ਜਸਟਿਨ ਟਰੂਡੋ ਨੂੰ ਕੈਨੇਡਾ ਚੋਣਾਂ ਜਿੱਤਣ ‘ਤੇ PM ਮੋਦੀ ਨੇ ਦਿੱਤੀ ਵਧਾਈ

pm modi

ਜਸਟਿਨ ਟਰੂਡੋ ਨੂੰ ਕੈਨੇਡਾ ਚੋਣਾਂ ਜਿੱਤਣ ‘ਤੇ PM ਮੋਦੀ ਨੇ ਦਿੱਤੀ ਵਧਾਈ,ਨਵੀਂ ਦਿੱਲੀ: ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੂੰ ਦੁਬਾਰਾ ਕੈਨੇਡਾ ‘ਚ ਸੱਤਾ ‘ਚ ਵਾਪਸੀ ਕਰਨ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਧਾਈ ਦਿੱਤੀ ਹੈ। ਪੀ. ਐੱਮ. ਮੋਦੀ ਨੇ ਆਪਣੇ ਟਵਿਟਰ ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ , ‘ਜਸਟਿਨ ਟਰੂਡੋ ਨੂੰ ਵਧਾਈ। ਭਾਰਤ ਅਤੇ ਕੈਨੇਡਾ ਦੇ ਸਮਾਨ ਮੂਲ ਅਤੇ ਲੋਕਤੰਤਰ ਅਤੇ ਬਹੁਮਤ ਦੇ ਪ੍ਰਤੀ ਵਚਨਬੱਧਤਾ ਹੈ। ਤੁਹਾਡੇ ਨਾਲ ਮਿਲ ਕੇ ਦੋ-ਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਸਵੰਦ ਹਾਂ।

ਹੋਰ ਪੜ੍ਹੋ: ਪੰਜਾਬ ਦੇ ਇਨ੍ਹਾਂ ਸਰਦਾਰਾਂ ਨੇ ਜਿੱਤਿਆ ਪੀ.ਐਮ ਦਾ ਦਿਲ ,ਮੋਦੀ ਨੇ ਟਵਿੱਟਰ ‘ਤੇ ਸ਼ੇਅਰ ਕੀਤੀਆਂ ਤਸਵੀਰਾਂ

ਜ਼ਿਕਰਯੋਗ ਹੈ ਕਿ 21 ਅਕਤੂਬਰ ਨੂੰ ਹੋਈਆਂ ਫੈਡਰਲ ਚੋਣਾਂ ‘ਚ ਲਿਬਰਲ ਪਾਰਟੀ ਨੇ 157 ਸੀਟਾਂ ਹਾਸਲ ਕੀਤੀਆਂ ਹਨ ਪਰ ਕੈਨੇਡਾ ਦੇ ਹਾਊਸ ਆਫ ਕਾਮਨਸ ‘ਚ ਬਹੁਮਤ ਲੈਣ ਲਈ 184 ਸੀਟਾਂ ਦੀ ਲੋੜ ਹੈ ਜਿਸ ਕਾਰਨ ਹੁਣ ਜਸਟਿਨ ਟਰੂਡੋ ਗਠਜੋੜ ਵਾਲੀ ਸਰਕਾਰ ਬਣਾਉਣਗੇ।

-PTC News