ ਵਜੋਂ ਸਹੁੰ ਚੁੱਕੀ ਹੈ। [caption id="attachment_389445" align="aligncenter" width="300"]#JuniorMufflerman: Baby Mufflerman steals the show at Arvind Kejriwal oath-taking ceremony in Delhi ਅਰਵਿੰਦਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ 'ਚ ਅੱਜ ਫਿਰ ਛਾ ਗਿਆ 'ਨੰਨ੍ਹਾ ਮਫਲਰਮੈਨ'[/caption] ਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ 'ਚ 'ਨੰਨ੍ਹੇ ਮਫਲਰਮੈਨ' ਨੇ ਅੱਜ ਵਾਰ ਫਿਰ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ'ਨੰਨ੍ਹੇ ਮਫਲਰਮੈਨ' ਨੂੰਆਮ ਆਦਮੀ ਪਾਰਟੀ ਵੱਲੋਂਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ 'ਚ ਆਉਣ ਦਾ ਵਿਸ਼ੇਸ਼ ਸੱਦਾ ਦਿੱਤਾ ਗਿਆ ਸੀ।ਦੱਸ ਦੇਈਏ ਕਿ ਬੀਤੀ 11 ਫਰਵਰੀ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਾਲੇ ਦਿਨ ਇਸ ਛੋਟੇ ਮਫਲਰਮੈਨ ਨੇ ਖ਼ੂਬ ਸੁਰਖ਼ੀਆਂ ਬਟੋਰੀਆਂ ਸਨ। ਇਸ ਬੱਚੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋਈਆਂ ਸਨ। [caption id="attachment_389444" align="aligncenter" width="300"]#JuniorMufflerman: Baby Mufflerman steals the show at Arvind Kejriwal oath-taking ceremony in Delhi ਅਰਵਿੰਦਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ 'ਚ ਅੱਜ ਫਿਰ ਛਾ ਗਿਆ 'ਨੰਨ੍ਹਾ ਮਫਲਰਮੈਨ'[/caption] ਇਸ ਦੌਰਾਨ ਸਹੁੰ ਚੁੱਕਣ ਤੋਂ ਬਾਅਦ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਸੰਬੋਧਨ ਕੀਤਾ ਹੈ। ਅਰਵਿੰਦ ਕੇਜਰੀਵਾਲ ਨੇ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਦੇ ਨਾਲ ਅਪਣੇ ਸੰਬੋਧਨ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਕਿਹਾ ਕਿ ਇਹ ਮੇਰੀ ਨਹੀਂ ਦਿੱਲੀ ਵਾਲਿਆਂ ਦੀ ਜਿੱਤ ਹੈ। ਉਹਨਾਂ ਕਿਹਾ ਕਿ ਮੈਂ ਵੋਟ ਦੇਣ ਵਾਲੇ ਅਤੇ ਵੋਟ ਨਾ ਦੇਣ ਵਾਲੇ ਦੋਵਾਂ ਦਾ ਮੁੱਖ ਮੰਤਰੀ ਹਾਂ। ਉਹਨਾਂ ਕਿਹਾ ਕਿ ਮੈਂ ਦਿੱਲੀ ਵਾਲਿਆਂ ਦੇ ਜੀਵਨ ਵਿਚ ਖੁਸ਼ਹਾਲੀ ਲਿਆਉਣ ਦੀ ਕੋਸ਼ਿਸ਼ ਕਰਾਂਗਾ। [caption id="attachment_389443" align="aligncenter" width="300"]#JuniorMufflerman: Baby Mufflerman steals the show at Arvind Kejriwal oath-taking ceremony in Delhi ਅਰਵਿੰਦਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ 'ਚ ਅੱਜ ਫਿਰ ਛਾ ਗਿਆ 'ਨੰਨ੍ਹਾ ਮਫਲਰਮੈਨ'[/caption] ਉਨ੍ਹਾਂ ਕਿਹਾ ਕਿ ਪੰਜ ਸਾਲ ਮੈਂ ਕਿਸੇ ਨਾਲ ਮਤਰੇਈ ਮਾਂ ਵਾਲਾ ਵਿਵਹਾਰ ਨਹੀਂ ਕੀਤਾ, ਮੇਰੇ ਕੋਲ ਕਿਸੇ ਵੀ ਚੀਜ ਲਈ ਆਓ। ਦੇਸ਼ ਵਿੱਚ ਨਵੀਂ ਰਾਜਨੀਤੀ ਸ਼ੁਰੂ ਹੋ ਗਈ ਹੈ। ਨਵੀਂ ਰਾਜਨੀਤੀ ਦਾ ਡੰਕਾ ਸਾਰੇ ਦੇਸ਼ ਵਿੱਚ ਵੱਜ ਚੁੱਕਾ ਹੈ। ਮੈਂ ਸਾਰਿਆਂ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹਾਂ, ਦਿੱਲੀ ਨੂੰ ਕੋਈ ਕੇਜਰੀਵਾਲ, ਕੋਈ ਨੇਤਾ ਨਹੀਂ ਚਲਾਉਂਦਾ ਹੈ। ਦਿੱਲੀ ਨੂੰ ਅਧਿਆਪਕ, ਡਾਕਟਰ, ਆਟੋ ਰਿਕਸ਼ਾ ਚਾਲਕ, ਵਿਦਿਆਰਥੀ, ਬੱਸ ਡਰਾਈਵਰ, ਰੇਹੜੀ ਵਿਕਰੇਤਾ, ਦਿੱਲੀ ਦੇ ਵਪਾਰੀ ਚਲਾਉਂਦੇ ਹਨ। [caption id="attachment_389446" align="aligncenter" width="300"]#JuniorMufflerman: Baby Mufflerman steals the show at Arvind Kejriwal oath-taking ceremony in Delhi ਅਰਵਿੰਦਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ 'ਚ ਅੱਜ ਫਿਰ ਛਾ ਗਿਆ 'ਨੰਨ੍ਹਾ ਮਫਲਰਮੈਨ'[/caption] ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਇਹ ਲੋਕ ਸਾਡੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਆਏ ਹਨ। ਉਨ੍ਹਾਂ ਕਿਹਾਕੁਝ ਲੋਕ ਕਹਿ ਰਹੇ ਹਨ ਕਿ ਕੇਜਰੀਵਾਲ ਇਹ ਸਭ ਮੁਫਤ ਵਿਚ ਕਰ ਰਹੇ ਹਨ ਪਰ ਕੁੱਝ ਚੀਜ਼ਾਂ ਦਾ ਕੋਈ ਮੁੱਲ ਨਹੀਂ ਹੁੰਦਾ। ਮਾਂ ਦਾ ਪਿਆਰ ਬੱਚੇ ਲਈ ਮੁਫਤ ਹੈ ਤੇ  ਸ਼ਰਵਣ ਕੁਮਾਰ ਦੀ ਸੇਵਾ ਮੁਫਤ ਹੈ।ਤੀਜੀ ਵਾਰ ਦਿੱਲੀ ਦੀ ਕਮਾਨ ਸੰਭਾਲਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਵਿਰੋਧੀਆਂ ਨੇ ਚੋਣਾਂ ਵਿਚ ਸਾਡੇ ਬਾਰੇ ਜੋ ਕਿਹਾ ਸੀ ਅਸੀਂ ਉਨ੍ਹਾਂ ਮੁਆਫ ਕਰ ਦਿੱਤਾ ਹੈ। ਮੈਂ ਹਰ ਪਾਰਟੀ ਲਈ ਕੰਮ ਕੀਤਾ ਹੈ। [caption id="attachment_389442" align="aligncenter" width="300"]#JuniorMufflerman: Baby Mufflerman steals the show at Arvind Kejriwal oath-taking ceremony in Delhi ਅਰਵਿੰਦਕੇਜਰੀਵਾਲ ਦੇ ਸਹੁੰ ਚੁੱਕ ਸਮਾਗਮ 'ਚ ਅੱਜ ਫਿਰ ਛਾ ਗਿਆ 'ਨੰਨ੍ਹਾ ਮਫਲਰਮੈਨ'[/caption] ਦਿੱਲੀ ਦੇ ਦੋ ਕਰੋੜ ਲੋਕ ਮੇਰਾ ਪਰਿਵਾਰ ਹਨ। ਸਭ ਦੇ ਨਾਲ ਮਿਲ ਕੇ ਦਿੱਲੀ ਨੂੰ ਖੂਬਸੂਰਤ ਬਣਾਉਣਾ ਹੈ। ਸਾਰੀਆਂ ਪਾਰਟੀਆਂ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ। ਦਿੱਲੀ ਵਾਲਿਓ ਤੁਸੀਂ ਇਸ ਚੋਣ ਦੇ ਅੰਦਰ ਇੱਕ ਨਵੀਂ ਰਾਜਨੀਤੀ ਨੂੰ ਜਨਮ ਦਿੱਤਾ ਹੈ। ਸਕੂਲ, ਚੌਵੀ ਘੰਟੇ ਬਿਜਲੀ, ਚੰਗੀਆਂ ਸੜਕਾਂ, ਔਰਤਾਂ ਦੀ ਸੁਰੱਖਿਆ, ਭ੍ਰਿਸ਼ਟਾਚਾਰ ਮੁਕਤ, 21 ਵੀਂ ਸਦੀ ਦਾ ਭਾਰਤ, ਮੁਫ਼ਤ ਬਿਜਲੀ, ਸਿਹਤ ਦੀ ਰਾਜਨੀਤੀ ਨੂੰ ਜਨਮ ਦਿੱਤਾ ਹੈ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਸ਼ੀਰਵਾਦ ਚਾਹੁੰਦਾ ਹਾਂ। -PTCNews


Top News view more...

Latest News view more...