ਜਸਟਿਨ ਟਰੂਡੋ ਦਾ ਇਹ ਫੈਸਲਾ ਪੰਜਾਬ ਸੂਬੇ ‘ਚ ਲਿਆਇਆ ਵੱਡਾ ਬਦਲਾਅ

justin trudeau decision attracts punjabi students

ਜਸਟਿਨ ਟਰੂਡੋ ਦਾ ਇਹ ਫੈਸਲਾ ਪੰਜਾਬ ਸੂਬੇ ‘ਚ ਲਿਆਇਆ ਵੱਡਾ ਬਦਲਾਅ

ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲੈ ਕੇ ਕਈ ਵੱਡੇ ਐਲਾਨ ਕੀਤੇ ਗਏ ਹਨ ਅਤੇ ਜ਼ਿਅਦਾਤਰ ਕੈਨੇਡਾ ਦਾ ਰੁੱਖ ਭਾਰਤੀ ਵਿਦਿਆਰਥੀ ਹੀ ਕਰਦੇ ਹਨ।

ਟਰੂਡੋ ਵੱਲੋਂ ਵਿਦਿਆਰਥੀ ਵੀਜ਼ਾ ‘ਤੇ ਕੀਤੀ ਗਈ ਨਰਮਾਈ ਕਾਰਨ ਹਾਲਤ ਇਹ ਹੈ ਕਿ ਪੰਜਾਬੀ ਵਿਦਿਆਰਥੀਆਂ ਦੀ ਹੁਣ ਸਥਾਨਕ ਕਾਲਜਾਂ ਵਿਚ ਦਾਖਲਾ ਲੈਣ ਦੀ ਰੁਚੀ ਕਾਫੀ ਘੱਟ ਗਈ ਹੈ।
justin trudeau decision attracts punjabi students ਦਾਖਲਾ ਸਮਾਂ ਹੱਦ ਤਾਂ ਖਤਮ ਹੋ ਜਾਂਦੀ ਹੈ ਪਰ ਸੀਟਾਂ ਭਰਦੀਆਂ ਨਹੀਂ ਹਨ।

ਦਰਅਸਲ ਕੈਨੇਡਾ ਨੇ ਹੁਣ ਭਾਰਤ ਦੇ ਵਿਦਿਆਰਥੀਆਂ ਲਈ ਵੀਜ਼ਾ ਪਾਲਿਸੀ ਆਸਾਨ ਕਰ ਦਿੱਤੀ ਹੈ। ਸਟੱਡੀ ਵੀਜ਼ਾ ‘ਚ ਆਸਾਨੀ ਹੋਣ ਨਾਲ ਹੁਣ ਪੰਜਾਬ ਦੇ ਕਈ ਕਾਲਜਾਂ ‘ਚ ਸੀਟਾਂ ਭਰਨ ‘ਚ ਦੇਰੀ ਹੋ ਰਹੀ ਹੈ।

ਮਿਲੀ ਜਾਣਕਾਰੀ ਮੁਤਾਬਕ, ੨੫ ਫੀਸਦੀ ਦਾਖਲਿਆਂ ‘ਚ ਕਮੀ ਆਈ ਹੈ। ਦੱਸ ਦੇਈਏ ਕਿ ਜੂਨ ‘ਚ ਪਾਲਿਸੀ ਬਦਲਣ ਨਾਲ ਵੀ ਵਿਦਿਆਰਥੀਆਂ ਦਾ ਰੁਝਾਨ ਵਿਦੇਸ਼ਾਂ ਵੱਲ ਹੋ ਰਿਹਾ ਹੈ।

—PTC News